*ਡਾਕਟਰ ਜਨਕ ਰਾਜ ਸਿੰਗਲਾ ਲਗਾਤਾਰ ਦੂਜੀ ਵਾਰ ਜਿੱਤੇ ਪੰਜਾਬ ਮੈਡੀਕਲ ਕੌਂਸਲ ਦੀ ਚੋਣ*

0
111

ਮਾਨਸਾ 12 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਆਈ. ਐਮ. ਏ. ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਜੀ ਨੂੰ ਲਗਾਤਾਰ ਦੂਸਰੀ ਵਾਰ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਚੁਣੇ ਜਾਣ ਤੇ ਹੋਟਲ ਸੰਤ ਸਵੀਟਸ ਵਿੱਚ ਇੱਕ ਸ਼ਾਨਦਾਰ ਸਮਾਰੋਹ ਵਿੱਚ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਆਈ. ਐਮ. ਏ. ਮਾਨਸਾ ਦੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਆਏ ਸਾਰੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਨਿੱਘਾ ਸਵਾਗਤ ਕਰਦਿਆਂ ਜੀਓ ਆਇਆਂ ਕਿਹਾ ਅਤੇ ਦੱਸਿਆ ਕਿ ਡਾ. ਜਨਕ ਰਾਜ ਸਿੰਗਲਾ ਜੀ ਇਸ ਵਾਰ 14425 ਵੋਟਾਂ ਵਿੱਚੋਂ 7898 ਵੋਟਾਂ ਲੈ ਕੇ 21 ਉਮੀਦਵਾਰਾਂ ਵਿੱਚੋਂ ਚੌਥੇ ਸਥਾਨ ਤੇ ਆਏਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ। ਆਈ. ਐਮ. ਏ. ਮਾਨਸਾ ਦੇ ਵਿੱਤ ਸਕੱਤਰ ਡਾ. ਸੁਰੇਸ਼ ਕੁਮਾਰ ਸਿੰਗਲਾ ਨੇ ਦੱਸਿਆ ਕਿ ਡਾ. ਸਿੰਗਲਾ ਇੱਕ ਉੱਘੇ ਫਿਜ਼ੀਅਨ ਦੇ ਨਾਲ ਨਾਲ ਮਾਨਸਾ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਹਨ ਜਿਵੇਂ ਕਿ ਰੋਟਰੀ ਕਲੱਬ ਮਾਨਸਾ ਰੋਇਲ, ਵੁਆਇਸ ਆਫ ਮਾਨਸਾ ਅਤੇ ਮਾਨਸਾ ਸਾਈਕਲ ਗਰੁੱਪ ਆਦਿ। ਡਾ. ਗੁਰਬਖ਼ਸ਼ ਸਿੰਘ ਚਹਿਲ ਨੇ ਦੱਸਿਆ ਕਿ ਡਾ. ਸਾਹਿਬ ਜਿੱਥੇ ਡਾਕਟਰੀ ਪੇਸ਼ੇ ਨਾਲ ਸਬੰਧਤ ਮੁਸ਼ਕਿਲਾਂ ਦਾ ਹੱਲ ਸਮੇਂ ਸਮੇਂ ਤੇ ਕਰਦੇ ਰਹਿੰਦੇ ਹਨ ਉਸ ਦੇ ਨਾਲ ਸ਼ਹਿਰ ਦੇ ਸਾਂਝੇ ਮਸਲੇ ਵੀ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਹੱਲ ਕਰਦੇ ਹਨ। ਡਾ. ਤੇਜਿੰਦਰ ਪਾਲ ਸਿੰਘ ਰੇਖੀ ਨੇ ਕਿਹਾ ਕਿ ਅੱਜ ਅਸੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਸਾਰੇ ਮੈਂਬਰ, ਡਾ. ਜਨਕ ਰਾਜ ਸਿੰਗਲਾ ਜੀ ਨੂੰ ਸਨਮਾਨਿਤ ਕਰਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਇਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੇ ਹਾਂ। ਅੱਜ ਦੇ ਸਨਮਾਨ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਡਾ. ਰਾਜੀਵ ਸਿੰਗਲਾ, ਡਾ. ਪ੍ਰਸ਼ੋਤਮ ਗੋਇਲ, ਡਾ. ਅਨਿਲ ਮੋਂਗਾ, ਡਾ. ਤਰਲੋਕ ਸਿੰਘ, ਡਾ. ਅਸ਼ੋਕ ਕਾਂਸਲ, ਡਾ. ਇੰਦਰਪਾਲ ਸਿੰਘ, ਡਾ. ਸੋਹਣ ਲਾਲ ਅਰੋੜਾ, ਡਾ. ਰਜਨੀਸ਼ ਸਿੱਧੂ, ਡਾ. ਵਿਵੇਕ ਜਿੰਦਲ, ਡਾ. ਰਵਿੰਦਰ ਸਿੰਘ ਬਰਾੜ, ਡਾ. ਮਨੋਜ ਗੋਇਲ, ਡਾ. ਮਨੋਜ ਮਿੱਤਲ, ਡਾ. ਰਾਕੇਸ਼ ਗਰਗ ਅਤੇ ਡਾ. ਯਸ਼ ਪਾਲ ਗਰਗ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਅਖੀਰ ਵਿੱਚ ਡਾ. ਜਨਕ ਰਾਜ ਸਿੰਗਲਾ ਨੇ ਸਾਰੇ ਆਈ. ਐਮ. ਏ. ਮਾਨਸਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਮਾਨਸਾ ਦੇ ਕਿਸੇ ਵੀ ਡਾਕਟਰ ਸਾਹਿਬਾਨ ਨੂੰ ਕੋਈ ਵੀ ਬੇਲੋੜੀ ਸਮੱਸਿਆ ਨਹੀਂ ਆਣ ਦਿੱਤੀ ਜਾਏਗੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ।

NO COMMENTS