ਮਾਨਸਾ 09 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਡਾਕਟਰ ਜਨਕ ਰਾਜ ਸਿੰਗਲਾ ਦਾ ਲਗਾਤਾਰ ਦੂਸਰੀ ਵਾਰ ਪੰਜਾਬ ਮੈਡੀਕਲ ਕੌਂਸਲ ਦਾ ਮੈਂਬਰ ਬਣਨ ਤੇ ਸਨਮਾਨ ਕੀਤਾ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਲੰਬੇ ਸਮੇਂ ਤੋਂ ਪ੍ਰਧਾਨ ਰਹੇ ਡਾਕਟਰ ਜਨਕ ਰਾਜ ਸਿੰਗਲਾ ਨੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਲਈ ਵੋਟਾਂ ਰਾਹੀਂ ਹੋਈ ਚੋਣ ਚ ਜਿੱਤ ਪ੍ਰਾਪਤ ਕਰਕੇ ਮੈਂਬਰਸ਼ਿਪ ਹਾਸਲ ਕੀਤੀ ਹੈ ਡਾਕਟਰ ਜਨਕ ਪੰਜ ਸਾਲ ਪਹਿਲਾਂ ਵੀ ਹੋਈ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਸਨ ਉਹਨਾਂ ਇਹ ਸਫਲਤਾ ਲਗਾਤਾਰ ਦੂਸਰੀ ਵਾਰ ਹਾਸਲ ਕੀਤੀ ਹੈ। ਡਾਕਟਰ ਟੀ.ਪੀ.ਐਸ.ਰੇਖੀ ਨੇ ਜਿੱਤ ਤੇ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਮੈਡੀਕਲ ਕੌਂਸਲ ਦੀਆਂ ਕੁੱਲ ਪੋਲ ਹੋਈਆਂ 14425 ਵੋਟਾਂ ਚੋਂ ਡਾਕਟਰ ਸਿੰਗਲਾ ਨੇ 7898 ਵੋਟਾਂ ਹਾਸਲ ਕਰਕੇ ਮੈਂਬਰਸ਼ਿਪ ਹਾਸਲ ਕੀਤੀ ਹੈ ਅਤੇ ਉਹਨਾਂ ਪਿਛਲੀ ਵਾਰ ਪਈਆਂ ਵੋਟਾਂ ਨਾਲੋਂ ਵੱਧ ਵੋਟਾਂ ਲੈ ਕੇ ਦਸਵੇਂ ਸਥਾਨ ਦੀ ਜਗ੍ਹਾ ਚੋਥਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰ ਸਿੰਗਲਾ ਜਿੱਥੇ ਡਾਕਟਰੀ ਪੇਸ਼ੇ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਸਮੇਂ ਉਹਨਾਂ ਦਿੱਕਤਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਦੇ ਹਨ ਉਸ ਦੇ ਨਾਲ ਹੀ ਸ਼ਹਿਰ ਦੇ ਸਾਂਝੇ ਮਸਲੇ ਵੀ ਪ੍ਰਸ਼ਾਸਨ ਤੱਕ ਪਹੁੰਚ ਕਰਕੇ ਹੱਲ ਕਰਦੇ ਹਨ ਇਹਨਾਂ ਦਾ ਪੰਜਾਬ ਮੈਡੀਕਲ ਕੌਂਸਲ ਦਾ ਮੈਂਬਰ ਬਣਨਾ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਡਾਕਟਰ ਵਰੁਣ ਮਿੱਤਲ ਨੇ ਦੱਸਿਆ ਕਿ ਡਾਕਟਰ ਸਿੰਗਲਾ ਜਿੱਥੇ ਮੈਡੀਕਲ ਖੇਤਰ ਚ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ ਉਸ ਦੇ ਨਾਲ ਹੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੀ ਸ਼ਰਧਾ ਅਤੇ ਲਗਨ ਨਾਲ ਸਹਿਯੋਗ ਕਰਦੇ ਹਨ। ਪ੍ਰਵੀਨ ਟੋਨੀ ਸ਼ਰਮਾਂ ਅਤੇ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਡਾਕਟਰ ਸਾਹਿਬ ਮਾਨਸਾ ਸਾਇਕਲ ਗਰੁੱਪ ਚ ਜਿੱਥੇ ਖੁੱਦ ਸਾਇਕਲਿੰਗ ਕਰਦੇ ਹਨ ਉੱਥੇ ਹੀ ਲੋਕਾਂ ਨੂੰ ਸਾਇਕਲਿੰਗ ਲਈ ਪੇ੍ਰਿਤ ਕਰਦੇ ਰਹਿੰਦੇ ਹਨ ਉਹਨਾਂ ਦੀ ਪ੍ਰੇਰਣਾ ਸਦਕਾ ਬਹੁਤ ਲੋਕ ਸਾਇਕਲ ਚਲਾਉਣ ਲੱਗੇ ਹਨ।
ਇਸ ਮੌਕੇ ਕਿ੍ਸ਼ਨ ਮਿੱਤਲ, ਬਲਜੀਤ ਕੜਵਲ, ਰਾਧੇ ਸ਼ਿਆਮ, ਭੀਮ ਗਰਗ,ਅਨਿਲ ਸੇਠੀ, ਸੁਰਿੰਦਰ ਬਾਂਸਲ, ਪ੍ਰਵੀਨ ਟੋਨੀ, ਸੰਜੀਵ ਪਿੰਕਾ , ਰਕੇਸ਼ ਨਾਰੰਗ, ਡਾਕਟਰ ਆਸ਼ੂ ਸ਼ਰਮਾਂ ਸਮੇਤ ਮੈਂਬਰ ਹਾਜ਼ਰ ਸਨ।