*ਡਰੱਗ ਫੈਕਟਰੀ ਮਾਮਲੇ ‘ਚ ਆਰੋਪੀ ਅਨਵਰ ਮਸੀਹ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼*

0
28

ਅੰਮ੍ਰਿਤਸਰ 13,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਸੁਲਤਾਨਵਿੰਡ ਪਿੰਡ ਦੇ ਏਰੀਆ ਵਿਚੋਂ ਫੜੀ ਗਈ 194 ਕਿੱਲੋ ਹੈਰੋਇਨ ਦੇ ਮਾਮਲੇ  ‘ਚ ਨਾਮਜ਼ਦ ਪੰਜਾਬ ਐਸਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੇ ਅੱਜ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ ਅਨਵਰ ਮਸੀਹ ਨੇ ਅੰਮ੍ਰਿਤਸਰ ਦੇ ਮਾਲ ਮੰਡੀ ਸਥਿਤ ਐੱਸਟੀਐੱਫ ਦੇ ਦਫ਼ਤਰ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਘਲ ਲਿਆ।ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਆਏ ਸਮਰਥਕਾਂ ਨੇ ਤੁਰੰਤ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ।ਤੁਹਾਨੂੰ ਦੱਸ ਦਈਏ ਕਿ ਅਨਵਰ ਮਸੀਹ ਦੇ ਹੱਕ ਵਿਚ ਮਸੀਹ ਜਥੇਬੰਦੀਆਂ ਅਤੇ ਧਰਮਿਕ ਆਗੂਆਂ ਵਲੋਂ ਵਿਸ਼ਾਲ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ।

ਅਨਵਰ ਨੇ ਜ਼ਹਿਰ ਨਿਘਲ ਤੋਂ ਪਹਿਲਾਂ ਮੀਡੀਆ ਸਾਹਮਣੇ ਬਿਆਨ ਦਿੱਤਾ ਕਿ ਉਹ ਨਿਰਦੋਸ਼ ਹੈ ਅਤੇ ਸਾਜਿਸ਼ ਤਹਿਤ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।https://imasdk.googleapis.com/js/core/bridge3.470.2_en.html#goog_794111968

ਦੱਸ ਦੇਈਏ ਕਿ ਅਨਵਰ ਮਸੀਹ ਵੱਲੋਂ ਕਿਰਾਏ ਤੇ ਦਿੱਤੀ ਕੋਠੀ ਚੋਂ ਫਰਵਰੀ 2020 ‘ਚ 194 ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਮਾਮਲੇ ‘ਚ ਅਨਵਰ ਨੂੰ ਵੀ STF ਨੇ ਨਾਮਜ਼ਦ ਕੀਤਾ ਸੀ ਅਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਸੀ।ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਮਿਲ ਗਈ ਸੀ ਜਿਸ ਨੂੰ ਬੀਤੇ ਕੱਲ੍ਹ ਅਦਾਲਤ ਦੇ ਰੱਦ ਕਰ ਦਿੱਤਾ।

ਅਨਵਰ ਮਸੀਹ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਜ਼ਮਾਨਤ ਰੱਦ ਹੋਣ ਮਗਰੋਂ ਅਨਵਰ ਕਾਫੀ ਪਰੇਸ਼ਾਨ ਦੱਸਿਆ ਜਾ ਰਿਹਾ ਸੀ।ਮਸੀਹ ਦੇ ਪਰਿਵਾਰ ਨੇ STF ਅਧਿਕਾਰੀਆਂ ਵੱਲੋਂ ਪੈਸੇ ਮੰਗਣ ਦੇ ਵੀ ਦੋਸ਼ ਲਾਏ ਸਨ। 

ਅਨਵਰ ਮਸੀਹ ਦੇ ਬੇਟੇ ਜੋਇਲ ਨੇ ਦੱਸਿਆ ਕਿ ਜ਼ਮਾਨਤ ਰੱਦ ਹੋਣ ਕਾਰਨ ਉਨਾਂ ਦੇ ਪਿਤਾ ਪਰੇਸ਼ਾਨ ਸਨ। ਉਸ ਨੇ ਕਿਹਾ ਕਿ ਉਸਦੇ ਪਿਤਾ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਨਾਜਾਇਜ ਫਸਾਇਆ ਗਿਆ ਸੀ।

ਅੰਮ੍ਰਿਤਸਰ: ਸੁਲਤਾਨਵਿੰਡ ਪਿੰਡ ਦੇ ਏਰੀਆ ਵਿਚੋਂ ਫੜੀ ਗਈ 194 ਕਿੱਲੋ ਹੈਰੋਇਨ ਦੇ ਮਾਮਲੇ  ‘ਚ ਨਾਮਜ਼ਦ ਪੰਜਾਬ ਐਸਐਸ ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੇ ਅੱਜ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ ਅਨਵਰ ਮਸੀਹ ਨੇ ਅੰਮ੍ਰਿਤਸਰ ਦੇ ਮਾਲ ਮੰਡੀ ਸਥਿਤ ਐੱਸਟੀਐੱਫ ਦੇ ਦਫ਼ਤਰ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਘਲ ਲਿਆ।ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਆਏ ਸਮਰਥਕਾਂ ਨੇ ਤੁਰੰਤ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ।ਤੁਹਾਨੂੰ ਦੱਸ ਦਈਏ ਕਿ ਅਨਵਰ ਮਸੀਹ ਦੇ ਹੱਕ ਵਿਚ ਮਸੀਹ ਜਥੇਬੰਦੀਆਂ ਅਤੇ ਧਰਮਿਕ ਆਗੂਆਂ ਵਲੋਂ ਵਿਸ਼ਾਲ ਰੋਸ ਮਾਰਚ ਵੀ ਕੀਤਾ ਜਾ ਰਿਹਾ ਹੈ।

ਅਨਵਰ ਨੇ ਜ਼ਹਿਰ ਨਿਘਲ ਤੋਂ ਪਹਿਲਾਂ ਮੀਡੀਆ ਸਾਹਮਣੇ ਬਿਆਨ ਦਿੱਤਾ ਕਿ ਉਹ ਨਿਰਦੋਸ਼ ਹੈ ਅਤੇ ਸਾਜਿਸ਼ ਤਹਿਤ ਉਸਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ

NO COMMENTS