*ਡਰੱਗ ਇੰਸਪੈਕਟਰ ਦੀ ਤਾੜਨਾ:ਮੈਡੀਕਲ ਸਟੋਰਾਂ ਤੇ ਇਤਰਾਜ਼ਯੋਗ ਦਵਾਈਆਂ ਨਾ ਰੱਖੋ*

0
62

ਮਾਨਸਾ, 27 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ):ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ ਪੰਜਾਬ ਅਤੇ ਜੁਆਇੰਟ ਕਮਿਸ਼ਨਰ (ਡਰੱਗਜ਼)ਪੰਜਾਬ ਦੇ ਆਦੇਸ਼ਾਂ ਅਨੁਸਾਰ ਡਰੱਗ ਇੰਸਪੈਕਟਰ ਮਾਨਸਾ ਓਮਕਾਰ ਸਿੰਘ ਅਤੇ ਪੁਲਿਸ ਵਿਭਾਗ ਵੱਲੋ ਕਰਮ ਮੈਡਕੋਜ਼ ਤਿੰਨਕੋਣੀ ਕੋਲ ਮਾਨਸਾ ਤੇ ਅਚਨਚੇਤ ਚੈਕਿੰਗਾਂ ਕਰਨ ’ਤੇ ਮਿਲੀਆਂ ਇਤਰਾਜ਼ਯੋਗ ਦਵਾਈਆਂ ਆਪਣੇ ਕਬਜ਼ੇ ਲੈ ਕੇ ਉਚ ਅਧਿਕਾਰੀਆਂ ਨੂੰ ਰਿਪੋਰਟ ਸੌਂਪੀ ਗਈ। ਇਸ ਸੰਬੰਧੀ ਜੋਨਲ ਲਾਇਸੈਸਿੰਗ ਅਥਾਰਟੀ ਸੰਗਰੂਰ ਨਵਜੋਤ ਕੌਰ ਵੱਲੋਂ ਬਣਦੀ ਕਾਰਵਾਈ ਕਰਦਿਆ ਉਕਤ ਮੈਡੀਕਲ ਸਟੋਰ ਦਾ ਲਾਇੰਸੈਸ ਪੱਕੇ ਤੌਰ ’ਤੇ ਰੱਦ ਕਰ ਦਿੱਤਾ। ਡਰੱਗ ਇੰਸਪੈਕਟਰ ਓਮਕਾਰ ਸਿੰਘ ਨੇ ਮੈਡੀਕਲ ਸਟੋਰ ਦੇ ਮਾਲਕਾਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਮੈਡੀਕਲ ਸਟੋਰਾਂ ਤੇ ਇਤਰਾਜ਼ਯੋਗ ਦਵਾਈਆਂ ਨਾ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਗਲਤ ਵਰਤੋ ਵਾਲੀਆਂ ਇਤਰਾਜ਼ਯੋਗ ਦਵਾਈਆਂ ਡਾਕਟਰ ਦੀ ਪਰਚੀ ਤੋ ਬਿਨਾਂ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਕਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਗਲਤ ਅਨਸਰਾਂ ਨੂੰ ਬਕਸ਼ਿਆਂ ਨਹੀ ਜਾਵੇਗਾ। ਇਸ ਮੌਕੇ ਪ੍ਰਤਾਪ ਸਿੰਘ, ਦਿਕਸ਼ਾ ਅਤੇ ਸੂਬੇ ਸਿੰਘ ਵੀ ਹਾਜ਼ਰ ਸਨ।

NO COMMENTS