ਬੁਢਲਾਡਾ 5 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ): ਇੱਥੋ ਥੋੜੀ ਦੂਰ ਪਿੰਡ ਗੁਰਨੇ ਕਲਾ ਤੋਂ ਫਫੜੇ ਭਾਈਕੇ ਲਿੰਕ ਰੋਡ ਤੇ ਡਰੇਨ ਨਾਲੇ ਦੇ ਰੋਡੇ ਪੁੱਲ ਕਾਰਨ ਇੱਕ ਕਾਰ ਡਿੱਗਣ ਨਾਲ ਇੱਕ ਬੱਚੇ ਸਮੇਤ ਪਤੀ ਪਤਨੀ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੁੱਲ ਤੇ ਸਾਇਡਾਂ ਟੁੱਟੇ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੌਰਨ ਮੌਕੇ ਤੇ ਰਾਹਗੀਰਾਂ ਅਤੇ ਖੇਤਾ ਵਿੱਚ ਕੰਮ ਕਰਦੇ ਲੋਕਾਂ ਨੇ ਕਾਰ ਚਾਲਕ ਪਤੀ ਪਤਨੀ ਅਤੇ ਬੱਚੇ ਨੂੰ ਮੌਕੇ ਤੇ ਬਚਾ ਲਿਆ ਗਿਆ ਕਿਉ ਕਿ ਡਰੇਨ ਵਿੱਚ ਪਾਣੀ ਬਹੁਤ ਘੱਟ ਸੀ ਪਰ ਕਾਰ ਬੁਰੀ ਤਰ੍ਹਾਂ ਡਿੱਗਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਦਰਸਨ ਸਿੰਘ ਗੁਰਨੇ ਕਲਾ ਨੇ ਦੱਸਿਆ ਕਿ ਇਸ ਰੋਡੇ ਡਰੇਨ ਪੁੱਲ ਤੇ ਅਕਸਰ ਹੀ ਦੁਰਘਟਨਾਵਾਂ ਵਾਪਰਦਿਆਂ ਹਨ। ਸੰਬੰਧਤ ਅਧਿਕਾਰੀਆਂ ਨੁੰ ਇਸ ਸੰਬੰਧੀ ਕਈ ਵਾਰ ਜਾਣੂ ਕਰਵਾਈਆ ਜਾ ਚੁੱਕਿਆ ਹੈ ਪਰ ਇਸ ਪਾਸੇ ਵੱਲ੍ਹ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਪੁੱਲ ਤੇ ਵਾਪਰਨ ਵਾਲੇ ਹਾਦਸਿਆ ਦੇ ਮੁੱਖ ਜਿੰਮੇਵਾਰ ਵਿਭਾਗ ਦੇ ਅਧਿਕਾਰੀ ਹਨ।