*ਡਰਾਇਵਰ ਦੇ ਮੋਢੇ ‘ਚੋਂ ਆਰ ਪਾਰ ਹੋਇਆ 4 ਫੁੱਟ ਲੰਬਾ ਲੋਹੇ ਦਾ ਐਂਗਲ, ਇੰਝ ਬਚੀ ਜਾਨ*

0
96

ਬਠਿੰਡਾ: ਪੰਜਾਬ ਦੇ ਬਠਿੰਡਾ ਵਿੱਚ ਇੱਕ ਟੈਂਪੂ ਡਰਾਇਵਰ ਹਾਸਦੇ ਦਾ ਸ਼ਿਕਾਰ ਹੋ ਗਿਆ।ਡਰਾਇਵਰ ਦੇ ਮੋੜੇ ਵਿੱਚ ਦੀ 4 ਫੁੱਟ ਲੰਬਾ ਲੋਹੇ ਦਾ ਐਂਗਲ ਨਿਕਲ ਗਿਆ।ਡਰਾਇਵਰ ਦੇ ਹਿੰਮਤ ਦੀ ਦਾਤ ਦੇਣੀ ਹੋਏਗੀ ਜੋ ਇੱਕ ਸਥਾਨਕ ਦੁਕਾਨਦਾਰ ਦੀ ਮਦਦ ਨਾਲ ਹਸਪਤਾਲ ਪਹੁੰਚਿਆ।ਡਾਕਟਰਾਂ ਨੇ ਐਂਗਲ ਨੂੰ ਕੱਟ ਕੇ ਅਪਰੇਸ਼ਨ ਕੀਤਾ ਅਤੇ ਲੋਹੇ ਦਾ ਐਂਗਲ ਬਾਹਰ ਕੱਢਿਆ।

ਦਰਅਸਲ, ਸੜਕ ਤੇ ਜਾਂਦੇ ਵਕਤ ਫੁੱਟਪਾਥ ਕੋਲ ਲਗਾ ਲੋਹੇ ਦਾ ਐਂਗਲ ਟੈਂਪੂ ਦੀ ਬਾਡੀ ਦੇ ਆਰ ਪਾਰ ਹੁੰਦਾ ਹੋਇਆ ਡਰਾਇਵਰ ਦੇ ਖੱਬੇ ਮੋਢੇ ‘ਚ ਜਾ ਲੱਗਾ।ਇਸ ਮਗਰੋਂ ਇੱਕ ਸਥਾਨਕ ਦੁਕਾਨਦਾਰ ਉਸਦੀ ਮਦਦ ਲਈ ਪਹੁੰਚਿਆ ਅਤੇ ਮਦਦ ਕੀਤੀ।ਐਂਗਲ ਇੰਨਾ ਬੁਰੀ ਤਰ੍ਹਾਂ ਡਰਾਇਵਰ ਨੂੰ ਆਰ-ਪਾਰ ਕਰ ਚੁੱਕਾ ਸੀ ਕਿ ਡਰਾਇਵਰ ਨੂੰ ਟੈਂਪੂ ਵਿੱਚੋਂ ਬਾਹਰ ਕੱਢਣ ਲਈ ਐਂਗਲ ਨੂੰ ਕਟਰ ਨਾਲ ਕੱਟਣ ਪਿਆ ਅਤੇ ਫਿਰ ਜ਼ਖਮੀ ਡਰਾਇਵਰ ਨੂੰ ਹਸਪਤਾਲ ਪਹੁੰਚਾਇਆ ਗਿਆ।


ਡਰਾਇਵਰ ਲੋਹੇ ਦੇ ਐਂਗਲ ਸਮੇਤ ਹੀ ਹਸਪਤਾਲ ਪਹੁੰਚਿਆ।ਜਿਸ ਮਗਰੋਂ ਡਾਕਟਰ ਤੁਰੰਤ ਉਸਦੇ ਇਲਾਜ ਵਿੱਚ ਲਗ ਗਏ।ਡਰਾਇਵਰ ਦਾ ਕਾਫ਼ੀ ਜ਼ਿਆਦਾ ਖੂਨ ਬਹਿ ਚੁੱਕਾ ਸੀ।ਅਪਰੇਸ਼ਨ ਮਗਰੋਂ ਡਾਕਟਰਾਂ ਨੇ ਦੱਸਿਆ ਕਿ ਹੁਣ ਡਰਾਇਵਰ ਖ਼ਤਰੇ ਤੋਂ ਬਾਹਰ ਹੈ।

NO COMMENTS