ਡਮੋਕ੍ਰੇਟਿਕ ਟੀਚਰ ਫਰੰਟ ਦੀ ਚੋਣ ਹੋਈ, ਕਰਮਜੀਤ ਤਾਮਕੋਟ ਜਿਲ੍ਹਾ ਪ੍ਰਧਾਨ ਬਣੇ

0
25

ਮਾਨਸਾ 20 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ)ਅੱਜ ਸਥਾਨਕ ਬਾਲ ਭਵਨ ਵਿਖੇ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ ਫਰੰਟ ਇਕਾਈ ਮਾਨਸਾ ਦੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਕਰਮਜੀਤ ਸਿੰਘ ਤਾਮਕੋਟ ਜਿਲ੍ਹਾ ਪ੍ਰਧਾਨ, ਤਰਪਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਅਨੂਪਗੜ੍ਹ ਸਕੱਤਰ, ਸ਼ਿੰਗਾਰਾ ਸਿੰਘ ਦਲੇਲਵਾਲਾ ਵਿੱਤ ਸਕੱਤਰ, ਚਰਨਪਾਲ ਸਿੰਘ ਦਸੌਂਧੀਆ ਸਹਾਇਕ ਸਕੱਤਰ/ਪ੍ਰੈਸ ਸਕੱਤਰ ਵਰਿੰਦਰਪਾਲ ਅਤੇ ਬਲਵੰਤ ਰਾਮ ਪੀ.ਟੀ.ਆਈ. ਨੂੰ ਜਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਇਹਨਾਂ ਅਹੁਦੇਦਾਰਾਂ ਦੀ ਚੋਣ ਸਹਿਮਤੀ ਨਾਲ ਨਿਰਵਿਰੋਧ ਸਾਰੇ ਅਧਿਆਪਕਾਂ ਦੀ ਸਹਿਮਤੀ ਨਾਲ ਕੀਤੀ ਗਈ।

            ਇਸ ਮੌਕੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਕਿਹਾ ਕਿ ਲੜਨਾ ਸਮੇਂ ਦੀ ਲੋੜ ਹੈ। ਕੇਂਦਰ ਅਤੇ ਪੰਜਾਬ ਦੀ ਜ਼ਾਲਿਮ ਸਰਕਾਰਾਂ ਲੋਕਾਂ ਉੱਪਰ ਵੱਡੇ ਹਮਲੇ ਕਰ ਰਹੀਆਂ ਹਨ। ਬਲਵੀਰ ਚੰਦ ਲੌਂਗੋਵਾਲ ਨੇ ਚੁਣੀ ਗਈ ਜਿਲ੍ਹਾ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਅਧਿਆਪਕਾਂ ਦੇ ਹੱਕਾਂ ਦੀ ਡਟਵੀਂ ਰਾਖੀ ਕਰਨ ਲਈ ਕਰਮਜੀਤ ਸਿੰਘ ਤਾਮਕੋਟ ਵਰਗੇ ਆਗੂਆਂ ਦੀ ਲੋੜ ਸੀ। ਵਿੱਤ ਸਕੱਤਰ ਜਸਵਿੰਦਰ ਬਠਿੰਡਾ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਲੜਾਈ ਨੂੰ ਪਿੱਠ ਨਹੀਂ ਦਿਖਾਈ ਜਾ ਸਕਦੀ।

          ਇਸ ਮੌਕੇ ਸੁਖਵਿੰਦਰ ਸੁੱਖੀ ਫਰੀਦਕੋਟ, ਰੇਸ਼ਮ ਬਠਿੰਡਾ, ਹਰਜੀਤ ਜੀਟਾ, ਜਗਸੀਰ ਸਹੋਤਾ, ਦਰਸ਼ਨ ਢਿੱਲੋਂ ਨੇ ਵੀ ਸੰਬੋਧਨ ਕੀਤਾ।

          ਅੰਤ ਵਿੱਚ ਇਕੱਤਰ ਹੋਏ ਅਧਿਆਪਕ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਚੁਣੇ ਗਏ ਜਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਸਾਰੇ ਅਧਿਆਪਕਾਂ ਤੇ ਸੂਬਾਈ ਆਗੂਆਂ ਨੂੰ ਵਿਸਵਾਸ਼ ਦਵਾਇਆ ਕਿ ਉਹ ਅਧਿਆਪਕ ਹਿੱਤਾਂ ਦੀ ਹਿੱਕ ਡਾਹ ਕੇ ਰਾਖੀ ਕਰਨਗੇ।

          ਇਸ ਮੌਕੇ ਕੁਲਦੀਪ ਅੱਕਾਂਵਾਲੀ, ਰਾਜਵਿੰਦਰ ਸਿੰਘ ਬਹਿਣੀਵਾਲ, ਸਮਸ਼ੇਰ ਸਿੰਘ ਡੀ.ਪੀ., ਅਮਨਦੀਪ ਕੌਰ, ਬੇਅੰਤ ਕੌਰ, ਗਗਨਦੀਪ ਕੌਰ, ਅਮਰਪ੍ਰੀਤ ਕੌਰ, ਵੰਦਨਾ, ਨਿਧਾਨ ਸਿੰਘ, ਸੱਤ ਨਰਾਇਣ, ਕੁਲਜੀਤ ਪਾਠਕ, ਜਨਕ ਸਮਾਓ, ਗੁਰਪਿਆਰ ਅੱਕਾਂਵਾਲੀ, ਕੌਰ ਸਿੰਘ ਭੰਮੇ, ਕਰਨੈਲ ਬੁਰਜ ਹਰੀ, ਜਗਤਾਰ ਝੱਬਰ, ਜੋਗਿੰਦਰ ਬਰ੍ਹੇ, ਲਖਵਿੰਦਰ ਮਾਨ, ਜਗਵੰਤ ਰੜ ਸਟੇਜ ਸਕੱਤਰ, ਨਵਨੀਤ ਪਟਿਆਲਾ, ਅਜੈਬ ਅਲੀਸ਼ੇਰ, ਮਨਜੀਤ ਧਾਲੀਵਾਲ, ਗੁਰਦੀਪ ਝੰਡੂਕੇ, ਗੁਰਪ੍ਰੀਤ ਪਿਸ਼ੌਰ ਆਦਿ ਅਧਿਆਪਕ ਸ਼ਾਮਿਲ ਸਨ।

NO COMMENTS