*ਠੰਡ ਤੋਂ ਬਚਾਓ ਲਈ ਭਾਰਤ ਵਿਕਾਸ ਪ੍ਰੀਸ਼ਦ ਨੇ ਵੰਡੀ ਲੋੜਵੰਦ ਲੋਕਾਂ ਨੂੰ ਸਮੱਗਰੀ*

0
6

ਬੁਢਲਾਡਾ, 28 ਦਸੰਬਰ (ਸਾਰਾ ਯਹਾਂ/ਮਹਿਤਾ ਅਮਨ)– ਠੰਡ ਦੇ ਪ੍ਰਕੋਪ ਨੂੰ ਮੱਦੇ ਨਜਰ ਰੱਖਦਿਆਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਲੋੜਵੰਦ ਲੋਕਾਂ ਨੂੰ ਖਾਸ ਤੌਰ ਤੇ ਬੱਸ ਸਟੈਂਡ, ਰੇਲਵੇ ਸਟੇਸ਼ਨ ਨਜਦੀਕ ਜਨਤਕ ਥਾਵਾਂ ਤੇ ਘੁੰਮ ਰਹੇ ਲੋਕਾਂ ਨੂੰ ਕੰਬਲ, ਟੋਪੀਆਂ, ਜੁਰਾਬਾਂ

ਅਤੇ ਸ਼ਾਲਾ ਵੰਡੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਅਮਿਤ  ਜਿੰਦਲ ਤੇ ਸਟੇਟ ਮੈਂਬਰ ਰਾਜ ਕੁਮਾਰ ਸੀ ਏ  ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਹਰ ਸਾਲ ਠੰਡ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕਰਦੀ ਆ ਰਹੀ ਹੈ। ਜੋ ਦਾਨੀ ਸੱਜਣਾਂ ਅਤੇ ਸੰਸਥਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ।ਜੇਕਰ ਕਿਸੇ ਲੋੜਵੰਦ ਵਿਅਕਤੀ ਨੂੰ ਜਰੂਰਤ ਹੋਵੇ ਤਾਂ ਉਹ ਪ੍ਰੀਸ਼ਦ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਪ੍ਰੀਸ਼ਦ ਵੱਲੋਂ ਹੁਣ ਤੱਕ 200 ਲੋੜਵੰਦ ਲੋਕਾਂ ਅਤੇ ਬੱਚਿਆਂ ਨੂੰ ਠੰਡ ਤੋਂ ਬਚਾਓ ਲਈ ਸਮੱਗਰੀ ਵੰਡੀ ਗਈ। ਇਸ ਮੌਕੇ ਤੇ  ਸ਼ਿਵ ਕਾਸਲ,ਜਿਲ੍ਹਾ ਕੋਅਡੀਨੇਟਰ ਰਾਜ ਕੁਮਾਰ , ਸਕੈਟਰੀ ਐਡਵੋਕੇਟ ਸੁਨੀਲ ਗਰਗ, ਪ੍ਰੋਜੈਕਟਰ ਚੇਅਰਮੈਨ ਸੁਰਿੰਦਰ ਸਿੰਗਲਾ, ਠੇਕੇਦਾਰ  ਸੁਰਿੰਦਰ , ਦਰਸ਼ਨ ਕੁਮਾਰ,ਸੁਭਾਸ਼ ਸਿੰਗਲਾ, ਡਾਕਟਰ ਰਾਜੇਸ਼, ਸੰਦੀਪ ਗੋਇਲ,ਚੰਦਨ ਖੜਕ,ਮੁਨੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰੀਸ਼ਦ ਦੇ ਮੈਂਬਰ ਮੌਜੂਦ ਸਨ।

NO COMMENTS