ਚੰਡੀਗੜ੍ਹ 5 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਟੈਸਟਿੰਗ ਨੂੰ ਉਤਸ਼ਾਹਤ ਕਰਨ ਲਈ ਵੱਡਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਮੁਫਤ ਖਾਣੇ ਦੇ ਪੈਕੇਟ ਵੰਡਣ ਐਲਾਨ ਕੀਤਾ ਹੈ ਜੋ ਆਪਣੀ ਘੱਟ ਕਮਾਈ ਹੋਣ ਦੇ ਕਾਰਨ ਟੈਸਟ ਕਰਵਾਉਣ ਅਤੇ ਆਈਸੋਲੇਟ ਹੋਣ ਤੋਂ ਡਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਫੂਡ ਪੈਕਟਾਂ ਦੀ ਵੰਡ ਗਰੀਬ ਪਰਿਵਾਰਾਂ ਨੂੰ ਜਲਦੀ ਟੈਸਟ ਕਰਵਾਉਣ ਲਈ ਉਤਸ਼ਾਹਤ ਕਰੇਗੀ, ਜੋ ਕਿ ਮਹਾਮਾਰੀ ਦੇ ਫੈਲਣ ਨੂੰ ਰੋਕਣ ਅਤੇ ਪੰਜਾਬ ਵਿਚ ਵੱਧ ਰਹੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਲਾਜ਼ਮੀ ਹੈ।ਇਸ ਪ੍ਰੋਗਰਾਮ ਦੀ ਸ਼ੁਰੂਆਤ ਪਟਿਆਲਾ ਤੋਂ ਹੋਵੇਗੀ ਜੋ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਜ਼ਿਲ੍ਹਿਆਂ ‘ਚੋਂ ਇੱਕ ਹੈ।
ਮੁੱਖ ਮੰਤਰੀ ਨੇ ਹੋਰਨਾਂ ਜ਼ਿਲ੍ਹਿਆਂ ਨੂੰ ਹਦਾਇਤ ਕੀਤੀ ਕਿ ਉਹ ਗਰੀਬ ਕੋਵਿਡ ਮਰੀਜ਼ਾਂ ਨੂੰ ਘਰਾਂ ਵਿੱਚ ਮੁਫਤ ਖਾਣੇ ਦੇ ਪੈਕੇਟ ਵੰਡਣ ਦਾ ਪ੍ਰਬੰਧ ਕਰਨ।ਜਿਸ ਨਾਲ ਲੋਕ ਟੈਸਟ ਕਰਵਾਉਣ ਲਈ ਪ੍ਰੇਰਿਤ ਹੋਣ ਅਤੇ ਅਲੱਗ ਥਲੱਗ ਹੋਣ ਸਮੇਂ ਆਪਣੀ ਕਮਾਈ ਗੁਆਉਣ ਤੋਂ ਨਾ ਡਰਨ।