ਬੁਢਲਾਡਾ 11, ਅਗਸਤ(ਸਾਰਾ ਯਹਾ/ਅਮਨ ਮਹਿਤਾ): ਅਨਾਜ ਦੀ ਢੋਆ ਢੋਆਈ ਲਈ ਲੇਵਰ ਅਤੇ ਕਾਰਟੇਜ਼ ਟੈਡਰਾਂ ਨਿਯਮਾਂ ਨੁੰ ਛਿੱਕੇ ਟੰਡ ਕੇ ਦੇਣ ਦਾ ਵਿਰੋਧ ਕਰਦਿਆਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ 13 ਅਗਸਤ ਨੂੰ ਬਲਾਕ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂ ਮਾਸਟਰ ਤੇਲੂ ਰਾਮ ਧੂਰੀ, ਸਿੰਦਰਪਾਲ ਸਿੰਘ ਚਕੇਰੀਆ, ਮੋਹਨ ਸਿੰਘ ਘਨੋਰ ਅਤੇ ਜਰਨੈਲ ਸਿੰਘ ਖਾਲਸਾ ਨੇ ਦੱਸਿਆ ਕਿ ਇੱਕ ਕਾਂਗਰਸੀ ਨੇਤਾ ਦੀ ਸਹਿ ਤੇ ਦਬਾਅ ਅਧੀਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਚਹੇਤੀਆਂ ਨੂੰ ਇਹ ਟੈਡਰ ਅਲਾਟ ਕਰ ਦਿੱਤੇ ਜਦੋਂ ਕਿ ਨਿਯਮਾਂ ਅਨੁਸਾਰ ਅਲਾਟ ਕੀਤੇ ਵਿਅਕਤੀ ਵਿਭਾਗ ਦੀਆਂ ਸ਼ਰਤਾ ਹੀ ਪੂਰੀਆਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਯੌਗ ਅਤੇ ਸਹੀ ਸ਼ਰਤਾ ਪੂਰੀਆਂ ਕਰਨ ਵਾਲੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਅਤੇ ਉਨ੍ਹਾਂ ਨਾਲ ਸੰਬੰਧਤ ਠੇਕੇਦਾਰਾਂ ਤੇ ਮਾਮਲੇ ਤੇ ਵਿਚਾਰ ਨਾ ਕੀਤਾ ਗਿਆ ਤਾਂ ਇਸ ਦੇ ਵਿਰੋਧ ਵਿੱਚ ਯੂਨੀਅਨ ਵੱਲੋਂ ਬ੍ਰਾਚ ਪੱਧਰ ਤੇ ਪੁੱਤਲੇ ਫੂਕਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੱਲ ਜੇਕਰ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ 17 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਵਿਭਾਗ ਵੱਲੋਂ ਕੀਤੇ ਗਏ ਟੈਡਰ ਰੱਦ ਕੀਤੇ ਜਾਣ। ਪਾਰਦਰਸ਼ੀ ਤਰੀਕੇ ਨਾਲ ਟੈਡਰਾਂ ਦੀ ਪ੍ਰਕਿਿਰਆ ਦੁਬਾਰਾ ਕੀਤੀ ਜਾਵੇ। ਇਸ ਮੌਕੇ ਤੇ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਬੁਢਲਾਡਾ, ਬਹਾਦਰ ਸਿੰਘ ਭੀਖੀ, ਸ਼ਿੰਦਾ ਸਿੰਘ ਸਰਦੂਲਗੜ੍ਹ, ਦਰਸ਼ਨ ਸਿੰਘ ਬਰੇਟਾ ਆਦਿ ਵੀ ਹਾਜ਼ਰ ਸਨ।