ਟੈਂਡਰਾਂ ਦੇ ਮਾਮਲਿਆਂ ਨੂੰ ਲੈ ਕੇ ਪੱਲੇਦਾਰਾਂ ਨੇ ਫੂਡ ਮੰਤਰੀ ਦਾ ਪੁਤਲਾ ਸਾੜ ਕੇ ਕੀਤੀ ਨਾਅਰੇਬਾਜ਼ੀ

0
64

ਮਾਨਸਾ 13,ਅਗਸਤ (ਸਾਰਾ ਯਹਾ/ਬੀਰਬਲ ਧਾਲੀਵਾਲ) ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਭਰਪੂਰ ਰੈਲੀ ਅਤੇ ਪੁਤਲਾ ਸਾੜਿਆ ਗਿਆ ।ਪੱਲੇਦਾਰ ਯੂਨੀਅਨ ਦਫਤਰ ਤੋ ਪੱਲੇਦਾਰ ਯੂਨੀਅਨ ਦੇ ਦਫ਼ਤਰ ਤੋਂ ਚੱਲਿਆ ਰੋਸ ਮਾਰਚ ਬਾਜ਼ਾਰਾਂ ਵਿਚ ਦੀ ਹੁੰਦੇ ਹੋਏ ਬਾਰਾਂ ਹੱਟਾਂ ਚੋਕ ਵਿੱਚ ਆ ਕੇ ਫੂਡ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਕਰ ਰਹੇ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ ਸ਼ਿੰਦਰਪਾਲ ਸਿੰਘ ਚਕੇਰੀਆਂ ਸੂਬਾ ਸਕੱਤਰ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਮਜ਼ਦੂਰਾਂ ਨਾਲ ਸਾਰੇ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ ਪੰਜਾਬ ਵਿੱਚ ਕਾਂਗਰਸੀ ਆਗੂਆਂ ਦੀ ਸ਼ਹਿ ਤੇ ਟੈਂਡਰ ਪਾਏ ਗਏ ਹਨ ।ਮਜ਼ਦੂਰ ਆਗੂਆਂ ਦਾ ਹੱਕ ਖੋਹ ਕੇ ਧਨਾਡ ਲੋਕਾਂ ਨੂੰ ਦਿੱਤਾ ਗਿਆ ਹੈ ਜਿਸ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।ਪੱਲੇਦਾਰ ਜਮਾਤ ਕਾਂਗਰਸ ਪਾਰਟੀ ਨੂੰ ਆਪਣੇ ਮਨਦੀ ਸੀ ਅਤੇ ਉਨਾਂ ਨੂੰ ਭਰੋਸਾ ਸੀ ਕਿ ਸਾਡੇ ਸਾਰੇ ਮਸਲੇ ਹੋਣਗੇ ਪਰ ਸਾਡੇ ਹੱਕ ਸਾਡੇ ਹੱਕ ਖੋਹ ਕੇ ਧਨਾਡਾਂ ਨੂੰ ਦਿੱਤੇ ਜਾ ਰਹੇ ਹਨ ।ਜਿਸ ਖਿਲਾਫ ਪੱਲੇਦਾਰ ਜਮਾਤ ਚੁੱਪ ਕਰਕੇ ਨਹੀਂ ਬੈਠੇਗੀ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜੇਕਰ ਸਰਕਾਰ ਨੇ ਇਸ ਮਸਲੇ ਦਾ ਫੌਰੀ ਹੱਲ ਨਾ ਕੀਤਾ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ  ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵੱਲੋਂ ਟੈਂਡਰਾਂ ਵਿੱਚ ਹੋਈ ਕਥਿਤ ਧੱਕੇਸ਼ਾਹੀ ਦੇ ਵਿਰੋਧ ਵਿੱਚ ਫੂਡ ਮੰਤਰੀ ਦਾ ਪੁਤਲਾ ਫ਼ੂਕਿਆ ਗਿਆ ਆਗੂਆਂ ਨੇ ਇਸ ਸਮੇਂ ਦੋਸ਼ ਲਗਾਇਆ ਕਿ ਜ਼ਿਲ੍ਹੇ ਤੋਂ ਬਾਹਰ ਦੇ ਇੱਕ ਕਾਂਗਰਸ ਦੇ ਲੀਡਰ ਦੇ ਕਹਿਣ ਤੇ ਇਹ ਸਾਰਾ ਕੁਝ ਹੋਇਆ ਹੈ । ਜਿਸ ਵਿੱਚ ਮਹਿਕਮੇ ਨੂੰ ਮਜਬੂਰ ਕਰਕੇ ਅਧੂਰੇ ਦਸਤਾਵੇਜ਼ਾਂ ਵਾਲੇ ਟੈਂਡਰਾਂ ਨੂੰ ਟੈਂਡਰ ਕਾਰਾਂ ਨੂੰ ਟੈਂਡਰ ਦੇ ਦਿੱਤਾ ਤੇ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲ ਠੇਕੇਦਾਰਾਂ ਦੇ ਟੈਂਡਰ ਰੱਦ ਕਰ ਦਿੱਤੇ ਗਏ ਹਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੋਏ ਟੈਂਡਰ ਕੈਂਸਲ ਕੀਤੇ ਜਾਣ ਤੇ ਮੁੜ ਤੋਂ ਪਾਰਦਰਸ਼ੀ ਢੰਗ ਨਾਲ ਨਵੇਂ ਟੈਂਡਰ ਕਰਵਾਏ ਜਾਣ ਨਹੀਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਜਿਸ ਦੇ 17-8-2020 ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਪੱਲੇਦਾਰ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਕਾਂਗਰਸ ਪਾਰਟੀ ਨਾਲ ਸਬੰਧਤ ਲੇਬਰ ਆਪਣੀ ਸਰਕਾਰ ਦੇ ਵਿਰੁੱਧ ਧਰਨੇ ਲਗਾ ਰਹੀਆਂ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿੰਦਰਪਾਲ ਸਿੰਘ ਚਕੇਰੀਆਂ ,ਕਰਮਾ ਸਿੰਘ ਖਿਆਲਾ, ਸਤਿਗੁਰ ਸਿੰਘ ,ਸੋਹਣਾ ਸਿੰਘ,  ਪਿਰਤਾ ਸਿੰਘ ,ਸਤਨਾਮ ਸਿੰਘ ,ਪਾਲ ਸਿੰਘ, ਬੋਘ ਸਿੰਘ ,ਮੱਖਣ ਸਿੰਘ ,ਅਵਤਾਰ ਸਿੰਘ ,ਧੀਰਾ ਸਿੰਘ ,ਬਿੱਕਰ ਸਿੰਘ , ਸ਼ਿੰਗਾਰਾ ਸਿੰਘ ,ਕਾਲਾ ਸਿੰਘ ,ਜਗਤਾਰ ਸਿੰਘ ,ਹਰਵਿੰਦਰ ਸਿੰਘ ,ਜਗਸੀਰ ਸਿੰਘ ਹਰਬੰਸ ਸਿੰਘ ਸਰੂਪ ਗਿਆਨੀ ਜਗਰਾਜ ਸਿੰਘ ਬਲਜੀਤ ਸਿੰਘ ਨੈਬ  ਸਿੰਘ ,ਜਸਵੀਰ ਸਿੰਘ ਬੋਹੜਾ ਸਿੰਘ ,ਸੀਰਾ ਸਿੰਘ   ਹਾਜ਼ਰ ਸਨ

NO COMMENTS