*ਟੇਢੇ ਢੰਗ ਨਾਲ ਐਨ.ਓ.ਸੀ. ਬਣਾਕੇ ਕਰਵਾਈ ਰਜਿਸਟਰੀ ਦਾ ਮਾਮਲਾ ਬੱਚੇ ਬੱਚੇ ਦੀ ਜ਼ੁਬਾਨ ਤੇ!*

0
3

ਬਰੇਟਾ (ਸਾਰਾ ਯਹਾਂ/ ਰੀਤਵਾਲ) ਪੰਜਾਬ ਸਰਕਾਰ ਵੱਲੋਂ ਸ਼ਹਿਰੀ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਤੋਂ ਪਹਿਲਾਂ ਸਬੰਧਿਤ
ਮਹਿਕਮੇ ਤੋਂ ਐਨ.ਓ.ਸੀ. ਲੈਣ ਦੀ ਸ਼ਰਤ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣਦੀ ਜਾ ਰਹੀ ਹੈ । ਜਿਸਦੇ ਕਾਰਨ
ਰਜਿਸਟਰੀ ਨਾ ਹੋਣ ’ਤੇ ਰੋਜ਼ਾਨਾ ਭੋਲੇ ਭਾਲੇ ਲੋਕ ਸਬ ਤਹਿਸੀਲਾਂ ਵਿੱਚ ਖੱਜਲ-ਖੁਆਰ ਹੋ ਰਹੇ ਹਨ ਜਦਕਿ ਰਸੂਖਦਾਰ
ਲੋਕਾਂ ਦੀ ਰਜਿਸਟਰੀ ਬਿਨਾਂ ਐਨ.ਓ.ਸੀ ਤੋਂ ਵੀ ਹੋ ਜਾਂਦੀ ਹੈ । ਅਜਿਹਾ ਹੀ ਇੱਕ ਮਾਮਲਾ ਬਰੇਟਾ ਦੀ ਸਬ ਤਹਿਸੀਲ ਦਾ
ਸਾਹਮਣਾ ਆਇਆ ਹੈ । ਜੋ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਸੁਣਨ ‘ਚ ਆ ਰਿਹਾ ਹੈ ਕਿ
ਸ਼ਹਿਰ ਦੇ ਇੱਕ ਦਲਾਲ ਅਤੇ ਆਰਕੀਟੈਕ ਦੀ ਮਿਲੀ ਭੁਗਤ ਨਾਲ ਟੇਢੇ ਢੰਗ ਨਾਲ ਐਨ.ਓ.ਸੀ. ਲਗਾ ਕੇ ਕਿਸੇ
ਜਾਇਦਾਦ ਦੀ ਰਜਿਸਟਰੀ ਕਰਵਾਕੇ ਮੋਟੇ ਹੱਥ ਰੰਗੇ ਗਏ ਹਨ ‘ਜਦਕਿ ਲੋਂਕੀ ਇਸ ਗੱਲ ਨੂੰ ਲੈ ਕੇ ਵੀ ਹੈਰਾਨ ਹਨ ਕਿ
ਆਖਿਰਕਾਰ ਰਜਿਸਟਰੀ ਕਰਨ ਵਾਲੇ ਅਧਿਕਾਰੀ ਨੇ ਅਜਿਹੀ ਰਜਿਸਟਰੀ ਕਿਸ ਵਜਾਂ੍ਹ ਨਾਲ ਕਰ ਦਿੱਤੀ ਹੈ ? ਦੂਸਰੇ
ਪਾਸੇ ਨਗਰ ਕੌਂਸਲ ਦੇ ਜੇ.ਈ. ਬੇਅੰਤ ਸਿੰਘ ਤੋਂ ਇਸ ਮਾਮਲੇ ‘ਚ ਅਜਿਹੀ ਲੱਗੀ ਐਨ.ਸੀ.ਓ ਬਾਰੇ ਪੁੱਛਣ ਤੇ ਉਨ੍ਹਾਂ ਆਪਣੇ
ਜਵਾਬ ‘ਚ ਕਿਹਾ ਕਿ ਮੇਰੇ ਵੱਲੋਂ ਇਸ ਮਹੀਨੇ ‘ਚ ਅਜਿਹੀ ਕਿਸੇ ਵੀ ਐਨ.ਓ.ਸੀ.ਤੇ ਦਸਖਤ ਨਹੀਂ ਕੀਤੇ ਗਏ ਹਨ ।
ਜਿਸ ਤੋਂ ਸਾਰੀ ਕਹਾਣੀ ਸਪੱਸ਼ਟ ਹੁੰਦੀ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣ ਉਪਰੰਤ ਵੱਡੇ
ਖੁਲਾਸੇ ਸਾਹਮਣੇ ਆ ਸਕਦੇ ਹਨ । ਦੂਜੇ ਪਾਸੇ ਰਜਿਸਟਰੀ ਵਾਲੇ ਵਿਅਕਤੀ ਨਾਲ ਸੰਪਰਕ ਕਰਨ ਤੇ ਉਨਾਂ੍ਹ ਕਿਹਾ ਕਿ
ਸਾਨੂੰ ਤਾਂ ਦਲਾਲ ਦਾ ਫੋਨ ਆਇਆ ਸੀ ਕਿ ਤੁਸੀ ਆਪਣੀ ਰਜਿਸਟਰੀ ਕਰਵਾ ਲਓ,ਤੁਹਾਡੀ ਐਨ.ਓ.ਸੀ.ਆ ਗਈ ਹੈ ।
ਇਨ੍ਹਾਂ ਗੱਲਾਂ ‘ਚ ਵਿਅਕਤੀਆਂ ਤੇ ਅਧਿਕਾਰੀ ਦੇ ਆਪਸੀ ਸੁਰ ਨਾ ਮਿਲਦੇ ਦੇਖਕੇ ਜਾਪਦਾ ਹੈ ਕਿ ਦਾਲ ‘ਚ ਕੁਝ ਨਾ ਕੁਝ
ਕਾਲਾ ਜਰੂਰ ਹੈ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹ ਦਲਾਲ ਅਜਿਹੇ ਕੰਮਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ
ਰਹਿੰਦਾ ਹੈ ਅਤੇ ਅਨੇਕਾਂ ਵਾਰ ਆਪਣੀ ਛਿੱਤਰ ਪਰੇਡ ਵੀ ਕਰਵਾ ਚੁੱਕਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ
ਕਿਸੇ ਮਾਮਲੇ ‘ਚ ਇਸ ਦਲਾਲ ਦੀ ਇੱਕ ਦੁਕਾਨਦਾਰ ਵੱਲੋਂ ਕਾਫੀ ਛਿੱਤਰ ਪਰੇਡ ਕੀਤੀ ਗਈ ਸੀ । ਜਿਸ ‘ਚ ਇਸ ਵੱਲੋਂ
ਇਕ ਛਿੱਤਰ ਦਾ ਮੁੱਲ ਇੱਕ ਲੱਖ ਰੁਪਇਆ ਮੰਗਿਆ ਗਿਆ ਸੀ ਤੇ ਮੋਟੇ ਪੈਸੇ ਮਿਲਣ ਤੋਂ ਬਾਅਦ ਜਲਦ ਹੀ ਇਹ
ਦੁਕਾਨਦਾਰ ਨਾਲ ਰਾਜ਼ੀਨਾਮਾ ਕਰ ਗਿਆ ਸੀ । ਜਦ ਐਨ.ਓ.ਸੀ. ਵਾਲੇ ਮਾਮਲੇ ‘ਚ ਬਰੇਟਾ ਦੇ ਨਾਇਬ ਤਹਿਸੀਲਦਾਰ
ਰਣਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ ।

NO COMMENTS