*ਟੂਰਿਜ਼ਮ ਅਤੇ ਹੋਸਪਿਟੈਲਿਟੀ ਤੇ ਸੈਮੀਨਾਰ ਦਾ ਆਯੋਜਨ*

0
36

ਮਾਨਸਾ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਥਾਨਕ ਡੀਏਵੀ ਸਕੂਲ ਮਾਨਸਾ ਵਿੱਚ ਗਿਆਰਵੀ ਦੇ ਵਿਦਿਆਰਥੀਆਂ ਦੇ ਲਈ ਟੂਰਿਜ਼ਮ ਅਤੇ ਹੋਸਪਿਟੈਲਿਟੀ ਖੇਤਰ ਵਿਚ ਕਰੀਅਰ ਸਬੰਧੀ ਜਾਣਕਾਰੀ ਸਾਂਝਾ ਕਰਨ ਦੇ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਕੂਲ ਲੈਕਚਰਾਰ ਮੈਡਮ ਸ਼ਿਪਰਾ ਅਤੇ ਮੈਡਮ ਪਦਨਾ ਨੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਦੇ ਮਾਧਿਅਮ ਨਾਲ ਵਿਸਥਾਰ ਪੂਰਬਕ ਇਸ ਇੰਡਸਟਰੀ ਨੂੰ ਉਜਾਗਰ ਕੀਤਾ। ਵਿਦਿਅਕ ਯੋਗਤਾ, ਉਪਲਬਦ ਕੋਰਸ, ਭਾਰਤ ਵਿੱਚ ਇਸ ਖੇਤਰ ਦੀ ਸਿੱਖਿਆ ਉਪਲਬਧ ਕਰਾਉਣ ਵਾਲੇ ਕਾਲਜ ਅਤੇ ਵਿਸ਼ਿਆਂ ਉੱਤੇ ਆਧਾਰਿਤ ਮਹੱਤਵਪੂਰਨ ਜਾਣਕਾਰੀ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਟੂਰਿਜ਼ਮ ਅਤੇ ਹੋਸਪਿਟੈਲਿਟੀ ਇੱਕ ਬਹੁਤ ਹੀ ਵੱਡੀ ਇੰਡਸਟਰੀ ਹੈ ਅਤੇ ਦੇਸ਼ ਵਿਦੇਸ਼ ਵਿੱਚ ਇਸ ਵਿਚ ਨਾ ਖਤਮ ਹੋਣ ਵਾਲੇ ਮੌਕੇ ਉਪਲੱਬਧ ਹਨ। ਸ਼ੌਂਕ ਰੱਖਣ ਵਾਲੇ ਬੱਚਿਆਂ ਨੂੰ ਕਿਸੇ ਵੀ ਵਿਸ਼ੇ ਵਿਚ ਘੱਟ ਤੋਂ ਘੱਟ 50 ਪ੍ਰਤੀਸ਼ਤ ਅੰਕਾਂ ਦੇ ਨਾਲ ਬਾਰਵੀਂ ਦੀ ਪ੍ਰੀਖਿਆ ਪਾਸ ਕਰਨੀ ਹੈ। ਫੇਰ ਅੱਗੇ ਜਾ ਕੇ ਕਿਸੇ ਚੰਗੇ ਕਾਲਜ ਵਿਚ ਡਿਗਰੀ ਕੋਰਸ ਕਰਕੇ ਇਸ ਇੰਡਸਟਰੀ ਵਿਚ ਕੈਰੀਅਰ ਬਣਾਇਆ ਜਾ ਸਕਦਾ ਹੈ। ਪ੍ਰਿੰਸੀਪਲ ਵਿਰੋਧ ਰਾਣਾ ਨੇ ਦੱਸਿਆ ਕਿ ਟੂਰਿਜ਼ਮ ਹੋਸਪਿਟੈਲਿਟੀ ਦੁਨੀਆ ਵਿੱਚ ਸਭ ਤੋ ਤੇਜ ਅੱਗੇ ਵਧਣ ਵਾਲੀ ਇੰਡਸਟਰੀ ਹੈ। ਜਿਸ ਦੇ ਕਾਰਨ ਕਰੀਅਰ ਵਿਕਲਪ ਦੇ ਰੂਪ ਵਿੱਚ ਇੰਡਸਟਰੀ ਬਹੁਤ ਡਿਮਾਂਡ ਵਿੱਚ ਹੈ। ਇਸ ਵਿੱਚ ਕਰੀਅਰ ਬਣਾਉਣ ਵਾਲੇ ਬੱਚਿਆਂ ਨੂੰ ਚੰਗੀ ਸੈੱਲਰੀ ਗਰੋਥ ਦੇ ਨਾਲ ਨਾਲ national ਅਤੇ international ਐਕਸਪੋਜਰ ਵੀ ਮਿਲਦਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦਾ ਗਿਆਨ ਵਰਧਕ ਸੈਮੀਨਾਰ ਆਯੋਜਿਤ ਕਰਵਾਉਣ ਦੇ ਲਈ ਅਧਿਆਪਕਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here