ਟੁੱਟਿਆ 5 ਸਾਲ ਦਾ ਰਿਕਾਰਡ ,ਕੁਦਰਤ ਦੇ ਰੰਗ ਨਿਆਰੇ, ਜੂਨ ‘ਚ ਛੇੜਿਆ ਕਾਂਬਾ

0
146

ਚੰਡੀਗੜ੍ਹ (ਸਾਰਾ ਯਹਾ) : ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਮੌਸਮ ਬੇਹੱਦ ਸੁਹਾਵਨਾ ਹੈ। ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸ਼ਨੀਵਾਰ ਦੇਰ ਰਾਤ ਪਏ ਮੀਂਹ ਨਾਲ ਤਾਪਮਾਨ ‘ਚ ਕਾਫੀ ਗਿਰਾਵਟ ਆਈ ਹੈ। ਐਤਵਾਰ ਸਵੇਰ ਤਕ ਬੱਦਲ ਛਾਏ ਹੋਏ ਹਨ ਤੇ ਕਿਤੇ-ਕਿਤੇ ਠੰਢੀ ਹਵਾ ਚੱਲ ਰਹੀ ਹੈ।

ਪੰਜ ਸਾਲ ਬਾਅਦ ਜੂਨ ਦਾ ਪਹਿਲਾਂ ਹਫ਼ਤਾ ਇੰਨਾ ਠੰਢਾ ਰਿਹਾ ਹੈ। ਸ਼ਨੀਵਾਰ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਸਾਲ 2015 ‘ਚ ਜੂਨ ਦੇ ਪਹਿਲੇ ਹਫ਼ਤੇ ਦਾ ਤਾਪਮਾਨ 34.1 ਡਿਗਰੀ ‘ਤੇ ਪਹੁੰਚਿਆ ਸੀ। ਮੌਸਮ ਵਿਭਾਗ ਮੁਤਾਬਕ ਆਮ ਤੌਰ ‘ਤੇ ਜੂਨ ਦੇ ਪਹਿਲੇ ਹਫ਼ਤੇ ਘੱਟੋ ਘੱਟ ਤਾਪਮਾਨ 39.6 ਡਿਗਰੀ ਦੇ ਆਸਪਾਸ ਰਹਿੰਦਾ ਹੈ।

ਜਲੰਧਰ ‘ਚ ਸਭ ਤੋਂ ਘੱਟ 29.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਉਧਰ ਫਿਰੋਜ਼ਪੁਰ ਇਸ ਮਾਮਲੇ ‘ਚ ਸਭ ਤੋਂ ਉਤਾਂਹ ਸੀ ਜਿੱਥੇ ਤਾਪਮਾਨ 35.5 ਡਿਗਰੀ ਸੈਲਸੀਅਸ ਰਿਹਾ। ਸ਼ਨੀਵਾਰ ਪਏ ਮੀਂਹ ਨਾਲ ਤਾਪਮਾਨ ‘ਚ 11 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।

ਚੰਡੀਗੜ੍ਹ ‘ਚ ਵੀ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 32.7 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਪਹਿਲਾਂ ਜੂਨ ਚ ਹਰ ਸਾਲ ਇਹ ਤਾਪਮਾਨ 43 ਡਿਗਰੀ ਤਕ ਪਹੁੰਚ ਜਾਂਦਾ ਹੈ।

NO COMMENTS