ਟੀ ਵੀ ਚੈੱਨਲਾਂ ਦੇ ਨਾਲ ਨਾਲ ਦੋਆਬਾ ਰੇਡੀਓ ਤੇ ਵੀ ਅਧਿਆਪਕਾਂ ਦੀ ਚੰਗੀ ਭੂਮਿਕਾ

0
25

ਮਾਨਸਾ 22 ਜੂਨ (ਸਾਰਾ ਯਹਾ/ਹੀਰਾ ਸਿੰਘ ਮਿੱਤਲ) :ਸਕੂਲ ਸਿੱਖਿਆ ਵਿਭਾਗ,ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਬੈਠੇ ਸਿੱਖਿਆ ਪ੍ਰਦਾਨ ਕਰਨ ਹਿਤ ਹਰ ਮਾਧਿਅਮ ਦੀ ਬਾਖੂਬੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਇਸ ਔਖੀ ਘੜ੍ਹੀ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਨਿਰੰਤਰ ਜਾਰੀ ਰਹੇ। ਇਸ ਵਿੱਚ ਦੂਰਦਰਸ਼ਨ ਚੈਨਲ, ਦੋਆਬਾ ਰੇਡੀਓ,ਸਵਯਮ ਪ੍ਰਭਾ, ਯੂ-ਟਿਊਬ ਚੈਨਲ ਆਦਿ ਮਾਧਿਅਮਾਂ ਰਾਂਹੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਚਲਾਏ ਜਾ ਰਹੇ “ਦੋਆਬਾ ਰੇਡੀਓਂ ਤੇ ਅੱਜ ਜਿਲ੍ਹਾ ਮਾਨਸਾ ਦੇ ਇੱਕੋ ਦਿਨ ਚਾਰ ਅਧਿਆਪਕਾਂ ਦੇ ਲੈਕਚਰ ਪ੍ਰਸਾਰਿਤ ਹੋਏ । ਇਹ ਲੈਕਚਰ ਵੱਖ ਵੱਖ ਵਿਸ਼ਿਆਂ ਤੇ ਅਧਾਰਿਤ ਹਨ। ਇਨਾਂ ਅਧਿਆਪਕਾਂ ਵਿੱਚ ਪਰਵਿੰਦਰ ਸਿੰਘ ਕੰਪਿਊਟਰ ਫੈਕੱਲਟੀ ਸਰਕਾਰੀ ਹਾਈ ਸਕੂਲ ਰਾਮਪੁਰ ਮੰਡੇਰ ਯੋਗਿਤਾ ਜੋਸ਼ੀ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਭੀਖੀ, ਸਰਬਜੀਤ ਕੌਰ, ਸਰਕਾਰੀ ਸੈਕੰਡਰੀ ਸਕੂਲ ਭਾਦੜਾ ਅਤੇ ਪਰਮਿੰਦਰ ਰਾਣੀ ਸਰਕਾਰੀ ਹਾਈ ਸਕੂਲ, ਸਮਾਓ ਸ਼ਾਮਲ ਹਨ।
ਰੇਨੂੰ ਮਹਿਤਾ ਸਹਾਇਕ ਡਾਇਰੈਕਟਰ ਕਮ ਨੋਡਲ ਅਫਸਰ ਮਾਨਸਾ, ਸੁਰਜੀਤ ਸਿੰਘ ਸਿੱਧੂ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਮਾਨਸਾ, ਸਰਬਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ:ਸਿ:) ਮਾਨਸਾ, ਜਗਰੂਪ ਸਿੰਘ ਭਾਰਤੀ ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਮਾਨਸਾ, ਗੁਰਲਾਭ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐ:ਸਿ:) ਮਾਨਸਾ, ਹਰਦੀਪ ਸਿੰਘ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ,ਨਰਿੰਦਰ ਸਿੰਘ ਮੋਹਲ ਨੇ ਕਿਹਾ ਕਿ ਜਿਲ੍ਹਾ ਮਾਨਸਾ ਦੇ ਅਧਿਆਪਕ ਇਸ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਲਈ ਸਿੱਖਿਆ ਦੇ ਹਰ ਖੇਤਰ ਵਿੱਚ ਆਪਣ ਅਹਿਮ ਰੋਲ ਅਦਾ ਕਰੇ ਹਨ। ਸਾਰੇ ਜਿਲ੍ਹਾ ਅਧਿਕਾਰੀਆਂ ਨੇ ਇਨਾਂ ਅਧਿਆਪਕਾਂ ਨੂੰ ਵਧਾਈ ਦਿਤੀ।

NO COMMENTS