*ਟੀ.ਬੀ.ਦੀ ਜਾਂਚ ਲਈ ਮੁਫ਼ਤ ਕੈਂਪ ਜਾਰੀ*

0
5

ਫ਼ਗਵਾੜਾ 15 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਟੀ.ਬੀ.ਮੁਕਤ ਭਾਰਤ ਅਭਿਆਨ ਤਹਿਤ ਚਲ ਰਹੀ 100 ਦਿਨਾਂ ਟੀ.ਬੀ. ਮੁਕਤ ਭਾਰਤ ਅਭਿਆਨ ਜਿਲ੍ਹੇ ਵਿਚ ਜਾਰੀ ਹੈ। 7 ਦਸੰਬਰ 2024 ਤੋਂ ਸ਼ੁਰੂ ਹੋਈ ਇਹ ਮੁਹਿੰਮ 24 ਮਾਰਚ 2025  ਨੂੰ ਮੁੱਕੰਮਲ ਹੋਏਗੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ.ਰਿਚਾ ਭਾਟੀਆ ਨੇ ਦਸਿਆ ਕਿ ਮੁਹਿੰਮ ਦਾ ਉਦੇਸ਼ ਟੀ.ਬੀ.ਨੂੰ ਜੜੋਂ ਖਤਮ ਕਰਨਾ ਹੈ। ਓਹਨਾਂ ਇਹ ਵੀ ਦਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਭਰ ਵਿਚ ਟੀ.ਬੀ. ਸਕਰੀਨਿੰਗ ਕੈਂਪ ਲਗਾਏ ਜਾ ਰਹੇ ਹਨl ਜਿਸ ਵਿਚ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਜਾ ਰਹੀ ਹੈl ਇਸ ਤੋਂ ਇਲਾਵਾ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ ਸਰਵੇ ਵੀ ਕੀਤਾ ਜਾ ਰਿਹਾ ਹੈ ਤੇ ਸ਼ੱਕੀ ਮਰੀਜ਼ਾਂ ਦੇ ਥੁੱਕ ਦੇ ਨਮੂਨੇ ਮੋਕੇ ਤੇ ਹੀ ਲਈ ਕੇ ਮਾਈਕ੍ਰੋਸਕੋਪਿਕ ਸੈਂਟਰ ਵਿਖੇ ਭੇਜੇ ਜਾਂਦੇ ਹਨ। ਉਸ ਤੋਂ ਬਾਅਦ ਇਹਨਾਂ ਨਮੂਨਿਆਂ ਦੀ ਸੀ ਬੀ ਨੈਟ ਮਸ਼ੀਨ ਰਾਹੀਂ ਜਾਂਚ ਕੀਤੀ ਜਾਂਦੀ ਹੈ ਤੇ ਜੇਕਰ ਰਿਪੋਰਟ ਪੋਜ਼ੀਟਿਵ ਨਿਕਲਦੀ ਹੈ ਤਾਂ ਉਸ ਮਰੀਜ਼ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ। ਡਾਕਟਰ ਰਿਚਾ ਭਾਟੀਆ ਨੇ ਇਹ ਵੀ ਦਸਿਆ ਕਿ ਟੀ.ਬੀ ਪੋਜ਼ੀਟਿਵ ਆਉਣ ਵਾਲੇ ਮਰੀਜ਼ ਦੇ ਘਰਦਿਆਂ ਦੇ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ। ਡਾ.ਰਿਚਾ ਭਾਟੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਯੋਗ ਕਰਨ ਤਾਂ ਜੋ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ ਅਤੇ ਟੀ.ਬੀ.ਮੁਕਤ ਭਾਰਤ ਦੀ ਸਿਰਜਣਾ ਕੀਤੀ ਜਾ ਸਕੇ।

NO COMMENTS