ਟਿਕੈਤ ਦੇ ਹੰਝੂਆਂ ਨੇ ਜਗਾਈ ਪਿੰਡਾਂ ਦੀ ਅਣਖ, ਕਿਸਾਨ ਸੰਗਠਨਾਂ ਤੇ ਖਾਪ ਪੰਚਾਇਤਾਂ ਦਾ ਵੱਡਾ ਐਲਾਨ

0
88

ਜੀਂਦ29, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਨ ਨੇ ਜਿਵੇਂ ਅੰਦੋਲਨ ‘ਚ ਮੁੜ ਜਾਨ ਪਾ ਦਿੱਤੀ ਹੋਵੇ। ਟਿਕੈਤ ਦੇ ਇਸ ਭਾਸ਼ਨ ਮਗਰੋਂ ਹਰਿਆਣਾ ਦੇ ਕਿਸਾਨ ਸੰਗਠਨ ਤੇ ਖਾਪਾਂ ਵੀ ਹਰਕਤ ਵਿੱਚ ਆ ਗਈਆਂ। ਇਨ੍ਹਾਂ ਸੰਗਠਨਾਂ ਤੇ ਖਾਪਾਂ ਨੇ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਹੈ ਕੇ ਜੇ ਕਿਸਾਨ ਲੀਡਰਾਂ ਨੂੰ ਕੋਈ ਪ੍ਰੇਸ਼ਾਨੀ ਆਈ ਤਾਂ ਉਹ ਇਹ ਬਰਦਾਸ਼ਤ ਨਹੀਂ ਕਰਨਗੇ।

ਜੀਂਦ ਵਿੱਚ ਕੰਡੇਲਾ ਖਾਪ ਦੀ ਪੰਚਾਇਤ ਹੋਈ। ਪੰਚਾਇਤ ਵਿੱਚ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਕਿਸਾਨ ਨੇਤਾਵਾਂ ਨੂੰ ਇਕੱਲਾ ਨਾ ਸਮਝੇ, ਉਨ੍ਹਾਂ ਦੇ ਇੱਕ ਇਸ਼ਾਰੇ ਤੇ ਹਜ਼ਾਰਾਂ ਨੌਜਵਾਨ ਜਾਨ ਦੇਣ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਜਿੰਨਾ ਜ਼ੁਲਮ ਕਰੇਗੀ ਓਨਾ ਹੀ ਜ਼ਿਆਦਾ ਅੰਦੋਲਨ ਮਜ਼ਬੂਤ ਹੋਏਗਾ।

ਖਾਪ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸਰਕਾਰ ਗ੍ਰਿਫ਼ਤਾਰ ਕੀਤੇ ਗਏ 200 ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਤੇ ਉਨ੍ਹਾਂ ਖਿਲਾਫ ਦਰਜ ਮੁਕੱਦਮੇ ਤੁਰੰਤ ਵਾਪਸ ਲਵੇ। ਇਸ ਦੇ ਨਾਲ ਹੀ ਜੀਂਦ ਨਾਲ ਲੱਗਦੇ ਰਾਮਕਲੀ ਵਿੱਚ ਵੀ ਕਿਸਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰ ਘਰ ਵਿੱਚੋਂ ਇੱਕ ਵਿਅਕਤੀ ਅੰਦੋਲਨ ਵਿੱਚ ਸ਼ਾਮਲ ਰਹੇ ਤੇ ਪਿੰਡ ਦੇ ਸਾਰੇ ਟਰੈਕਟਰ ਦਿੱਲੀ ਵੱਲ ਕੂਚ ਕਰਨ।

NO COMMENTS