ਟਰੈਕਟਰ 2 ਟਵਿੱਟਰ ਮੁਹਿੰਮ ਦੀ ਮਾਨਸਾ ਸ਼ਹਿਰ ਵਿੱਚ ਸ਼ੁਰੂਆਤ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ

0
55

ਮਾਨਸਾ 1 ਦਸੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) : ਅੱਜ ਮਾਨਸਾ ਸ਼ਹਿਰ ਦੇ ਵਿੱਚ ਟਰੈਕਟਰ 2 ਟਵਿੱਟਰ ਮੁਹਿੰਮ ਦੀ ਸ਼ੁਰੂਆਤ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਵੱਲੋਂ ਡੋਰ ਟੁੂ ਡੋਰ ਦੁਕਾਨਾਂ ਉਪਰ ਜਾ ਕੇ ਕਰਵਾਈ ਗਈ। ਇਸ ਮੁਹਿੰਮ ਦੇ ਮਕਸਦ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਕ੍ਰਿਸ਼ਨ ਚੌਹਾਨ ਸਕੱਤਰ ਸੀਪੀਆਈ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ 20 ਹਜ਼ਾਰ ਤੋਂ ਵੱਧ ਟਵਿੱਟਰ ਅਕਾਊਂਟ ਪੰਜਾਬ ਵਿੱਚ ਐੈਕਟਿਵ ਕੀਤੇ ਜਾਣੇ ਹਨ ਜਿਸ ਰਾਹੀਂ ਕਿਸਾਨ ਅੰਦੋਲਨ ਦਾ ਪ੍ਰਚਾਰ ਟਵਿੱਟਰ ਰਾਹੀਂ ਕੀਤਾ ਜਾਵੇਗਾ ਤਾਂ ਜ਼ੋ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲਿਜਾਇਆ ਜਾ ਸਕੇ ਅਤੇ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੀਡੀਆ ਵਿੱਚ ਇਸ ਅੰਦੋਲਨ ਦੀ ਅਸਲ ਤਸਵੀਰ ਸਾਹਮਣੇ ਲਿਆਂਦੀ ਜਾ ਸਕੇ। ਇਸਤੋਂ ਇਲਾਵਾ ਜੇਕਰ ਮੋਦੀ ਸਰਕਾਰ ਦੇ ਪੇਡ ਸੋਸ਼ਲ ਮੀਡੀਆ ਵਰਕਰਾਂ ਵੱਲੋਂ ਕਿਸਾਨ ਅੰਦੋਲਨ ਸਬੰਧੀ ਕੋਈ ਸ਼ਰਾਰਤ ਭਰਪੂਰ ਪੋਸਟ ਪਾਈ ਜਾਂਦੀ ਹੈ ਤਾਂ ਉਸਦਾ ਸਹੀ ਜਵਾਬ ਦਿੱਤਾ ਜਾ ਸਕੇ।


ਅੱਜ ਇਸ ਮੁਹਿੰਮ ਦੀ ਬਾਰ੍ਹਾਂ ਹੱਟਾਂ ਚੌਕ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਆਪਣੀ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰਾਂ ਦੇ ਜਿਥੇ ਟਵਿੱਟਰ ਅਕਾਊਂਟ ਆੜ੍ਹਤ ਦੀਆਂ ਦੁਕਾਨਾਂ ਤੇ ਜਾਕੇ ਬਣਵਾਕੇ ਕੀਤੀ, ਉਥੇ ਮਾਨਸਾ ਸ਼ਹਿਰ ਦੀਆਂ ਹੋਰ ਵਪਾਰਕ ਜਥੇਬੰਦੀਆਂ ਵੱਲੋਂ ਵੀ ਬਾਜ਼ਾਰ ਦੇ ਵਿੱਚ ਜ਼ੋ ਨੌਜਵਾਨ ਸਮਾਰਟ ਫੋਨ ਵਰਤਦੇ ਹਨ, ਉਨ੍ਹਾਂ ਦੇ ਫੋਨਾਂ ਵਿੱਚ ਟਵਿੱਟਰ ਐਪਲੀੇਕੇਸ਼ਨ ਡਾਊਨਲੋਡ ਕਰਵਾਕੇ ਟਵਿੱਟਰ ਅਕਾਉਂਟ ਬਣਵਾਏ ਗਏ। ਇਸ ਸਮੇਂ ਮਾਨਸਾ ਸ਼ਹਿਰ ਦੇ ਆੜ੍ਹਤੀਆਂ ਅਤੇ ਵਪਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਕਿਸਾਨ ਅੰਦੋਲਨ ਸਮੁੱਚੇ ਪੰਜਾਬੀਆਂ ਦਾ ਅੰਦੋਲਨ ਹੈ ਕਿਉਂਕਿ ਇੰਨ੍ਹਾਂ 3 ਬਿਲਾਂ ਰਾਹੀਂ ਸਭ ਤੋਂ ਵੱਧ ਆੜ੍ਹਤੀਏ ਅਤੇ ਵਪਾਰੀ ਪ੍ਰਭਾਵਿਤ ਹੋਣਗੇ। ਜੇਕਰ ਇਸ ਅੰਦੋਲਨ ਨੂੰ ਮੋਦੀ ਜਾਂ ਆਰਐਸਐਸ ਵੱਲੋਂ ਆਪਣੇ ਸ਼ਰਾਰਤੀ ਅਨਸਰਾਂ ਦੁਆਰਾ ਗਲਤ ਤਰੀਕੇ ਨਾਲ ਖਾਲਸਤਾਨੀ ਅੰਦੋਲਨ ਘੋਸ਼ਿਤ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਦੇ ਸਾਰੇ ਆੜ੍ਹਤੀਏ ਅਤੇ ਵਪਾਰੀ ਵੀ ਇਸ ਗੱਲ ਦਾ ਜਵਾਬ ਸੋਸ਼ਲ ਮੀਡੀਆ ਰਾਹੀਂ ਮੋਦੀ ਨੂੰ ਦੋਣਗੇ।

ਇਸ ਸਮੇਂ ਕਾH ਰਾਜਵਿੰਦਰ ਸਿੰਘ ਰਾਣਾ ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਡਾH ਧੰਨਾ ਮੱਲ ਗੋਇਲ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਕੰਗਨਾ ਰਾਣਾਵਤ ਵੱਲੋਂ ਜ਼ੋ ਇਸ ਅੰਦੋਲਨ ਸਬੰਧੀ ਗਲਤ ਟਿੱਪਣੀ ਆਪਣੇ ਟਵਿੱਟਰ ਰਾਹੀਂ ਕੀਤੀ ਸੀ, ਉਸਦਾ ਜਵਾਬ ਦੇਸ਼ ਦੇ ਕਿਸਾਨਾਂ ਅਤੇ ਇਸ ਅੰਦੋਲਨ ਦੇ ਸਮਰਥਕਾਂ ਵੱਲੋਂ ਟਵਿੱਟਰ ਰਾਹੀਂ ਹੀ ਦਿੱਤਾ ਗਿਆ ਜਿਸ ਕਾਰਣ ਉਸਨੂੰ ਆਪਣਾਂ ਟਵੀਟ ਡੀਲੀਟ ਕਰਨ ਲਈ ਮਜ਼ਬੂਰ ਹੋਣਾ ਪਿਆ । ਇਸੇ ਤਰ੍ਹਾਂ ਜੇਕਰ ਕੋਈ ਸ਼ਰਾਰਤੀ ਟਿੱਪਟੀ$ਟਵੀਟ ਭਵਿੱਖ ਵਿੱਚ ਕਿਸੇ ਰਾਹੀਂ ਕੀਤਾ ਗਿਆ ਤਾਂ ਉਸਦਾ ਸਹੀ ਜਵਾਬ ਟਵਿੱਟਰ ਰਾਹੀਂ ਹੀ ਦਿੱਤਾ ਜਾਵੇਗਾ। ਇਸ ਸਮੇਂ ਬਲਕਰਨ ਸਿੰਘ ਬੱਲੀ ਜਮਹੂਰੀ ਅਧਿਕਾਰ ਸਭਾ ਅਤੇ ਕਮਲ ਗੋਇਲ ਸ਼ਹਿਰੀ ਪ੍ਰਧਾਨ ਆਮ ਆਦਮੀ

ਪਾਰਟੀ ਨੇ ਕਿਹਾ ਕਿ ਦਿੱਲੀ ਵਿਖੇ ਗਏ ਕਿਸਾਨ ਅੰਦੋਲਨਕਾਰੀਆਂ ਨੂੰ ਸੁਪੋਰਟ ਕਰਨ ਲਈ ਪੰਜਾਬ ਵਿੱਚ ਪੜ੍ਹੇ ਲਿਖੇ ਲੱਖਾਂ ਨੌਜਵਾਨਾਂ ਨੂੰ, ਜ਼ੋ ਸਮਾਰਟ ਫੋਨ ਵਰਤਦੇ ਹਨ, ਆਪਣੇ ਟਵਿੱਟਰ ਅਕਾਊਂਟ ਬਣਾ ਕੇ ਇਸ ਅੰਦੋਲਨ ਦੀ ਸੁਪੋਰਟ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਹਰਮੇਲ ਸਿੰਘ, ਅਮਰ ਜਿੰਦਲ, ਰਮੇਸ਼ ਟੋਨੀ, ਤਰਸੇਮ ਚੰਦ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਬੌਬੀ ਜ਼ੌੜਾ ਅਤੇ ਕਾਲਾ ਭੰਮਾ ਆਦਿ ਹਾਜ਼ਰ ਸਨ।

NO COMMENTS