ਟਰੈਕਟਰ 2 ਟਵਿੱਟਰ ਕੰਪੇਨ ਰਾਹੀਂ ਮਾਨਸਾ ਵਾਸੀ ਕਰਨਗੇ ਕਿਸਾਨ ਅੰਦੋਲਨ ਦੀ ਹਮਾਇਤ

0
100

ਮਾਨਸਾ 30 ਨਵੰਬਰ (ਸਾਰਾ ਯਹਾ /ਜੋਨੀ ਜਿੰਦਲ) : ਦੇਸ਼ ਵਿੱਚ ਖੇਤੀ ਵਿਰੋਧੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਉਪਰ ਮੋਦੀ, ਬੀਜੇਪੀ, ਆਰਐਸਐਸH ਅਤੇ ਕਾਰਪੋਰੇਟ ਘਰਾਣਿਆਂ ਦੇ ਪੇਡ ਸੋਸ਼ਲ ਮੀਡੀਆ ਵਿਅਕਤੀਆਂ ਵੱਲੋਂ ਚਲਾਈ ਜਾ ਰਹੀ ਕਿਸਾਨ ਅੰਦੋਲਨ ਵਿਰੋਧੀ ਮੁਹਿੰਮ ਦਾ ਟਾਕਰਾ ਕਰਨ ਲਈ ਟਰੈਕਟਰ 2 ਟਵਿੱਟਰ ਕੰਪੇਨ ਪੰਜਾਬ ਵਿੱਚ ਵੱਡੇ ਪੱਧਰ ਉਪਰ ਸ਼ੁਰੂ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਆਗੂ ਸੰਵਿਧਾਨ ਬਚਾਓ ਮੰਚ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਰ ਬੀਜੇਪੀ ਅਤੇ ਆਰਐਸਐਸ ਦੇ ਕੂੜ ਪ੍ਰਚਾਰ ਨੂੰ ਟਾਰਗੈਟ ਕਰਨ ਲਈ ਲੁਧਿਆਣਾ ਤੋਂ ਭਵਜੀਤ ਸਿੰਘ, ਡਾH ਅਮਨਦੀਪ ਸਿੰਘ ਬੈਂਸ ਅਤੇ ਹੋਰ ਸੋਸ਼ਲ ਮੀਡੀਆ ਐਕਸਪਰਟਾਂ ਦੀ ਟੀਮ ਵੱਲੋਂ ਪੰਜਾਬ ਵਿੱਚ 25 ਹਜ਼ਾਰ ਤੋਂ ਵੱਧ ਨਵੇਂ ਟਵਿੱਟਰ ਅਕਾਊਂਟ ਧਾਰਕਾਂ ਦੀ ਇੱਕ ਫੌਜ਼ ਤਿਆਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਡਾH ਧਰਮਵੀਰ ਗਾਂਧੀ ਵੱਲੋਂ ਵੀ ਆਪਣੇ ਪੇਜ਼ ਉਪਰ ਇਹ ਕੰਪੇਨ ਚਲਾਉਣ ਦੀ ਅਪੀਲ ਪੰਜਾਬੀਆਂ ਨੂੰ ਕੀਤੀ ਗਈ ਹੈ । ਇਸ ਨੂੰ ਮੱਦੇਨਜ਼ਰ ਰਖਦੇ ਹੋਏ ਮਾਨਸਾ ਸ਼ਹਿਰ ਵਿੱਚ ਕੱਲ੍ਹ 1 ਦਸੰਬਰ ਤੋਂ ਮਾਨਸਾ ਦੇ ਵਪਾਰ ਮੰਡਲ, ਪੈਸਟੀਸਾਈਡਜ਼ ਐਸੋਸੀਏਸ਼ਨ, ਕਿਸਾਨ ਜਥੇਬੰਦੀਆਂ, ਕ੍ਰਿਤੀ ਮਜ਼ਦੂਰ ਜਥੇਬੰਦੀਆਂ ਅਤੇ ਮਾਨਸਾ ਦੇ ਨੌਜਵਾਨਾਂ ਨੂੰ ਨਾਲ ਲੈ ਕੇ ਘਰ ਘਰ ਤੇ ਦੁਕਾਨ ਦੁਕਾਨ ਤੇ ਜਾ ਕੇ ਜ਼ੋ ਵਿਅਕਤੀ ਸਮਾਰਟ ਫੋਨ ਵਰਤਦੇ ਹਨ, ਉਨ੍ਹਾਂ ਨੂੰ ਟਵਿੱਟਰ ਐਪਲੀਕੇਸ਼ਨ ਡਾਊਨਲੋਡ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਟਵਿੱਟਰ *ਤੇ ਜਿਥੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਉਥੇ ਹੀ ਬੀਜੇਪੀ ਅਤੇ ਆਰਐਸਐਸ ਵੱਲੋਂ ਕਿਸਾਨ ਅੰਦੋਲਨ ਖਿਲਾਫ ਜ਼ੋ ਵੀ ਕੂੜ ਟਵੀਟ ਕੀਤੇ ਜਾਣੇਗੇ ਉਨ੍ਹਾਂ ਵਿਰੁੱਧ ਦੀ ਟਵਿੱਟਰ ਤੇ ਜਵਾਬ ਦਿੱਤੇ ਜਾਣ ਬਾਰੇ ਸਿਖਲਾਈ ਦਿੱਤੀ ਜਾਵੇਗੀ।
ਟਵਿੱਟਰ ਸੋਸ਼ਲ ਮੀਡੀਆ ਦਾ ਅਜਿਹਾ ਮਜ਼ਬੂਤ ਹਥਿਆਰ ਹੈੇ ਜਿਸ ਦੀ ਅੱਜ ਦੇ ਰਾਜਨੀਤਿਕ ਅਤੇ ਸਮਾਜਿਕ ਅੰਦੋਲਨਾਂ ਵਿੱਚ ਮੋਹਰੀ ਭੂਮਿਕਾ ਹੈ। ਟਵਿੱਟਰ ਉਪਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਜ਼ੋ ਟਵੀਟ ਕੀਤੇ ਗਏ ਹਨ, ਉਸਦਾ ਨਤੀਜਾ ਇਹ ਹੈ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਸਮੇਤ ਪੱਛਮੀ ਦੇਸ਼ਾਂ ਦੇ ਬਹੁਤ ਆਗੂਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕੀਤੇ ਜਾ ਰਹੇ ਹਨ ਅਤੇ ਭਾਰਤ ਸਰਕਾਰ ਉਪਰ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਲੈਣ ਦਾ ਇੱਕ ਪ੍ਰੈਸ਼ਰ ਬਣ ਰਿਹਾ ਹੈ। ਇਸੇ ਤਰ੍ਹਾਂ ਕੰਗਨਾ ਰਾਣਾਵਤ ਵੱਲੋਂ ਇੱਕ ਟਵੀਟ ਕਿਸਾਨ ਅੰਦੋਲਨ ਦੇ ਖਿਲਾਫ ਕੀਤਾ ਗਿਆ ਸੀ ਜਿਸ ਬਾਰੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਟਵੀਟ ਸਬੰਧੀ ਕੰਗਨਾ ਰਾਣਾਵਤ ਨੂੰ ਜਵਾਬ ਦਿੱਤਾ ਗਿਆ ਜਿਸਦੇ ਨਤੀਜੇ ਵਜੋਂ ਕੰਗਨਾ ਰਾਣਾਵਤ ਨੂੰ ਆਪਣਾ ਇਹ ਟਵੀਟ ਡਲੀਟ ਕਰਨਾ ਪਿਆ।
ਇਹ ਕੰਪੇਨ ਮਾਨਸਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਸੁਭਾ 11 ਵਜੇ ਸ਼ਰੂ ਕੀਤਾ ਜਾਵੇਗੀ।
ਜਾਰੀ ਕਰਤਾ:

NO COMMENTS