ਟਰਾਈਡੈਂਟ ਮਾਨਸਾ ਪ੍ਰੀਮੀਅਰ ਲੀਗ-3 ਦੀ ਜੇਤੂ ਬਣੀ ਕੇ ਐਚ.ਸੀ.ਬੀਸਟਸ, ਮੂਲੇਵਾਲਾ ਨਾਇਟਸ ਉਪ ਜੇਤੂ..!

0
38

ਮਾਨਸਾ11,ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) – ਖਾਲਸਾ ਸਕੂਲ ਕ੍ਰਿਕਟ ਮੈਦਾਨ ਮਾਨਸਾ ਵਿਖੇ ਪਿਛਲੇ ਤਿੰਨ ਮਹੀਨਿਆਂ ਤੋਂ ਚਲ ਰਹੀ
ਟਰਾਈਡੈਂਟ ਮਾਨਸਾ ਪ੍ਰੀਮੀਅਰ ਲੀਗ-3ਟੀ -20 ਸਫੈਦ ਲੈਦਰ ਗੇਂਦ ਟੂਰਨਾਮੈਂਟ ਫ਼ਨਬਸਪ;ਦਾ ਬੀਤੇ
ਦਿਨੀਂ ਫਾਇਨਲ ਮੁਕਾਬਲਾ ਕੇ ਐਚ ਸੀ ਬੀਸਟਸ ਅਤੇ ਮੂਲੇਵਾਲਾ ਨਾਇਟਸ ਦੀਆਂ ਟੀਮਾਂ ਵਿਚਕਾਰ
ਖੇਡਿਆ ਗਿਆ ਜਿਸ ਵਿਚ ਜਿੱਤ ਪ੍ਰਾਪਤ ਕਰਕੇ ਕੇ ਐਚ ਸੀ ਬੀਸਟਸ ਦੀ ਟੀਮ ਚੈਂਪੀਅਨ ਬਣੀ
ਹੈ।ਫਾਇਨਲ ਮੈਚ ਤੋਂ ਪਹਿਲਾਂ ਮਾਨਸਾ ਦੇ ਪੁਰਾਣੇ ਕ੍ਰਿਕਟ ਖਿਡਾਰੀਆਂ ਨੂੰ ਲਗਭਗ ਤੀਹ ਸਾਲ ਬਾਅਦ
ਕ੍ਰਿਕਟ ਮੈਦਾਨ ਵਿਚ ਇਕੱਠਾ ਕਰਦੇ ਹੋਏ 12 ਓਵਰਾਂ ਦਾ ਇਕ ਸ਼ੋਅ ਮੈਚ ਖੇਡਿਆ ਗਿਆ ਜਿਸ ਵਿਚ
ਸ਼ੈਸ਼ਨ ਜੱਜ ਹਰਜੀਤ ਸਿੰਘ ਆਹਲੂਵਾਲੀਆ ਅਤੇ ਉਹਨਾਂ ਦੇ ਭਰਾ ਰਣਦੀਪ ਸਿੰਘ ਆਹਲੂਵਾਲੀਆ
ਸਹਾਇਕ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਸਮੇਤ ਮਾਨਸਾ ਦੇ ਡੀ ਐਸ ਪੀ ਮਨੋਜ ਗੋਰਸੀ ਨੇ ਵਿਸ਼ੇਸ਼
ਤੌਰ ਤੇ ਭਾਗ ਲਿਆ। ਉਹਨਾਂ ਦੇ ਨਾਲ ਮਾਨਸਾ ਦੇ ਸਭ ਤੋਂ ਪੁਰਾਣੇ ਖਿਡਾਰੀ 62 ਸਾਲਾਂ ਦੇ ਰਾਜੇਸ਼
ਵਸ਼ਿਸ਼ਟ ਜੋ ਸੋਲਨ ਵਾਸੀ ਹਨ ਸਮੇਤ ਮੌੜ ਦੇ ਸ਼ੁਸ਼ੀਲ ਗਰਗ 58 ਸਾਲਾਂ, ਰਾਕੇਸ਼ ਅਤੇ ਵਾਿਹਦ ਕੁਰੇਸ਼ੀ
ਸਮੇਤ ਮਾਨਸਾ ਦੇ ਈ ਓ ਵਿਜੈ ਜਿੰਦਲ, ਸੁਭਾਂਸ਼ ਭਾਸ਼ੀ, ਹਰਪ੍ਰੀਤ ਪੁਰਬਾ, ਆਡਿਟ ਇਸਪੈਕਟਰ ਗਰੀਸ਼
ਗਰਗ, ਚੰਡੀਗੜ ਪਲਿਸ ਤੋਂ ਰਮਨਦੀਪ ਸਿੰਘ, ਜਤਿੰਦਰ ਮੋਗਾ, ਵਿੱਕੀ ਮਾਸਟਰ, ਤਸਵੀਰ ਸ਼ੀਰਾ,
ਸਮੇਤ ਕੁੱਲ 23 ਖਿਡਾਰੀਆਂ ਵਲੋਂ 12-12 ਓਵਰਾਂ ਦਾ ਮੈਚ ਖੇਡਿਆ ਗਿਆ। ਮਾਨਸਾ ਬਲਿਊ ਦੀ
ਕਪਤਾਨੀ ਸਾਇਕਲਿੰਗ ਵਿਚ ਚੋਖਾ ਯੋਗਦਾਨ ਪਾਉਣ ਵਾਲੇ ਨਰਿੰਦਰ ਗਰਗ ਨੇ ਅਤੇ ਮਾਨਸਾ ਰੈਡ ਦੀ
ਕਪਤਾਨੀ ਸੁਭਾਸ਼ ਭਾਂਸ਼ੀ ਨੇ ਕੀਤੀ। ਰਾਜਪ੍ਰੀਤ ਸਿੰਘ ਚੰਡੀਗੜ ਅਤੇ ਰਮਨਦੀਪ ਦੀ ਚੰਗੀ ਬੱਲੇਬਾਜੀ
ਕਰਦਿਆ ਟੀਮ ਮਾਨਸਾ ਰੈਡ ਦਾ ਕੁੱਲ ਸਕੋਰ 86 ਰਨ ਬਣਾਏ। ਜਵਾਬ ਵਿਚ ਮਾਨਸਾ ਬਲਿਊ ਵਲੋ ਡੀ
ਐਸ ਪੀ ਮਨੋਜ ਗੋਰਸੀ ਦੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਇਹ ਮੈਚ ਆਸਾਨੀ ਨਾਲ ਜਿੱਤ ਲਿਆ। ਉਹਨਾਂ
ਦੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿਚ ਵਧੀਆਪ੍ਰਦਰਸ਼ਨ ਕਰਨ ਕਰਕੇ ਉਹਨਾਂ ਨੂੰ ਮੈਨ ਆਫ ਦੀ ਮੈਚ
ਚੁਣਿਆ ਗਿਆ। ਇਹਨਾਂ ਖਿਡਾਰੀਆਂ ਵਲੋਂ ਆਪਣੇ ਬੱਚਿਆਂ ਅਤੇ ਪਰਿਵਾਰਾਂ ਸਮੇਤ ਫਿਰ ਫਾਇਨਲ ਮੈਚ
ਦਾ ਪ੍ਰੰਬਧਕੀ ਟੀਮ ਦੇ ਅਮਨ ਮਿੱਤਲ, ਰੁਪੇਸ਼ ਗਰਗ, ਜਤਿੰਦਰ ਆਗਰਾ ਅਤੇ ਕਸਤੁਰੀ ਭੰਗੂ ਵਲੋਂ
ਉਦਘਾਟਨ ਕੀਤਾ। ਇਸ ਮੌਕੇ ਐਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਗੈਰਹਾਜ਼ਰੀ ਵਿਚ ਉਹਨਾਂ ਦੇ
ਭਰਾ ਐਡਵੋਕੇਟ ਸਿਮਰਜੀਤ ਸਿੰਘ ਮਾਨਸ਼ਾਹੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਮਾਨਸਾ
ਦੇ ਸਾਰੇ ਸਾਬਕਾ ਖਿਡਾਰੀਆਂ ਦਾ ਸਨਮਾਨ ਕੀਤਾ ਤੇ ਲੀਗ ਦੇ ਪ੍ਰਬੰਧਕਾਂ ਨੂੰ ਇਸ ਉਦਮ ਲਈ ਵਧਾਈਆਂ
ਦਿੱਤੀਆ।ਟਰਾਈਡੈਂਟ ਮਾਨਸਾ ਪ੍ਰੀਮੀਅਰ ਲੀਗ-3 ਦੇ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਇਸ
ਫ਼ਨਬਸਪ;ਫਾਇਨਲ ਮੈਚ ਵਿਚ ਮੂਲੇਵਾਲਾ ਨਾਇਟਸ ਨੇ ਪਹਿਲਾਂ ਅਨੁਰਾਗ ਵਤਸ ਅਤੇ ਦਲੇਰ
ਮਾਂਗੇਵਾਲ ਵਲੋਂ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਦਲੇਰ 15 ਅਤੇ ਅਨੁਰਾਸ ਵਤਸ 31 ਦੌੜਾਂ ਬਣਾ ਕੇ

ਆਊਟ ਹੋ ਗਏ। ਕਪਤਾਨ ਵਿਨੈਪਾਲ ਦੇ ਜਲਦੀ ਆਊਟ ਹੋਣ ਬਾਅਦ ਹਰਪ੍ਰੀਤ ਨੇ 41, ਬਲਕਰਨ ਨੇ
15 ਦੌੜਾਂ ਬਣਾਉਦੇ ਹੋਏ ਪੂਰੀ ਟੀਮ 20 ਓਵਰਾਂ ਵਿਚ 8 ਖਿਡਾਰੀਆਂ ਪਿੱਛੇ 126 ਦੌੜਾਂ ਹੀ ਬਣਾ ਸਕੀ।ਕੇ
ਐਚ ਸੀ ਬੀਸਟਸ ਦੇ ਗੇਂਦਬਾਜ਼ਾਂ ਰਵੀ ਸੁਨਾਮ, ਦੀਪਕ ਕੁਮਾਰ ਨੇ 2-2 ਵਿਕਟਾਂ ਲਈਆਂ।ਮੈਚ ਦੀ ਬਰੇਕ
ਦੋਰਾਨ ਜਿਲਾ ਪਰਿਸ਼ਦ ਮਾਨਸਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ, ਪਟਿਆਲਾ ਤੋਂ ਪੱਪੀ ਮਾਨ
ਅਤੇ ਮਾਇਕਲ ਗਾਗੋਵਾਲ ਦੀ ਸਾਰੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੇ ਮਾਨਸਾ ਦੇ ਖਿਡਾਰੀਆਂ ਵਲੋਂ
ਹਰ ਸਾਲ ਕਰਵਾਏ ਜਾਂਦੇ ਇਸ ਉਦਮ ਦੀ ਬਹੁਤ ਸ਼ੰਲਾਘਾ ਕਰਦਿਆਂ ਪੰਜਾਬ ਸਰਕਾਰ ਵਲੋਂ ਹਰ ਸੰਭਵ
ਸਹਾਇਤਾ ਦਾ ਵਾਅਦਾ ਕੀਤਾ। ਉਹਨਾਂ ਸਭ ਦਾ ਵਿਨੈਪਾਲ ਗਿੱਲ, ਮਨਪ੍ਰੀਤ ਮਾਨਸਾ, ਨਵਜੋਤ ਲਾਡੀ
ਅਤੇ ਰਾਜਦੀਪ ਸਰਾਂ ਵਲੋਂ ਸਨਮਾਨ ਕੀਤਾ ਗਿਆ। ਛੋਟੇ ਟੀਚੇ ਦਾ ਪਿੱਛਾ ਕਰਦੇ ਹੋਏ ਮਨੀਸ਼ ਅਤੇ ਅੰਕੁਸ਼
ਕੁਮਾਰ ਨੇ ਤੇਜ਼ ਤਰਾਰ ਬੱਲੇਬਾਜ਼ੀ ਕਰਦਿਆਂ 7.4 ਓਵਰਾਂ ਵਿਚ 76 ਰਨ ਪਹਿਲੀ ਵਿਕਟ ਲਈ ਬਣਾ
ਦਿੱਤੇ। ਅੰਕੁਸ਼ ਦੇ 15 ਦੌੜਾਂ ਤੇ ਆਊਟ ਹੋਣ ਬਾਅਦ ਬਾਅਦ ਮਨੀਸ਼ 58 ਦੌੜਾਂ ਬਣਾ ਕੇ ਆਊਟ ਹੋ ਗਿਆ
ਫਿਰ ਰਵੀ ਸੁਨਾਮ, ਸ਼ੇਰੂ ਦੇ ਬਿਨ੍ਹਾਂ ਖਾਤਾ ਖੋਲੇ ਆਊਟ ਹੋਣ ਨਾਲ ਇਕ ਵਾਰ ਟੀਮ ਸਥਿਤੀ ਵਿਗੜਦੀ
ਨਜ਼ਰ ਆਈ। ਪਰ ਇਕ ਪਾਸੇ ਟਿਕੇ ਦੀਪਕ ਕੁਮਾਰ ਨੇ 20 ਦੋੜਾਂ ਅਤੇ ਗੁਰਪ੍ਰੀਤ ਮੋਨੀ ਨੇ ਜਿੰਮੇਵਾਰੀ
ਵਾਲੀ ਪਾਰੀ ਖੇਡਦਿਆਂ 30 ਗੇਦਾਂ ਵਿਚ 29 ਰਨ ਬਣਾ ਕੇ ਕੁੱਲ 18.3 ਓਵਰਾਂ ਵਿਚ 4 ਖਿਡਾਰੀਆਂ ਪਿੱਛੇ
131 ਦੌੜਾਂ ਬਣਾ ਅਸਾਨੀ ਨਾਲ ਇਹ ਮੈਚ ਜਿੱਤ ਲਿਆ।ਮਨੀਸ਼ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸਨੂੰ
ਮੈਨ ਆਫ ਦੀ ਮੈਚ ਐਲਾਨਿਆ ਗਿਆ। ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮਾਨਸਾ ਦੇ ਡੀ ਐਸ ਪੀ
ਗੁਰਮੀਤ ਸਿੰਘ ਬਰਾੜ ਵਲੋਂ ਕੀਤੀ ਗਈ ਉਹਨਾਂ ਵਲੋਂ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਚੈਕ ਅਤੇ
ਟਰਾਫੀਫ਼ਨਬਸਪ; ਪ੍ਰਦਾਨ ਕੀਤੀ ਗਈ। ਉਪ ਜੇਤੂ ਟੀਮ ਨੂੰ 51000 ਰੁਪਏ ਦਾ ਚੈੱਕ ਅਤੇ ਟਰਾਫੀ
ਦਿੱਤੀ ਗਈ। ਇਸ ਮੌਕੇ ਉਹਨਾਂ ਵਲੋਂ ਮੈਨ ਆਫ ਦੀ ਸੀਰੀਜ਼ਫ਼ਨਬਸਪ; ਲਈ ਵਿਕਾਸ, ਸਭ ਤੋਂ ਵਧੀਆ
ਬੱਲੇਬਾਜ਼ ਵਜੋਂ ਅਨੁਰਾਗ ਵਤਸ ਅਤੇ ਗੇਂਦਬਾਜ਼ ਵਜੋਂ ਕੀੜੀ ਅਤਲਾ ਨੂੰ ਨਕਦ ਇਨਾਮਾਂ ਅਤੇ ਟਰਾਫੀ
ਨਾਲ ਸਨਮਾਨਿਤ ਕੀਤਾ। ਵਿਕਟਕੀਪਰ ਬੱਲੇਬਾਜ਼ ਗੌਰਵ ਸਰਵੋਤਮ ਫੀਲਡਰ ਚੁਣਿਆ ਗਿਆ। ਮੈਚ ਦੇ
ਇਨਾਮ ਵੰਡ ਸਮਾਰੋਹ ਮੌਕੇ ਸਟੇਜ ਦੀ ਕਾਰਵਾਈ ਵਿਸ਼ਵਦੀਪ ਬਰਾੜ ਵਲੋਂ ਨਿਭਾਈ ਗਈ। ਇਸ ਮੌਕੇ
ਪ੍ਰਬੰਧਕਾਂ ਵਲੋਂ ਆਸਟਰੇਲੀਆ ਵਾਸੇ ਪ੍ਰਿਤਪਾਲ ਗਿੱਲ ਵਲੋਂ ਦਰਸ਼ਕਾਂ ਲਈ ਲੰਗਰ ਲਗਾਉਣ ਵਿਚ ਪਾਏ
ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਾਮਾਨਿਤ ਕੀਤਾ।

NO COMMENTS