*ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਲੈਕੇ ਕਿਸਾਨ, ਮਜ਼ਦੂਰ ਤੇ ਆੜਤੀਏ ਪ੍ਰੇਸ਼ਾਨ*

0
20

ਮਾਨਸਾ 26 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)

ਮਾਰਕਿਟ ਕਮੇਟੀ ਮਾਨਸਾ ਅਧੀਨ ਆਉਂਦੇ ਅਤੇ ਇਸ ਦੇ ਨਾਲ ਲਗਦੇ ਖਰੀਦ ਕੇਂਦਰਾਂ ਵਿੱਚ ਜੀਰੀ ਦੀ ਆਮਦ ਬਹੁਤ ਜਿਆਦਾ ਹੋਣ ਕਾਰਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਕਈ ਦਿਨ ਜੀਰੀ ਦੀ ਬੋਲੀ ਨਾ ਹੋਣ ਕਰਕੇ ਕਿਸਾਨ, ਆੜ੍ਹਤੀਆ ਅਤੇ ਮਜਦੂਰ ਬਹੁਤ ਜਿਆਦਾ ਖੱਜਲ ਖੁਆਰ ਹੋ ਰਹੇ ਹਨ।ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਮੱਘਰ ਸਿੰਘ, ਬਘੇਲ ਸਿੰਘ, ਬੂਟਾ ਸਿੰਘ ਆਦਿ ਨੇ ਦੱਸਿਆ ਕਿ  ਸਾਨੂੰ ਮੰਡੀ ਵਿੱਚ ਝੋਨਾ ਲੈ ਕੇ ਆਇਆ ਨੂੰ ਬਹੁਤ ਦਿਨ ਹੋ ਗਏ ਹਨ। ਅਸੀਂ ਪੰਜਾਬ ਸਰਕਾਰ ਵਲੋਂ ਮਹੁੱਇਆ ਕਰਵਾਇਆ ਹੋਇਆ ਜੀਰੀ ਦਾ ਬੀਜ ਹੀ ਬੀਜਿਆਂ ਹੈ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਾਸ ਕੀਤਾ ਗਿਆ ਹੈ। ਪ੍ਰੰਤੂ ਖਰੀਦ ਏਜੰਸੀਆਂ ਦੇ ਇੰਸਪੈਕਟਰ ਜਦੋ ਬੋਲੀ ਲਾਉਣ ਆਉਦੇ ਹਨ ਤਾਂ ਉਹ ਆੜ੍ਹਤੀਆਂ ਨੂੰ ਪਹਿਲਾ ਇਹ ਗੱਲ ਕਹਿੰਦੇ ਹਨ ਕਿ ਤੁਸੀ ਪਹਿਲਾ ਸੈਲਰ ਵਾਲਿਆਂ ਨਾਲ ਗੱਲਬਾਤ ਕਰ ਲਓੁ ਉਨਾਂ ਚਿਰ ਇੰਸਪੈਕਟਰ ਬੋਲੀ ਨਹੀਂ ਲਾਉਂਦੇ ਜਿਸ ਕਰਕੇ ਅਸੀਂ ਪੁੱਤਾਂ ਵਾਗ ਪਾਲੀ ਫਸਲ ਲਈ ਬਹੁਤ ਜਿਆਦਾ ਤੰਗ ਪ੍ਰੇਸਾਨ ਹੋ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਸਾਡੀ ਮੰਡੀ ਵਿੱਚ ਵੱਡੇ ਪੱਧਰ ਤੇ ਆਰਥਿਕ ਲੁੱਟ ਹੋ ਰਹੀ ਹੈ। ਇੱਕ ਪਾਸੇ  ਤਾ ਪੰਜਾਬ ਸਰਕਾਰ ਇਹ ਕਹਿੰਦੀ ਥੱਕਦੀ ਨਹੀਂ ਕਿ ਅਸੀਂ ਕਿਸਾਨ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦੇਵਾਂਗੇ। ਉਥੇ ਦੂਜੇ ਪਾਸੇ ਕਿਸਾਨ ਆਪਣੀ ਫ਼ਸਲ ਵੇਚਣ ਮੰਡੀ ਵਿੱਚ ਬਹੁਤ ਜਿਆਦ ਖੱਜਲ ਖੁਆਰ ਹੋ ਰਹੇ ਹਨ। ਜਦੋ ਕਿਸਾਨਾਂ ਨਾਲ ਹੋਰ ਗੱਲਬਾਤ ਕੀਤੀ ਤਾਂ ਉਹਨਾਂ ਆਪਣਾ ਦੁੱਖੜਾ ਸੁਣਾਉਦੇ ਹੋਏ ਕਿਹਾ ਕਿ ਸਾਡੀ ਜੀਰੀ ਦਾ ਮਾਊਂਸਚਰ ਵੀ 17 ਫੀ ਸਦੀ ਤੋਂ ਘੱਟ ਆ ਰਿਹਾ ਹੈ। ਜੀਰੀ ਵੀ ਬਿਲਕੁਲ ਪੁੂਰੀ ਸਾਫ ਤੇ ਸੁੱਕੀ ਹੈ ਪਰ ਇੰਸਪੈਕਟਰ ਫਿਰ ਵੀ ਖਰੀਦ ਨਹੀਂ ਕਰ ਰਹੇ। ਜਿਸ ਕਰਕੇ ਅਨਾਜ ਮੰਡੀਆਂ ਖਚਾ ਖਚਾ ਭਰੀਆ ਪਈਆਂ ਹਨ। ਕਿਤੇ ਵੀ ਇੱਕ ਦਾਣਾ ਮੰਡੀ ਵਿੱਚ ਉਤਾਰਣ ਲਈ ਬਿਲਕੁਲ ਥਾ ਨਹੀਂ ਹੈ। ਕਿਸਾਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੀ ਖੇਤੀ ਸਬੰਧੀ ਜਰੂਰਤਾਂ ਅਤੇ ਘੇਰਲੂ ਲੋੜਾਂ ਲਈ ਜਦੋ ਸਾਨੂੰ ਰਕਮ ਦੀ ਜਰੂਰਤ ਹੁੰਦੀ ਹੈ ਉਸ ਦੇ ਲਈ ਵੀ ਅਸੀਂ ਅੱਜ ਬਹੁਤ ਦੁੱਖੀ ਹਾਂ। ਜਿਨ੍ਹਾਂ ਚਿਰ ਸਾਡੀ ਜੀਰੀ ਦੀ ਫਸਲ ਨਹੀਂ ਵਿਕੇਗੀ ਉਹਨਾਂ ਚਿਰ ਸਾਡੀ ਫਸਲ ਦੀ ਰਕਮ ਸਾਡੇ ਖਾਤੇ ਵਿੱਚ ਨਹੀਂ ਆਵੇਗੀ ਅਤੇ ਨਾ ਹੀ ਸਾਡੀਆਂ ਜਰੂਰੀ ਲੋੜਾਂ ਪੂਰੀਆ ਹੋਣਗੀਆਂ। ਉਨ੍ਹਾਂ ਕਿਹਾ ਕਿ ਉਪਰੋ ਦੀਵਾਲੀ ਦਾ ਤਿਉਹਾਰ ਸਿਰ ਤੇ ਹੈ।ਜਿਸ ਕਰਕੇ ਕਿਸਾਨਾਂ ਦੇ ਮੂੰਹ ਤੇ ਉਹਨਾਂ ਦੀ ਮਜਬੂਰੀ ਲਾਚਾਰੀ ਦੀ ਝੱਲਕ ਸ਼ਪਸ਼ਟ ਦੇਖਣ ਨੂੰ ਮਿਲੀ ਅਤੇ ਕਿਸਾਨ ਮਨੋ ਮਨੀ ਬਹੁਤ ਦੁੱਖੀ ਨਜਰ ਆਇਆ। 

ਦੂਜੇ ਪਾਸੇ ਜਦੋ ਉੱਥੇ ਮੰਡੀ ਵਿੱਚ ਕੰਮ ਕਰਦੇ ਮਜੂਦਰਾਂ ਨਾਲ ਜੀਰੀ ਦੇ ਸੀਜਨ ਸੰਬੰਧੀ ਗਲਬਾਤ ਕੀਤੀ ਤਾ ਉਹ ਪੰਜਾਬ ਸਰਕਾਰ ਵਲੋਂ ਦੁੱਖੀ ਹੀ ਨਜਰ ਆਏ। ਮਜਦੂਰਾਂ ਨੇ ਦੱਸਿਆ ਕਿ ਜਿਨ੍ਹਾਂ ਚਿਰ ਕਿਸਾਨ ਦੀ ਫਸਲ ਨਹੀਂ ਵਿਕੇਗੀ ਉਹਨਾਂ ਚਿਰ ਸਾਨੂੰ ਉਸ ਦੀ ਮਜਦੂਰੀ ਨਹੀਂ ਮਿਲੇਗੀ। ਜਿਸ ਕਰਕੇ ਅਸੀਂ ਆਰਥਿਕ ਪੱਖੋ ਬਹੁਤ ਜਿਆਦਾ ਪ੍ਰੇਸਾਨ ਹਾਂ। ਉਹਨਾਂ ਆਪਣਾ ਦੁੱਖੜਾ ਰੋਦੇ ਹੋਏ ਦੱਸਿਆ ਕਿ ਜੋ ਹਾਲ ਇਸ ਸਾਲ ਜੀਰੀ ਦੇ ਸੀਜਨ ਵਿੱਚ ਹੋਇਆ ਹੈ ਉਨਾਂ ਮਾੜਾ ਹਾਲ ਅੱਜ ਤੱਕ ਨਹੀਂ ਕਦੇ ਵੀ ਨਹੀਂ ਹੋਇਆ। ਇਹ ਪੰਜਾਬ ਸਰਕਾਰ ਦੀ ਨਲਾਇਕੀ ਦਾ ਹੀ ਨਤੀਜਾ ਹੈ। 

ਇਸ ਸਬੰਧੀ ਜਦੋ ਮੰਡੀ ਵਿੱਚ ਹਾਜਰ ਆੜ੍ਹਤੀਆਂ ਵੀਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੀ ਪ੍ਰੇਸਾਨੀ ਉਨ੍ਹਾਂ ਦੇ ਮੂੰਹੋ ਸ਼ਪਸਟ ਨਜਰ ਆ ਰਹੀ ਸੀ। ਉਹਨਾਂ ਆੜ੍ਹਤੀਆਂ ਨੇ ਆਪਣਾ ਦੱਖੜਾ ਸੁਣਾਉਦੇ ਹੋਏ ਕਿਹਾ ਕਿ ਕਿਸਾਨ ਆਪਣੇ ਤੌਰ ਤੇ ਠੀਕ ਹਨ ਮਜਦੂਰ ਆਪਣੇ ਤੌਰ ਤੇ ਠੀਕ ਹਨ। ਲੇਕਿਨ ਅਸੀ ਕੂਸਤੇ ਫਸੇ ਹੋਏ ਹਾਂ। ਕਿਉਕਿ ਜੀਰੀ ਦੀ ਬੋਲੀ ਲਗਾਉਣ ਸਮੇਂ ਖਰੀਦ ਏਜੰਸੀ ਦੇ ਇੰਸਪੈਕਟਰ ਜੋ ਪੰਜਾਬ ਸਰਕਾਰ ਵਲੋਂ ਬਣਾਏ ਗਏ ਮਾਪ ਦੰਡਾ ਅਨੁਸਾਰ ਜੀਰੀ ਸਹੀ ਹੈ ਉਸ ਦੀ ਵੀ ਇੰਸਪੈਕਟਰ ਬੋਲੀ ਲਗਾਉਣ ਲਈ ਤਿਆਰ ਨਹੀਂ ਹਨ।ਉਨ੍ਹਾਂ ਨੇ ਕਿਹਾ ਨਾ ਤਾਂ ਅਸੀਂ ਕਿਸਾਨ ਨੂੰ ਕੁੱਝ ਕਹਿ ਸਕਦੇ ਅਤੇ ਨਾ ਹੀ ਕਿਸੇ ਹੋਰ ਨੂੰ ਸਾਡੀ ਸਥਿਤੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਹੋਈ ਪਈ ਹੈ। 

ਇੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਾਸ ਕੀਤਾ ਗਿਆ ਜੀਰੀ ਦਾ ਬੀਜ ਕਿਸਾਨਾਂ ਨੂੰ ਮਹੁੱਇਆ ਕਰਵਾਇਆ ਗਿਆ ਹੈ। ਉਸ ਨੂੰ ਹੀ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਦੇ ਨੂੰਮਾਇੰਦੇ ਹੀ ਖਰੀਦ ਨਹੀਂ ਕਰ ਰਹੇ। ਜਿਸ ਕਰਕੇ ਪੰਜਾਬ ਸਰਕਾਰ ਪ੍ਰਤੀ ਕਿਸਾਨ ਆੜ੍ਹਤੀ ਅਤੇ ਮਜਦੂਰ ਬਹੁਤ ਜਿਆਦਾ ਨਿਰਾਸ਼ਾ ਦੇ ਆਲਮ ਵਿੱਚ ਹਨ। ਲੋੜ ਹੈ ਕਿ ਇਸ ਜੀਰੀ ਦੇ ਖਰੀਦ ਦੇ ਸਿਸਟਮ ਵਿੱਚ ਤੁਰੰਤ ਬਿਨਾ ਕਿਸੇ ਦੇਰੀ ਦੇ ਸੁਧਾਰ ਕਰਕੇ ਸਾਰੀਆਂ ਧਿਰਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਵਾਈ ਜਾਵੇ।

NO COMMENTS