*ਝੁਨੀਰ ਚ ਸੜਕ ਤੇ ਰੁਲ ਰਿਹਾ ਸੀ ਗਾਇਕਾ ਰੁਪਿੰਦਰ ਰੂਬੀ ਦਾ ਪਿਤਾ..!ਮੋਹਨ ਸਿੰਘ ਨੂੰ ਅੋਲਾਦ ਤੇ ਪਤਨੀ ਨੇ ਕੀਤਾ ਪਰਾਇਆ ਭੈਣ ਤੇ ਭਰਾ ਨੇ ਅਪਣਾਇਆ*

0
407

ਝੁਨੀਰ/ਸਰਦੂਲਗੜ੍ਹ 6 ਮਈ (ਸਾਰਾ ਯਹਾਂ/ਬਪਸ ): ਪਿਛਲੇ ਕਈ ਦਿਨਾਂ ਤੋਂ ਇਕ ਬਜੁਰਗ ਵਿਅਕਤੀ ਝੁਨੀਰ ਵਿਖੇ ਨਰਕ ਭਰੀ ਜਿੰਦਗੀ ਚ ਸੜਕ ਤੇ ਰੁਲ ਰਿਹਾ ਸੀ। ਉਸ ਦੀ ਤਰਸਯੋਗ ਹਾਲਤ ਵੇਖਕੇ ਕੋਈ ਰਾਹਗੀਰ ਜਾਂ ਨੇੜਲੇ ਦੁਕਾਨਾਂ ਵਾਲੇ ਉਸ ਨੂੰ ਖਾਣ ਲਈ ਕੁਝ ਦੇ ਦਿੰਦੇ ਸਨ। ਪਰ ਪਿਛਲੇ 2-3 ਦਿਨਾਂ ਤੋ ਬਿਮਾਰ ਹਾਲਤ ਹੋਣ ਕਰਕੇ ਉਸ ਦੀ ਹਾਲਤ ਗੰਭੀਰ ਬਣ ਗਈ ਸੀ। ਲਾਵਾਰਸ਼ ਅਤੇ ਗੁੰਮਨਾਮ ਜਿੰਦਗੀ ਕੱਟ ਰਿਹਾ ਇਹ ਸਖਸ ਕੋਈ ਹੋਰ ਨਹੀਂ ਸਗੋ ਪੰਜਾਬੀ ਗਾਇਕਾ ਰੁਪਿੰਦਰ ਰੂਬੀ ਦਾ ਪਿਤਾ ਮੋਹਨ ਸਿੰਘ ਮਾਖੇਵਾਲਾ ਹੈ। ਹੋਰ ਤਾਂ ਹੋਰ ਮੋਹਨ ਸਿੰਘ ਦਾ ਪਰਿਵਾਰ ਮਾਨਸਾ ਵਿਖੇ ਰਹਿ ਰਿਹਾ ਹੈ। ਉਸ ਦੇ ਪਰਿਵਾਰ ਵਿਚ ਦੋ ਲੜਕੇ ਤੇ ਦੋ ਲੜਕੀਆਂ ਤੇ ਉਸ ਦੀ ਧਰਮ ਪਤਨੀ ਹੈ। ਮੋਹਨ ਸਿੰਘ ਨੇ ਜਰੂਰ ਆਪਣੇ ਬੱਚਿਆਂ ਤੋਂ ਬੁਢਾਪੇ ਚ ਸਹਾਰਾ ਬਣਨ ਦੀ ਆਸ ਰੱਖੀ ਹੋਵੇਗੀ। ਪਰ ਉਸ ਦੇ ਬੱਚਿਆਂ ਤੇ ਧਰਮਪਤਨੀ ਨੇ ਮੋਹਨ ਸਿੰਘ ਉਸ ਦਾ ਸਹਾਰਾ ਬਣਨ ਦੀ ਥਾਂ ਉਸ ਲਾਵਾਰਸ਼ ਛੱਡ ਦਿੱਤਾ। ਪ੍ਰੇਸ਼ਾਨੀ ਕਰਨ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਹ ਝੁਨੀਰ ਵਿਖੇ ਮਾਤਾ ਦੁਰਗਾ ਮੰਦਰ ਦੇ ਨੇੜੇ ਹੀ ਲਾਵਾਰਸ਼ ਹਾਲਤ ਚ ਰਹਿ ਰਿਹਾ ਸੀ। ਬਿਮਾਰੀ ਦੀ ਹਾਲਤ ਚ ਮੰਦਰ ਦੇ ਪੁਜਾਰੀ ਅਤੇ ਹੋਰ ਵਿਅਕਤੀਆਂ ਨੇ ਉਸ ਦਾ ਪਤਾ ਲਗਾਕੇ ਉਸ ਦੇ ਵਾਰਸ਼ ਪਰਿਵਾਰ ਨੂੰ ਫੋਨ ਆਦਿ ਕਰਕੇ ਉਸ ਦੇ ਬਿਮਾਰ ਹੋਣ ਦਾ ਸੁਨੇਹਾ ਲਗਾਇਆ ਤੇ ਉਸ ਦੀ ਸਾਂਭ-ਸੰਭਾਲ ਕਰਨ ਲਈ ਕਿਹਾ ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਲਿਜਾਣ ਤੋਂ ਨਾਹ ਕਰ ਦਿੱਤੀ। ਉਸ ਤੋਂ ਬਾਅਦ ਝੁਨੀਰ ਵਾਸੀਆਂ ਨੇ ਮੋਹਨ ਸਿੰਘ ਦੇ ਭਰਾ ਅਤੇ ਭੈਣ ਜੋ ਲੁਧਿਆਣਾ ਵਿਖੇ ਰਹਿ ਰਹੇ ਹਨ ਨੂੰ ਫੋਨ ਤੇ ਸੰਪਰਕ ਕਰਕੇ ਸਾਰੇ ਹਲਾਤਾਂ ਤੋਂ ਜਾਣੂ ਕਰਵਾਇਆ ਤਾਂ ਅੱਜ ਲੁਧਿਆਣਾ ਤੋਂ ਮੋਹਨ ਸਿੰਘ ਦੀ ਭੈਣ ਹਰਦੀਪ ਕੌਰ ਉਸ ਦਾ ਭਰਾ ਸੁਖਵਿੰਦਰ ਸਿੰਘ ਤੇ ਉਸ ਦੀ ਭਰਜਾਈ ਵੀਰਪਾਲ ਕੌਰ ਝੁਨੀਰ ਵਿਖੇ ਆਏ ਤਾਂ ਉਨ੍ਹਾਂ ਹਾਜਰ ਵਿਅਕਤੀਆਂ ਨੂੰ ਕਿਹਾ ਕਿ ਬੇਸ਼ੱਕ ਉਸ ਦੇ ਧੀਆਂ-ਪੁੱਤਰ ਤੇ ਪਤਨੀ ਆਦਿ ਨੇ ਮੋਹਨ ਸਿੰਘ ਨੂੰ ਵੇਸਹਾਰਾ ਛੱਡ ਦਿੱਤਾ ਹੈ ਪਰ ਉਹ ਉਨ੍ਹਾਂ ਦਾ ਆਪਣਾ ਖੂਨ ਹੈ ਸਾਡਾ ਭਰਾ ਹੈ ਇਸ ਦਾ ਅਸੀ ਇਲਾਜ ਕਰਵਾਵਾਗੇ ਤੇ ਉਸ ਦੀ ਸਾਂਭ-ਸੰਭਾਲ ਵੀ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਢਿੱਡੋ ਜੰਮੇ ਬੱਚਿਆਂ ਦਾ ਖੂਨ ਪਾਣੀ ਬਣ ਗਿਆ ਹੈ ਪਰ ਅਸੀਂ ਇੱਕ ਢਿੱਡੋ ਜੰਮੇ ਹਾਂ ਸਾਡੇ ਚ ਇਨਸ਼ਾਨੀਆਤ ਜਿਉੰਦੀ ਹੈ ਅਸੀ ਆਪਣੇ ਭਰਾ ਨੂੰ ਲਾਵਾਰਸ਼ ਨਹੀਂ ਛੱਡ ਸਕਦੇ।ਝੁਨੀਰ ਦੇ ਮੋਹਤਵਾਰ ਵਿਅਕਤੀਆਂ ਦੀ ਹਾਜਰੀ ਚ ਉਹ ਮੋਹਨ ਸਿੰਘ ਨੂੰ ਆਪਣੇ ਨਾਲ ਲੈ ਗਏ। ਇੱਕ ਭਰਾ ਤੇ ਭੈਣ ਵੱਲੋਂ ਵਿਖਾਈ ਇਸ ਇਨਸਾਨੀਅਤ ਦੀਆਂ ਪੂਰੇ ਝੁਨੀਰ ਵਾਸੀ ਗੱਲਾਂ ਕਰ ਰਿਹੇ ਹਨ। ਇਸ ਸਬੰਧੀ ਮੋਹਨ ਸਿੰਘ ਦੀ ਲੜਕੀ ਗਾਇਕਾ ਰੁਪਿੰਦਰ ਰੂਬੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਰੀਬ 20 ਸਾਲ ਪਹਿਲਾ ਮੇਰਾ ਪਿਤਾ ਮੋਹਨ ਸਿੰਘ ਮੇਰੀ ਮਾਤਾ ਮੇਰੇ ਭੈਣ-ਭਰਾਵਾਂ ਨੂੰ ਛੱਡਕੇ ਚਲਾ ਗਿਆ ਸੀ। ਸਾਡੀ ਕਦੇ ਬਾਤ ਨਹੀ ਪੁੱਛੀ ਤੇ ਮੇਰੀ ਮਾਂ ਨਾਲ ਮੇਰੇ ਪਿਤਾ ਦਾ ਬਹੁਤ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਹੈ। ਜਦੋ ਪਿਛਲੇ ਕਈ ਸਾਲਾਂ ਤੋਂ ਉਹ ਸਾਡੇ ਸੰਪਰਕ ਚ ਹੀ ਨਹੀਂ ਫਿਰ ਅੱਜ ਅਸੀ ਉਸ ਦੀ ਕਿਵੇ ਸੰਭਾਲ ਕਰੀਏ? ਜਦੋ ਸਾਨੂੰ ਪਿਤਾ ਦੀ ਜਰੂਰਤ ਸੀ ਉਸ ਸਮੇ ਤਾਂ ਸਾਡਾ ਪਿਤਾ ਆਪਣੇ ਭਰਾ ਕੋਲ ਚਲਾ ਗਿਆ ਸਾਡੀ ਮਾਂ ਨੇ ਸਾਡਾ ਤੰਗੀਆਂ-ਤੁਰਸੀਆਂ ਚ ਪਾਲਣ-ਪੋਸ਼ਣ ਕੀਤਾ ਹੈ।

NO COMMENTS