*ਜੱਜ ਅਮਿਤ ਕੁਮਾਰ ਗਰਗ ਨੂੰ ਨਿੱਘੀ ਵਿਦਾਇਗੀ*

0
253

ਮਾਨਸਾ, 13 ਅਗਸਤ: (ਸਾਰਾ ਯਹਾਂ/ਮੁੱਖ ਸੰਪਾਦਕ)

ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪਦ ਉੱਨਤ ਹੋਣ ’ਤੇ ਉਨ੍ਹਾਂ ਨੂੰ ਅਥਾਰਟੀ ਦੇ ਸਟਾਫ, ਪੈਨਲ ਐਡਵੋਕਟੇਸ ਅਤੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਉਹ ਪਦ ਉੱਨਤ ਹੋਣ ਉਪਰੰਤ ਹੁਸ਼ਿਆਰਪੁਰ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪਦ ਉੱਨਤ ਹੋਏ ਹਨ। ਇਸ ਮੌਕੇ ਉਨ੍ਹਾਂ ਜਿਲ੍ਹੇ ਦੇ ਐਡਵੋਕੇਸ ਅਤੇ ਸਟਾਫ ਵੱਲੋਂ ਮਿਲੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਵੱਖ ਵੱਖ ਵਕੀਲਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗਰਗ ਭਾਵੇਂ ਬਹੁਤ ਥੋੜ੍ਹਾ ਸਮਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਰਹੇ ਪਰ ਉਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਅਥਾਰਟੀ ਦੇ ਕੰਮਾ ਵਿੱਚ ਨਿਖਾਰ ਅਤੇ ਪਾਰਦਰਸ਼ਤਾ ਲਿਆਂਦੀ ਜਿਸ ਕਰਕੇ ਲਾਭਪਾਤਰੀਆਂ ਨੂੰ ਕਾਫੀ ਲਾਭ ਪੁੱਜਿਆ ਹੈ। ਜਿਲ੍ਹੇ ਦੇ ਲੋਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਣਗੇ।
ਇਸ ਮੌਕੇ ਸੀਨੀਅਰ ਸਹਾਇਕ ਸ੍ਰੀ ਅਮਿਤ ਵਰਮਾ, ਸੀਨੀਅਰ ਐਡਵੋਕੇਟ ਸ੍ਰੀ ਬਲਵੰਤ ਭਾਟੀਆ, ਐੱਲ.ਏ.ਡੀ.ਸੀ. ਐਡਵੋਕੇਟ ਸ੍ਰੀ ਗੁਰਪਿਆਰ ਸਿੰਘ ਧਿੰਗੜ੍ਹ, ਸ੍ਰੀ ਦੀਪਿੰਦਰ ਸਿੰਘ ਤੋਂ ਇਲਾਵਾ ਪੈਨਲ ਦੇ ਹੋਰ ਐਡਵੋਕੇਟ ਮਿਸ. ਬਲਵੀਰ ਕੌਰ, ਸ੍ਰੀ ਮੱਖਣ ਲਾਲ ਜਿੰਦਲ, ਸ੍ਰੀ ਗਗਨਦੀਪ ਸਿੰਘ ਚਹਿਲ, ਸ੍ਰੀ ਅਨੀਸ਼ ਜਿੰਦਲ, ਸ੍ਰੀ ਜਗਤਾਰ ਸਿੰਘ, ਸ੍ਰੀ ਰੋਹਿਤ ਸਿੰਗਲਾ, ਸ੍ਰੀ ਗਗਨਦੀਪ ਸਿੰਘ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਗੁਰਨੀਸ਼ ਸਿੰਘ ਮਾਨਸ਼ਾਹੀਆ, ਸ੍ਰੀ ਅਵਤਾਰ ਸਿੰਘ ਪੰਧੇਰ, ਸ੍ਰੀ ਪਰਮਿੰਦਰ ਸਿੰਘ ਬਹਿਣੀਵਾਲ ਆਦਿ ਹਾਜ਼ਰ ਸਨ।

NO COMMENTS