*ਜੰਮੂ ਤੋਂ ਅਮਰਨਾਥ ਯਾਤਰਾ ਲਈ 7,282 ਸ਼ਰਧਾਲੂ ਰਵਾਨਾ, ਹੁਣ ਤਕ ਹਜ਼ਾਰਾਂ ਸ਼ਰਧਾਲੂਆਂ ਨੇ ਕੀਤੀ ਪੂਜਾ*

0
8

04 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) 7,200 ਤੋਂ ਵੱਧ ਸ਼ਰਧਾਲੂਆਂ ਦਾ ਛੇਵਾਂ ਜੱਥਾ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਵਿੱਚ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਸਖ਼ਤ ਸੁਰੱਖਿਆ ਵਿਚਕਾਰ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਜੰਮੂ ਤੋਂ ਰਵਾਨਾ ਹੋਇਆ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ  (Central Reserve Police Force) ਦੀ ਸਖ਼ਤ ਸੁਰੱਖਿਆ ਵਿਚਕਾਰ ਕੁੱਲ 7,282 ਸ਼ਰਧਾਲੂ 332 ਵਾਹਨਾਂ ਦੇ ਕਾਫ਼ਲੇ ਵਿੱਚ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ। ਇਨ੍ਹਾਂ ਵਿੱਚ 5,866 ਪੁਰਸ਼, 1,206 ਔਰਤਾਂ, 22 ਬੱਚੇ, 179 ਸਾਧੂ ਅਤੇ ਨੌਂ ਸਾਧਵੀਆਂ ਸ਼ਾਮਲ ਹਨ।

ਅਧਿਕਾਰੀਆਂ ਨੇ ਅੱਗੇ ਦੱਸਿਆ ਕਿ 2,901 ਸ਼ਰਧਾਲੂ 150 ਵਾਹਨਾਂ ਵਿੱਚ ਸਵੇਰੇ 3.40 ਵਜੇ ਸਭ ਤੋਂ ਪਹਿਲਾਂ ਬਾਲਟਾਲ ਲਈ ਰਵਾਨਾ ਹੋਏ। ਇਸ ਤੋਂ ਬਾਅਦ 4,381 ਸ਼ਰਧਾਲੂਆਂ ਨੂੰ ਲੈ ਕੇ 182 ਵਾਹਨਾਂ ਦਾ ਇੱਕ ਹੋਰ ਕਾਫਲਾ ਪਹਿਲਗਾਮ ਲਈ ਰਵਾਨਾ ਹੋਇਆ। ਸਾਲਾਨਾ 43 ਦਿਨਾਂ ਅਮਰਨਾਥ ਯਾਤਰਾ 30 ਜੂਨ ਨੂੰ ਦੋਨਾਂ ਅਧਾਰ ਕੈਂਪਾਂ – ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ 48 ਕਿਲੋਮੀਟਰ ਨਨਵਾਨ-ਪਹਿਲਗਾਮ ਰੂਟ ਅਤੇ ਮੱਧ ਕਸ਼ਮੀਰ ਦੇ ਗੰਦਰਬਲ ਵਿੱਚ 14 ਕਿਲੋਮੀਟਰ ਬਾਲਟਾਲ ਰੂਟ ਤੋਂ ਸ਼ੁਰੂ ਹੋਈ।

ਅਮਰਨਾਥ ਯਾਤਰਾ 11 ਅਗਸਤ ਨੂੰ ਸਮਾਪਤ ਹੋਵੇਗੀ

ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤਕ, 52,000 ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਵਿੱਚ ਕੁਦਰਤੀ ਤੌਰ ‘ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੀ ਪ੍ਰਾਰਥਨਾ ਕੀਤੀ। ਜੰਮੂ-ਕਸ਼ਮੀਰ ‘ਚ ਅਮਰਨਾਥ ਯਾਤਰਾ 11 ਅਗਸਤ ਨੂੰ ਰਕਸ਼ਾ ਬੰਧਨ ਦੇ ਮੌਕੇ ‘ਤੇ ਖਤਮ ਹੋਵੇਗੀ।

NO COMMENTS