*ਜੰਗਲਾਤ ਵਰਕਰਾ ਬਿਨਾ ਦੇਰੀ ਰੈਗੂਲਰ ਕਰੇ ਪੰਜਾਬ ਦੀ ਮਾਨ ਸਰਕਾਰ:ਐਡਵੋਕੇਟ ਉੱਡਤ*

0
18

ਮਾਨਸਾ 29 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦਾ ਇੱਕ ਅਹਿਮ ਵਫਦ ਜਿਲ੍ਹਾ ਪ੍ਰਧਾਨ ਕਾਲਾ ਖਾਂ ਭੰਮੇ ਦੀ ਪ੍ਰਧਾਨਗੀ ਹੇਠ ਵਣ ਮੰਡਲ ਅਫਸਰ ਮਾਨਸਾ ਨੂੰ ਮਿਲਿਆ । ਵਫਦ ਵੱਲੋ ਵਣ ਮੰਡਲ ਅਫਸਰ ਮਾਨਸਾ ਦੇ ਨਾਲ ਰਹਿੰਦੀਆਂ ਤਨਖਾਹਾਂ ਫੋਰੀ ਦੇਣ ਬਾਰੇ , ਬੂਟਿਆਂ ਦੀ ਸਾਂਭ-ਸੰਭਾਲ ਕਰਨ ਬਾਰੇ , ਸੀਨੀਆਰਤਾ ਸੂਚੀ ਸੋਧ ਕੇ ਬਣਾਉਣ ਬਾਰੇ , ਵਰਦੀਆ, ਬੂਟ ਤੇ ਸੰਦਾ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ ।
ਪ੍ਰੈਸ ਬਿਆਨ ਰਾਹੀ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਵਿਧਾਨ ਸਭਾ ਦੀਆ ਚੌਣਾ ਤੋ ਪਹਿਲਾ ਦਿੱਤੀ ਆਪਣੀ ਗਰੰਟੀ ਨੂੰ ਯਾਦ ਕਰੇ ਤੇ ਪੰਜਾਬ ਦੇ ਜੰਗਲਾਤ ਵਰਕਰਾ ਨੂੰ ਬਿਨਾਂ ਕਿਸੇ ਦੇਰੀ ਤੋ ਰੈਗੂਲਰ ਕਰੇ , ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ , ਵੱਧ ਰਹੀ ਤੱਪਸ ਨੂੰ ਘਟਾਉਣ ਤੇ ਵਾਤਾਵਰਨ ਨੂੰ ਸਿਹਤਮੰਦ ਰੱਖਣ ਲਈ ਇਹ ਅਤਿ ਜਰੂਰੀ ਹੈ ਕਿ ਰੁੱਖ ਲਾਉਣ ਵਾਲੇ ਵਰਕਰ ਰੈਗੂਲਰ ਹੋਣ ਤੇ ਉਨ੍ਹਾਂ ਦੀ ਡਿਊਟੀ ਫਿਕਸ ਕੀਤੀ ਜਾ ਸਕੇ ।
ਐਡਵੋਕੇਟ ਉੱਡਤ ਨੇ ਕਿਹਾ ਕਿ ਭਾਵੇ ਮੀਡੀਆ ਵਿੱਚ ਪੰਜਾਬ ਦੀ ਆਪ ਸਰਕਾਰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਦਗਮਗੇ ਖੂਬ ਮਾਰ ਰਹੀ ਹੈ ਤੇ ਪ੍ਰਾਪੇਗੰਡਾ ਕਰਨ ਤੇ ਖੂਬ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ , ਪਰੰਤੂ ਹਕੀਕਤ ਵਿੱਚ ਪੰਜਾਬ ਦੀ ਮਾਨ ਸਰਕਾਰ ਵਾਤਾਵਰਨ ਨੂੰ ਬਚਾਉਣ ਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਰੱਤੀ ਭਰ ਵੀ ਸੰਜੀਦਾ ਨਹੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਗੁਰਜਿੰਦਰ ਸਿੰਘ ਜੋਗਾ , ਗੁਰਜੰਟ ਕੋਟਧਰਮੂ , ਸੁਖਦੇਵ ਸਿੰਘ ਦਲੇਲ ਵਾਲਾ ‌, ਕੇਵਲ ਸਿੰਘ ਚਾਹਿਲਾਵਾਲੀ , ਨਿੱਕਾ ਸਿੰਘ , ਨਿਰਮਲ ਸਿੰਘ ਬੱਪੀਆਣਾ , ਕਰਮਜੀਤ ਸਿੰਘ ਭੈਣੀਬਾਘਾ , ਪੱਪੂ ਸਿੰਘ ਆਦਿ ਆਗੂ ਵੀ ਹਾਜਰ ਸਨ ।

NO COMMENTS