*ਜੋ ਕਿਹਾ ਉਹ ਕਰ ਦਿਖਾਇਆ….ਗੰਦਗੀ ਦੇ ਢੇਰਾਂ ਤੋਂ ਮਾਨਸਾ ਵਾਸੀਆਂ ਨੂੰ ਜਲਦੀ ਹੀ ਮਿਲੇਗਾ ਛੁਟਕਾਰਾ – ਕ੍ਰਿਸ਼ਨ ਸਿੰਘ*

0
131

ਮਾਨਸਾ, 20 ਮਈ:-  (ਸਾਰਾ ਯਹਾਂ/  ਗੁਰਪ੍ਰੀਤ ਧਾਲੀਵਾਲ) ਸਥਾਨਕ ਡੇਰਾ ਬਾਬਾ ਗੁਰਦਾਸ ਕੋਲ ਬਣੇ ਟੋਭੇ ਜੋ ਪਿਛਲੇ ਲੰਮੇ ਸਮੇਂ ਤੋ ਭਿਆਨਕ ਬਿਮਾਰੀਆ ਨੂੰ ਸੱਦਾ ਦੇ ਰਿਹਾ ਹੈ। ਇਜ ਸਬੰਧੀ ਕ੍ਰਿਸ਼ਨ ਸਿੰਘ ਮੀਤ ਪ੍ਰਧਾਨ ਸਮੇਂਤ ਕੌਸ਼ਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਕਿ ਮਾਨਸਾ ਵਾਸੀਆਂ ਨੂੰ ਗੰਦਗੀ ਦੇ ਵੱਡੇ ਵੱਡੇ ਢੇਰਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਕਰਕੇ ਟੋਭੇ ਦੇ ਨਾਲ ਨਾਲ ਵਸਦੇ ਗ਼ਰੀਬ ਲੋਕ, ਜਿਨ੍ਹਾਂ ਨੂੰ ਰਿਵਾਇਤੀ ਪਾਰਟੀਆਂ ਨੇ ਹਮੇਸ਼ਾ ਲਾਰੇ ਲੱਪੇ ਹੀ ਲਗਾਏ ਹਨ ਅਤੇ ਵਿਕਾਸ ਦੇ ਨਾਮ ਤੇ ਵੋਟਾਂ ਪਵਾਈਆਂ ਹਨ। ਮੈਂ ਆਮ ਆਦਮੀ ਪਾਰਟੀ ਦੀਆਂ ਐਮ ਸੀ ਦੀਆਂ ਚੋਣਾਂ ਵਿੱਚ ਆਪਣੇ ਵਾਰਡ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਹ ਗੰਦਗੀ ਦੇ ਢੇਰ ਅਤੇ ਗੰਦੇ ਪਾਣੀ ਵਾਲੇ ਟੋਭੇ ਦਾ ਹੱਲ ਕਰਵਾਉਣ ਦਾ ਪੂਰਾ ਪੂਰਾ ਯਤਨ ਕਰਾਂਗਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਜੋ ਆਮ ਲੋਕਾਂ ਦੀ ਸਰਕਾਰ ਹੈ। ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜੋ ਕਿਹਾ ਉਹ ਕਰਾਂਗੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇੱਕ ਸਾਲ ਦੇ ਅੰਦਰ ਅੰਦਰ ਹੀ ਇਸ ਕੁੜੇ ਦੇ ਢੇਰਾਂ ਨੂੰ ਚੁਕਵਾਉਣ ਲਈ ਟੈਕਨੀਕਲ ਰਿਪੋਰਟ ਬਣਵਾ ਕੇ ਪੰਜਾਬ ਸਰਕਾਰ ਤੋਂ 3 ਕਰੋੜ 54 ਲੱਖ ਰੁਪਏ ਦੀ ਟੈਂਡਰਾਂ ਲਈ ਰਾਸ਼ੀ ਪਾਸ ਕਰਵਾ ਲਈ ਗਈ ਸੀ।ਇਹ ਟੈਂਡਰ ਚਰਨ ਐਂਡ ਕੰਪਨੀ ਦਿੱਲੀ ਵੱਲੋਂ ਲਏ ਗਏ ਹਨ ਜੋਂ ਕਿ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਕੁੜੇ ਦੀ ਮਿੱਟੀ, ਪਲਾਸਟਿਕ, ਕੱਚ ਆਦਿ ਸਭ ਕੁਝ ਅਲੱਗ ਅਲੱਗ ਕਰਕੇ ਚੱਕੇ ਜਾਣਗੇ। ਇਹ ਕੁੜੇ ਦੇ ਢੇਰ ਚੱਕਣ ਉਪਰੰਤ ਇਸ ਟੋਭੇ ਦਾ ਵੀ ਸੁੰਦਰੀਕਰਨ ਕੀਤਾ ਜਾਵੇਗਾ ਜੋਂ ਕਿ ਸਵੱਛ ਭਾਰਤ ਅਭਿਆਨ ਮੁਹਿੰਮ ਤਹਿਤ ਪਾਸ ਕਰਵਾ ਲਿਆ ਗਿਆ ਹੈ। ਇਹ ਕੁੜੇ ਦੇ ਢੇਰ ਚੱਕਣ ਅਤੇ ਟੋਭੇ ਦਾ ਸੁੰਦਰੀਕਰਨ ਨਾਲ ਮਾਨਸਾ ਸ਼ਹਿਰ ਬਹੁਤ ਹੱਦ ਤੱਕ ਬਿਮਾਰੀਆਂ ਰਹਿਤ ਹੋ ਜਾਵੇਗਾ ਅਤੇ ਮਾਨਸਾ ਦੇ ਸੀਵਰੇਜ ਦੇ ਪਾਣੀਆਂ ਦਾ ਗਲੀਆਂ ਨਾਲੀਆਂ ਵਿੱਚ ਓਵਰ ਫਲੋ ਹੋਣ ਦਾ ਮੁੱਦੇ ਦਾ ਬਹੁਤ ਜਲਦ ਹੱਲ ਕੀਤਾ ਜਾਵੇਗਾ।ਜਿਸ ਦੇ ਹੱਲ ਲਈ ਮਾਨਸਾ ਸੰਘਰਸ਼ ਕਮੇਟੀ ਦੀ ਪਹਿਲ ਕਦਮੀ ਤੇ ਪੰਜਾਬ ਸਰਕਾਰ ਦੇ ਉੱਦਮ ਸਦਕਾ ਕੂੜਾ ਚੁੱਕਣ ਕੰਮ ਸੂਰੁ ਕਰਵਾ ਦਿੱਤਾ ਗਿਆ ਹੈ। ਮੈਂ ਧੰਨਵਾਦ ਕਰਦਾ ਹਾਂ ਚੇਅਰਮੈਨ ਚਰਨਜੀਤ ਅੱਕਾਂਵਾਲੀ, ਮਹੰਤ ਅਮ੍ਰਿਤ ਮੁਨੀ ਅਤੇ ਰਾਜੂ ਦਰਾਕਾ, ਵਿਜੈ ਸਿੰਗਲਾ ਪ੍ਰਧਾਨ ਨਗਰ ਕੌਸ਼ਲ, ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ ਜਿਨ੍ਹਾਂ ਨੇ ਇਸ ਸੰਘਰਸ਼ੀਲ ਕਦਮ ਅਤੇ ਵਿਕਾਸ ਕਾਰਜਾਂ ਲਈ ਤਨੋ ਮਨੋ ਦਿਨ ਰਾਤ ਇੱਕ ਕਰ ਦਿੱਤਾ। ਇਨ੍ਹਾਂ ਦੀ ਬਦੌਲਤ ਹੀ ਅੱਜ ਮਾਨਸਾ ਦੀ ਸਭ ਤੋਂ ਵੱਡੀ ਮੁਸ਼ਕਲ ਦਾ ਹੱਲ ਹੋਣ ਜਾ ਰਿਹਾ ਹੈ।

NO COMMENTS