ਜੋਗਾ, 4 ਨਵੰਬਰ (ਸਾਰਾ ਯਹਾਂ/ ਗੋਪਾਲ ਅਕਲੀਆ ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉੱਭਾ–ਬੁਰਜ ਢਿੱਲਵਾਂ ਵਿਖੇ ਚੱਲ ਰਹੀ ਜੋਨ ਜੋਗਾ ਦੀ ਅਥਲੈਟਿਕ ਮੀਟ ਦੇ ਦੂਜੇ ਦਿਨ ਦਾ ਉਦਘਾਟਨ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਮਾਨਸਾ ਵਿਜੈ ਕੁਮਾਰ ਮਿੱਢਾ ਨੇ ਕੀਤਾ। ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਜੋਨਲ ਸਕੱਤਰ ਪੀ.ਟੀ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਜੋਨਲ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਅਥਲੈਟਿਕ ਮੀਟ ਦੇ ਦੂਜੇ ਦਿਨ ਲੜਕਿਆਂ ਦੇ ਅੰਡਰ 14 ਸਾਲ 100 ਮੀਟਰ ਦੌੜ ਵਿੱਚ ਮਨਪ੍ਰੀਤ ਸਿੰਘ ਆਦਰਸ਼ ਸਕੂਲ ਭੁਪਾਲ, ਇਕਬਾਲਪ੍ਰੀਤ ਸਿੰਘ ਸਹਸ ਤਾਮਕੋਟ ਤੇ ਜਸ਼ਨਦੀਪ ਸਿੰਘ ਸਹਸ ਰੱਲਾ, 200 ਮੀਟਰ ਵਿੱਚ ਮਨਿੰਦਰ ਸਿੰਘ ਅਲਪਾਈਨ ਵੈਲੀ ਸਕੂਲ ਅਕਲੀਆ, ਗੁਰਪ੍ਰੀਤ ਸਿੰਘ ਸਸਸ ਅਕਲੀਆ ਤੇ ਕੋਮਲ ਸਨਾਵਰ ਸਕੂਲ ਭੁਪਾਲ, 400 ਮੀਟਰ ਵਿੱਚ ਗੁਰਪ੍ਰੀਤ ਸਿੰਘ ਸਸਸ ਅਕਲੀਆ, ਜਸ਼ਨਦੀਪ ਸਿੰਘ ਭਾਈ ਘਨੱਈਆ ਅਕੈਡਮੀ ਬੁਰਜ ਢਿੱਲਵਾਂ ਤੇ ਜੱਸੀ ਸਿੰਘ ਸਸਸ ਉੱਭਾ–ਬੁਰਜ ਢਿੱਲਵਾਂ, 600 ਮੀਟਰ ਬਲਪ੍ਰੀਤ ਸਿੰਘ ਸਸਸ ਬੁਰਜਹਰੀ, ਗੁਰਪ੍ਰੀਤ ਸਿੰਘ ਸਸਸ ਜੋਗਾ ਤੇ ਮਨਿੰਦਰ ਸਿੰਘ ਅਲਪਾਈਨ ਵੈਲੀ ਅਕਲੀਆ, ਸ਼ਾਂਟਪੁੱਟ ਵਿੱਚ ਕਰਨਵੀਰ ਸਿੰਘ ਅਲਪਾਈਨ ਵੈਲੀ ਅਕਲੀਆ, ਦੀਪਕ ਸ਼ਰਮਾ ਗੁਰੂਕੁਲ ਅਕੈਡਮੀ ਉੱਭਾ ਤੇ ਜਸ਼ਨਦੀਪ ਸਿੰਘ ਸਸਸ ਜੋਗਾ, ਅੰਡਰ 17 ਸਾਲ 100 ਮੀਟਰ ਵਿੱਚ ਲਵਪ੍ਰੀਤ ਸਿੰਘ ਸਸਸ ਅਤਲਾ ਕਲਾਂ, ਜਸਵਿੰਦਰ ਸਿੰਘ ਅਲਪਾਈਨ ਵੈਲੀ ਅਕਲੀਆ ਤੇ ਅਰਸ਼ਦੀਪ ਸਿੰਘ ਰੈਨੇਸਾਂ ਸਕੂਲ ਮਾਨਸਾ, 400 ਮੀਟਰ ਵਿੱਚ ਬਲੌਰ ਸਿੰਘ ਸਸਸ ਉੱਭਾ–ਬੁਰਜ ਢਿੱਲਵਾਂ, ਅਨਮੋਲ ਸਿੰਘ ਰੈਨੇਸਾਂ ਸਕੂਲ ਤੇ ਸਿਕੰਦਰ ਸਿੰਘ ਸਮਸ ਜੋਗਾ, 800 ਮੀਟਰ ਵਿੱਚ ਸਾਹਿਲਦੀਪ ਸਿੰਘ ਬਾਬਾ ਫਰੀਦ ਅਕੈਡਮੀ ਉੱਭਾ, ਅਰਮਾਨਦੀਪ ਸਿੰਘ ਆਦਰਸ਼ ਸਕੂਲ ਭੁਪਾਲ ਤੇ ਪੁਸ਼ਪਿੰਦਰ ਸਿੰਘ ਸਨਾਵਰ ਸਕੂਲ ਭੂਪਾਲ, ਡਿਸਕਸ ਥ੍ਰੋ ਵਿੱਚ ਸਹਿਜਪ੍ਰੀਤ ਸਿੰਘ ਸਨਾਵਰ ਸਕੂਲ ਭੂਪਾਲ, ਹਰਪ੍ਰੀਤ ਸਿੰਘ ਬਾਬਾ ਫਰੀਦ ਅਕੈਡਮੀ ਉੱਭਾ ਤੇ ਖੁਸ਼ਦੀਪ ਸਿੰਘ ਬਾਬਾ ਫਰੀਦ ਅਕੈਡਮੀ ਉੱਭਾ, ਸ਼ਾਟਪੁੱਟ ਵਿੱਚ ਗਗਨਦੀਪ ਸਿੰਘ ਰੈਨੇਸਾਂ ਸਕੂਲ, ਯਾਦਵਿੰਦਰ ਸਿੰਘ ਸਸਸ ਬੁਰਜਹਰੀ ਤੇ ਹਰਜਸ਼ਨਦੀਪ ਸਿੰਘ ਸਨਾਵਰ ਸਕੂਲ ਭੂਪਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਅਵਤਾਰ ਸਿੰਘ, ਜਸਵਿੰਦਰ ਕੌਰ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ, ਮਨਜੀਤ ਸਿੰਘ ਜਟਾਣਾ, ਜਗਸੀਰ ਸਿੰਘ ਝੱਬਰ, ਪਾਲਾ ਸਿੰਘ ਅਤਲਾ, ਰਾਜਦੀਪ ਸਿੰਘ, ਬਲਦੇਵ ਸਿੰਘ, ਸਮਰਜੀਤ ਸਿੰਘ ਬੱਬੀ, ਦਰਸ਼ਨ ਸਿੰਘ ਭੁਪਾਲ, ਅਵਤਾਰ ਸਿੰਘ ਤਾਮਕੋਟ, ਰਾਜਨਦੀਪ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਕੌਰ ਰੱਲਾ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ, ਰਮਨਦੀਪ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਗੁਰਲਾਭ ਸਿੰਘ, ਗੁਰਜੰਟ ਸਿੰਘ, ਲਖਵਿੰਦਰ ਸਿੰਘ, ਰਵੀ ਸਿੰਘ, ਸੁਖਦੀਪ ਸਿੰਘ, ਰਮਨਦੀਪ ਕੌਰ ਆਦਿ ਮੌਜੂਦ ਸਨ