*ਜੋਨਲ ਸਕੂਲ ਖੇਡਾਂ ‘ਚ ਅੱਜ ਹੋਏ ਵਾਲੀਬਾਲ ਤੇ ਬੈਡਮਿੰਟਨ ਮੁਕਾਬਲੇ ਅੰਡਰ 17 ਵਾਲੀਬਾਲ ‘ਚ ਬੁਰਜਹਰੀ ਦੀਆਂ ਕੁੜੀਆਂ ਜੇਤੂ*

0
10

ਜੋਗਾ, 26 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਗਰਮ ਰੁੱਤ ਜੋਨਲ ਸਕੂਲ ਖੇਡਾਂ ਦੇ ਪੰਜਵੇਂ ਦਿਨ ਅੱਜ ਵੱਖ–ਵੱਖ ਸਕੂਲਾਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਆਦਰਸ਼ ਸਕੂਲ ਭੁਪਾਲ ਦੇ ਮੈਨੇਜਿੰਗ ਡਾਇਰੈਕਟਰ ਕਰਮ ਸਿੰਘ ਚੌਹਾਨ, ਪ੍ਰਿੰਸੀਪਲ ਅਮਨਦੀਪ ਸਿੰਘ ਅਤੇ ਰੈਨੇਸਾਂ ਸਕੂਲ ਤਾਮਕੋਟ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਵੋਹਰਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੋਨਲ ਸਕੱਤਰ ਵਿਨੋਦ ਕੁਮਾਰ ਦੱਸਿਆ ਕਿ ਅੱਜ ਆਦਰਸ਼ ਸਕੂਲ ਭੁਪਾਲ ਵਿਖੇ ਹੋਏ ਕਰਾਟੇ ਮੁਕਾਬਲਿਆਂ ਵਿੱਚ ਲੜਕੀਆਂ ਦੇ ਅੰਡਰ 14 ਸਾਲ ਵਿੱਚ ਜਸਮੀਤ ਕੌਰ ਆਦਰਸ਼ ਸਕੂਲ ਭੁਪਾਲ ਨੇ 18–22, ਅਰਸ਼ਦੀਪ ਕੌਰ ਸਸਸਸ ਅਤਲਾ ਕਲਾਂ ਨੇ 26–30, ਜੈਸਮੀਨ ਕੌਰ ਆਦਰਸ਼ ਸਕੂਲ ਭੁਪਾਲ ਨੇ 30–34, ਅਨੁਰਾਗ ਕੌਰ ਸਸਸਸ ਅਤਲਾ ਕਲਾਂ ਨੇ 42–46 ਕਿੱਲੋ ਭਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੰਡਰ 17 (ਲੜਕੀਆਂ) ਵਿੱਚ ਸਸਸਸ (ਕੰ) ਰੱਲਾ ਦੀਆਂ ਵਿਦਿਆਰਥਣਾਂ ਸੁਮਨਦੀਪ ਕੌਰ ਨੇ 36–40, ਜਸਪ੍ਰੀਤ ਕੌਰ ਨੇ, 40–44, ਮੁਸਕਾਨ ਨੇ 44–48, ਖੁਸ਼ਪ੍ਰੀਤ ਕੌਰ ਨੇ 48–52, ਸ਼ਗਨਪ੍ਰੀਤ ਕੌਰ ਸਸਸਸ ਅਤਲਾ ਕਲਾਂ ਨੇ 48–52, ਅੰਡਰ 17 (ਮੁੰਡੇ) ਅਰਫਾਨ ਮੁਹੰਮਦ ਆਦਰਸ਼ ਸਕੂਲ ਭੁਪਾਲ ਨੇ 40–45 ਕਿੱਲੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਸਸਸ (ਕੰ) ਰੱਲਾ ਵਿਖੇ ਹੋਏ ਲੜਕੀਆਂ ਦੇ ਵਾਲੀਵਾਲ ਅੰਡਰ 14 ਵਿੱਚ ਰੈਨੇਸਾਂ ਸਕੂਲ ਤਾਮਕੋਟ ਨੇ ਪਹਿਲਾ ਤੇ ਸਸਸਸ ਬੁਰਜਹਰੀ ਨੇ ਦੂਜਾ, ਅੰਡਰ 17 ਵਿੱਚ ਸਸਸਸ ਬੁਰਜਹਰੀ ਨੈ ਪਹਿਲਾ ਤੇ ਰੈਨੇਸਾਂ ਸਕੂਲ ਤਾਮਕੋਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਰੈਨੇਸਾਂ ਸਕੂਲ ਤਾਮਕੋਟ ਵਿਖੇ ਕਰਵਾਏ ਗਏ ਬੈਡਮਿੰਟਨ ਮੁਕਾਬਲਿਆਂ ਦੇ ਅੰਡਰ 14 (ਮੁੰਡੇ) ਵਿੱਚ ਰੈਨੇਸਾਂ ਸਕੂਲ ਤਾਮਕੋਟ, ਸਹਸ ਰੜ੍ਹ, ਸਨਾਵਰ ਸਕੂਲ ਭੁਪਾਲ, ਅੰਡਰ 14 ਕੁੜੀਆਂ ਵਿੱਚ ਗਲੋਬਲ ਅਕੈਡਮੀ ਅਕਲੀਆ, ਸਹਸ ਰੜ੍ਹ ਤੇ ਰੈਨੇਸਾਂ ਸਕੂਲ ਤਾਮਕੋਟ, ਅੰਡਰ 17 ਮੁੰਡੇ ਵਿੱਚ ਰੈਨੇਸਾਂ ਸਕੂਲ ਤਾਮਕੋਟ, ਬਾਬਾ ਫਰੀਦ ਅਕੈਡਮੀ ਉੱਭਾ ਤੇ ਸਹਸ ਰੜ੍ਹ, ਅੰਡਰ 17 ਕੁੜੀਆਂ ਵਿੱਚ ਰੈਨੇਸਾਂ ਸਕੂਲ ਤਾਮਕੋਟ, ਗਲੋਬਲ ਅਕੈਡਮੀ ਅਕਲੀਆ ਤੇ ਸਨਾਵਰ ਸਕੂਲ ਭੁਪਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਗੁਰਲਾਭ ਸਿੰਘ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ, ਕੁਲਵਿੰਦਰ ਕੌਰ ਸਿੱਧੂ, ਹਰਵਿੰਦਰ ਸਿੰਘ ਗੱਤਕਾ ਕੋਚ, ਗੁਰਪ੍ਰੀਤ ਸਿੰਘ ਗੱਤਕਾ ਕੋਚ, ਸਰਬਜੀਤ ਕੌਰ ਲੈਕਚਰਾਰ, ਜਸਵਿੰਦਰ ਕੌਰ ਲੈਕਚਰਾਰ, ਵੀਰਪਾਲ ਕੌਰ, ਪਾਲਾ ਸਿੰਘ ਭੀਖੀ, ਸਮਰਜੀਤ ਸਿੰਘ ਬੱਬੀ, ਅਵਤਾਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਝੱਬਰ, ਮਨਜੀਤ ਸਿੰਘ ਜਟਾਣਾ, ਗੁਰਜੀਤ ਸਿੰਘ, ਗੁਰਲਾਭ ਸਿੰਘ, ਰਵੀ ਸਿੰਘ, ਰਾਜਨਦੀਪ ਸਿੰਘ, ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਗੁਰਜਿੰਦਰ ਸਿੰਘ, ਗੁਰਜੰਟ ਸਿੰਘ, ਦਲਵੀਰ ਸਿੰਘ, ਰਾਜਦੀਪ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਜੱਗਾ ਸਿੰਘ ਕੈਪਸ ਮੈਨੇਜਰ ਅਤਲਾ ਕਲਾਂ ਆਦਿ ਹਾਜ਼ਰ ਸਨ।

NO COMMENTS