ਜੋਗਾ ਵਿਖੇ `ਮਿਸ਼ਨ ਫ਼ਤਿਹ` ਤਹਿਤ ਮਹਾਂਮਾਰੀ ਦੇ ਬਚਾਅ ਲਈ ਦੁਕਾਨਦਾਰ ਅਤੇ ਹੋਰਨਾਂ ਦੇ ਲਏ 150 ਸੈਂਪਲ

0
40

ਜੋਗਾ 10 ਜੁਲਾਈ (ਸਾਰਾ ਯਹਾ/ ਗੋਪਾਲ ਅਕਲਿਆ)-ਸੂਬਾ ਸਰਕਾਰ ਤੇ ਸਿਹਤ ਵਿਭਾਗ ਦੀਆ ਹਦਾਇਤਾ ਅਨੁਸਾਰ `ਮਿਸ਼ਨ ਫ਼ਤਿਹ` ਤਹਿਤ ਕੋਵਿਡ-19 ਮਹਾਂਮਾਰੀ ਨੂੰ ਰੋਕਣ ਸਿਵਲਸ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ  ਡਾ. ਨਵਜੋਤਪਾਲ ਸਿੰਘ ਭੁੱਲਰ ਐਸ.ਐਮ.ਓ. ਖਿਆਲਾ ਕਲਾਂ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਜੋਗਾ ਵਿਖੇ ਵੱਖ-ਵੱਖ ਕਾਰੋਬਾਰ ਨਾਲ ਸਬੰਧਤ ਆਦਿ ਵਿਅਕਤੀਆ ਦੇ ਲਗਭਗ 150 ਸੈਂਪਲ ਲਏ ਗਏ। ਡਾ. ਨਵਜੋਤਪਾਲ ਸਿੰਘ ਭੁੱਲਰ ਤੇ ਡਾ. ਨਿਸ਼ਾਤ ਸੋਹਲ ਨੇ ਕਿਹਾ ਕੋਰੋਨਾ ਮਹਾਂਮਾਰੀ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕਾ ਹੋਣਾ ਜਰੂਰੀ ਹੈ ਅਤੇ ਉਨ੍ਹਾਂ ਦੁਕਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਬਚਾਅ ਲਈ ਮਾਸਕ ਪਹਿਨਣ, ਆਪਸੀ ਦੂਰੀ ਬਣਾਈ ਰੱਖਣ, ਹੱਥ ਨਾ ਮਿਲਾਉਣ, ਹੱਥਾ ਨੂੰ ਵਾਰ-ਵਾਰ ਸਾਬਣ ਨਾਲ ਜਰੂਰ ਧੋਣ ਅਤੇ ਜਨਤਕ ਥਾਵਾਂ ਤੇ ਥੁੱਕਣ ਤੋਂ ਗੁਰੇਜ਼ ਕੀਤਾ ਜਾਵੇ। ਡਾ. ਮਨਪ੍ਰੀਯਾ ਗਾਬਾ ਨੇ ਦੱਸਿਆ ਕਿ ਦੁਕਾਨਦਾਰ, ਪ੍ਰਵਾਸ਼ੀ ਮਜ਼ਦੂਰ, ਵਿਦੇਸ਼ ਤੋਂ ਆਏ ਯਾਤਰੀਆਂ ਆਦਿ ਵਿਅਕਤੀਆ ਦੇ 150 ਸੈਂਪਲ ਲਏ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਅਗਲੇ ਦਿਨਾਂ ਵਿੱਚ ਆਵੇਗੀ। ਸਿਹਤ ਇੰਸਪੈਕਟਰ ਜਗਦੀਸ਼ ਸਿੰਘ ਪੱਖੋਂ ਨੇ ਕਿਹਾ ਕਿ ਇਸ ਬਿਮਾਰੀ ਨੂੰ ਫੈ਼ਲਣ ਤੋ ਰੋਕਣ ਲਈ ਵਿਭਾਗ ਦਾ ਇੱਕ ਵਧੀਆ ਉਪਰਾਲਾ ਹੈ, ਕਿਉਕਿ ਇਸ ਬਿਮਾਰੀ ਦੇ ਲੱਛਣ ਪਾਏ ਜਾਣ ਤੇ ਵਿਅਕਤੀ ਦਾ ਇਲਾਜ ਸਮੇਂ ਸਿਰ ਹੋ ਜਾਵੇਗਾ ਬਿਮਾਰੀ ਦੇ ਫੈਲਾਅ ਹੋਣ ਤੋ ਬਚਾ ਹੋ ਸਕੇਗਾ। ਭਗਤ ਪੂਰਨ ਸੇਵਾ ਸੰਸਥਾ ਜੋਗਾ ਦੇ ਸੇਵਦਾਰਾਂ ਵੱਲੋਂ ਕੈਂਪ ਸਮੇਂ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਥਾਣਾ ਮੁਖੀ ਜੋਗਾ ਰੇਨੂੰ ਪਰੋਚਾ, ਸਿਹਤ ਕਰਮਚਾਰੀ ਰੂਪ ਕੌਰ, ਕੇਵਲ ਸਿੰਘ, ਗੁਰਵੀਰ ਕੌਰ, ਸੁਮਨਦੀਪ ਕੌਰ, ਰਮਨਦੀਪ ਕੌਰ, ਸਿਹਤ ਕਰਮਚਾਰੀ ਤੇ ਆਸ਼ਾ ਵਰਕਰ ਆਦਿ ਹਾਜ਼ਰ ਸਨ। 

NO COMMENTS