ਜੋਗਾ ‘ਚ ਕਾਮਰੇਡਾਂ ਨੇ 13 ਚੋਂ 12 ਸੀਟਾਂ ਤੇ ਜਿੱਤ ਹਾਸਲ ਕਰਕੇ ਵਿਰੋਧੀ ਉਮੀਦਵਾਰਾਂ ਨੂੰ ਦਿੱਤਾ ਕਰਾਰਾ ਝਟਕਾ

0
131

ਜੋਗਾ17,ਫਰਵਰੀ (ਸਾਰਾ ਯਹਾ /ਗੋਪਾਲ ਅਕਲੀਆ)-ਜਿਲ੍ਹੇ ਦੇ ਨਗਰ ਜੋਗਾ ਵਿਖੇ ਨਗਰ ਪੰਚਾਇਤ ਚੋਣਾਂ ਵਿੱਚ ਕਮਾਰੇਡਾਂ ਨੇ ਬਾਕੀ ਧਿਰਾਂ ਨੂੰ ਕਰਾਰਾ ਝਟਕਾ ਦੇ ਕੇ ਨਗਰ ਪੰਚਾਇਤ ਤੇ ਦੂਜੀ ਵਾਰ ਕਬਜ਼ਾ ਕਰ ਲਿਆ ਹੈ। ਪਰ ਚੋਣਾਂ ਦੌਰਾਨ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਲੱਗਭਗ ਸਾਰੀਆਂ ਬਾਕੀ ਧਿਰਾਂ ਨੇ ਕਾਮਰੇਡਾਂ ਨੂੰ ਘੇਰਾ ਪਾਉਣ ਲਈ ਵਿਉਂਤਬੰਦੀ ਬਣਾ ਸਾਰੇ ਵਾਰਡਾਂ ਵਿੱਚ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਗਏ ਅਤੇ ਸਾਰੀਆ ਪਾਰਟੀਆਂ ਵੱਲੋਂ ਪਾਰਟੀ ਚੋਣ ਨਿਸ਼ਾਨ ਤੋਂ ਬਿਨ੍ਹਾਂ ਅਜ਼ਾਦ ਟਰੈਕਟਰ ਚੋਣ ਨਿਸ਼ਾਨ ਚੋਣਾਂ ਲੜੀਆ ਸਨ ਅਤੇ ਸੀ.ਪੀ.ਆਈ. ਵੱਲੋਂ ਕਾਮਰੇਡ ਗੁਰਮੀਤ ਸਿੰਘ ਜੋਗਾ ਦੀ ਅਗਵਾਈ `ਚ 13 ਵਾਰਡਾਂ ਵਿੱਚ ਬਾਲਟੀ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਗਈ ਸੀ। ਕੁੱਝ ਅਕਾਲੀ ਤੇ ਕਾਂਗਰਸੀ ਵਰਕਰਾਂ ਨੇ ਕਾਮਰੇਡਾਂ ਨੂੰ ਹਰਾਉਣ ਲਈ ਉਕਤ ਵਿਉਂਤਬੰਦੀ ਵਿੱਚ ਆਪਣੀ ਹਿੱਸੇਦਾਰੀ ਪਾਈ ਸੀ, ਪਰ ਕਾਮਰੇਡ ਪਾਰਟੀ ਦੇ ਆਗੂਆਂ ਨੇ ਸਾਰਿਆ ਨੂੰ ਠਿੱਬੀ ਲਾਉਂਦੇ ਹੋਏ ਆਪਣੀ ਜਿੱਤ ਹਾਸਲ ਕਰਦਿਆ ਇਸ ਵਾਰ ਪਿਛਲੇ ਵਾਰ ਦਾ ਇਤਿਹਾਸ ਤੋੜਦੇ ਕੁੱਲ 13 ਵਾਰਡਾਂ ਵਿੱਚੋਂ 12 ਵਾਰਡ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਚੋਣਾਂ ਦੌਰਾਨ ਵੋਟਰਾਂ ਵੱਲੋ 87.2 ਫੀਸਦੀ ਰਿਕਾਰਡ ਤੋੜ ਮਤਦਾਨ ਕੀਤਾ ਗਿਆ, ਜਿਸ ਸਦਕਾ ਆਏ ਨਤੀਜਿਆ ਵਿੱਚ ਕਾਮਰੇਡ ਗੁਰਮੀਤ ਸਿੰਘ ਜੋਗਾ ਦੀ ਅਗਵਾਈ ਹੇਠ ਵਾਰਡ ਨੰਬਰ 1 ਤੋ ਅੰਗਰੇਜ਼ ਕੌਰ ਨੇ 36 ਵੋਟਾ ਨਾਲ, 2 ਤੋ ਗੁਰਜੰਟ ਸਿੰਘ ਮਾਟਾ ਨੇ 29 ਨਾਲ, 3 ਤੋ ਗੁਰਚਰਨ ਸਿੰਘ ਨੇ 26 ਨਾਲ, 4 ਤੋ ਕਾਮਰੇਡ ਗੁਰਮੇਲ ਕੌਰ ਨੇ 88 ਨਾਲ, 5 ਤੋ ਗੁਰਤੇਜ਼ ਸਿੰਘ ਪ੍ਰੇਮੀ ਨੇ 34 ਨਾਲ, 6 ਤੋ ਨਿੰਦਰਪਾਲ ਸਿੰਘ ਖੰਗੂੜਾ ਨੇ 20 ਨਾਲ, 7 ਤੋਂ ਰਾਜਦੀਪ ਕੌਰ ਨੇ 20 ਨਾਲ, 8 ਤੋ ਮਲਕੀਤ ਸਿੰਘ ਫੌਜੀ ਨੇ 71 ਨਾਲ, 10 ਤੋ ਕਾਮਰੇਡ ਕਾਮਰੇਡ ਗੁਰਮੀਤ ਸਿੰਘ ਜੋਗਾ ਨੇ 39 ਨਾਲ, 11 ਤੋ ਰਾਜਵੰਤ ਕੌਰ ਰਾਮਪੁਰੇ ਵਾਲੇ ਨੇ 27 ਨਾਲ, 12 ਤੋ ਮਹਿੰਦਰ ਸਿੰਘ ਬੇਲੂਕਾ ਨੇ 67 ਨਾਲ ਤੇ 13 ਤੋ ਗੁਰਜੀਤ ਕੌਰ ਨੇ 79 ਵੋਟਾਂ ਹਾਸਲ ਕਰਕੇ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ ਹੈ। ਉਧਰ ਅਜ਼ਾਦ ਉਮੀਦਵਾਰ ਸਾਬਕਾ ਕੌਸ਼ਲਰ ਰਾਜਿੰਦਰ ਸਿੰਘ ਮਿੰਟੂ ਦੀ ਧਰਮ ਪਤਨੀ ਨੇ ਪਰਮਜੀਤ ਕੌਰ ਨੇ ਵੱਡੇ ਫ਼ਰਕ 195 ਵੋੋੋਟਾ ਨਾਲ ਜਿੱਤ ਹਾਸਲ ਕੀਤੀ ਹੈ। ਕਾਮਰੇਡ ਗੁਰਮੀਤ ਸਿੰਘ ਜੋਗਾ ਜੋ ਕਿ ਪਿਛਲੀ ਨਗਰ ਪੰਚਾਇਤ ਦੌਰਾਨ ਅਗਵਾਈ ਕਰਦੇ ਰਹੇ ਹਨ, ਇਸ ਵਾਰ ਉਨ੍ਹਾਂ ਦੀ ਪਤਨੀ ਗੁਰਮੇਲ ਕੌਰ ਨੇ ਵੀ 4 ਨੰਬਰ ਵਾਰਡ ਵਿੱਚੋਂ ਚੋਣ ਜਿੱਤੀ ਹੈ। ਕਾਮਰੇਡ ਗੁਰਮੀਤ ਸਿੰਘ ਜੋਗਾ ਤੇ ਉਨ੍ਹਾ ਦੀ ਟੀਮ ਨੇ ਨਗਰ ਵਾਸੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਲੋਕਾਂ ਦੀ ਆਪਣੀ ਜਿੱਤ ਹੈ, ਉਨ੍ਹਾਂ ਕਿਹਾ ਕਿ ਪਿਛਲੇ ਵਾਰ ਪੰਚਾਇਤ ਦੁਆਰਾ ਕੀਤੇ ਵਿਕਾਸ ਕਾਰਜਾਂ ਨੂੰ ਵੋਟ ਦੇਣਾ ਵਿਕਾਸ ਕਾਰਜਾਂ ਨੂੰ ਫਤਵਾ ਦਿੱਤਾ ਗਿਆ ਹੈ। ਉਨ੍ਹਾਂ ਨਗਰ ਨੂੰ ਵਿਸ਼ਵਾਸ ਦਿਵਾਇਆ ਕਿ ਨਗਰ ਦੀ ਸੁੰਦਰਤਾ ਅਤੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀ ਛੱਡਣਗੇ। ਸਮੱਰਥਕਾਂ ਵੱਲੋਂ ਜਿੱਤ ਖੁਸ਼ੀ ਵਿੱਚ ਉਮੀਦਵਾਰਾਂ ਨਾਲ ਗੁਲਾਲ ਖੇਡਿਆਂ ਗਿਆ ਅਤੇ ਭੰਗੜੇ ਪਾ ਜਸ਼ਨ ਮਨਾਏ ਗਏ।

NO COMMENTS