ਮਾਨਸਾ 22 ਜੁਲਾਈ (ਸਾਰਾ ਯਹਾ, ਜੋਨੀ ਜਿੰਦਲ) ਜੈ ਜਵਾਲਾ ਜੀ ਲੰਗਰ ਕਮੇਟੀ(ਚਿੰਤਪੁਰਨੀ ਭੰਡਾਰੇ ਵਾਲੇ) ਵੱਲੋਂ ਪ੍ਰਧਾਨ ਰਾਜੇਸ਼ ਸਿੰਗਲਾ ਦੀ ਅਗਵਾਈ ਹੇਠ ਸਮਾਜਿਕ ਗਤੀਵਿਧੀਆਂ ਨੂੰ ਅੱਗੇ ਵਧਾਉਂਦੇ ਹੋਏ ਬੈਂਕ ਆਫ ਬੜੌਦਾ ਦੇ ਫਾਊਂਡੇਸ਼ਨ ਵਾਲੇ ਦਿਨ ਬੈਂਕ ਮੈਨੇਜਰ ਸ਼੍ਰੀ ਰਾਹੁਲ ਡੀ ਕਪੂਰ ਨੂੰ ਕੋਰੋਨਾ ਲੋਕਡਾਉਣ ਦੌਰਾਨ ਸ਼ਹਿਰ ਵਾਸੀਆਂ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੈਂਕ ਆਫ ਬੜੌਦਾ ਦਾ ਸਮੁੱਚਾ ਸਟਾਫ ਹਾਜਰ ਸੀ ।ਕਮੇਟੀ ਚੇਅਰਮੈਨ ਸੰਜੀਵ ਅਰੋੜਾ ਅਤੇ ਬਰਾਂਚ ਮੈਨੇਜਰ ਰਾਹੁਲ ਡੀ ਕਪੂਰ ਜੀ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ।ਕਮੇਟੀ ਮਹੰਤ ਸ਼੍ਰੀ ਪਰਮਜੀਤ ਸ਼ਰਮਾ ਜੀ ਵੱਲੋਂ ਮਾਂ ਚਿੰਤਪੁਰਨੀ ਨੂੰ ਭੋਗ ਲਵਾ ਕੇ ਸਾਰੇ ਸਟਾਫ ਨੂੰ ਕੇਕ ਵੰਡਿਆ ਗਿਆ।ਕਮੇਟੀ ਦੇ ਸੰਸਥਾਪਕ ਸੁਖਦਰਸ਼ਨ ਦਰਸ਼ੀ ਜੀ ਵੱਲੋਂ ਸਮੁੱਚੇ ਸਟਾਫ ਨੂੰ ਵਧੀਆ N-95 ਦੇ ਮਾਸਕ ਵੰਡਣ ਉਪਰੰਤ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਕਮੇਟੀ ਵੱਲੋਂ ਹੋਰ ਵੀ ਕਈ ਸਮਾਜਿਕ ਗਤੀਵਿਧੀਆਂ ਕੀਤੀਆ ਜਾਣਗੀਆ।ਇਸ ਮੌਕੇ ਪ੍ਰਵੀਨ ਬਿਸ਼ਨੋਈ,ਬਿਕਰਮ ਜਿੰਦਲ,ਰਮੇਸ਼ ਜਿੰਦਲ,ਰਕੇਸ਼ ਗਰਗ ਆਦਿ ਮੈਂਬਰ ਹਾਜਰ ਸਨ।