*ਜੇ.ਸੀ.ਟੀ. ਮਿੱਲ ਮਜ਼ਦੂਰਾਂ ਨੇ ਜੇਸੀਟੀ ਮਿੱਲ ਮਜ਼ਦੂਰ ਯੂਨੀਅਨ ਬਣਾਈ, ਰਵੀ ਸਿੱਧੂ ਬਣੇ*

0
31

 ਫਗਵਾੜਾ, 18 ਨਵੰਬਰ (ਸਾਰਾ ਯਹਾਂ/ਸ਼ਿਵ ਕੌੜਾ) ਜੇ.ਸੀ.ਟੀ ਮਿੱਲ ਮਾਲਕਾਂ ਤੋਂ ਆਪਣੇ ਬਕਾਏ ਲਈ ਸੰਘਰਸ਼ ਕਰ ਰਹੇ ਸੈਂਕੜੇ ਮਜ਼ਦੂਰਾਂ ਦੀ ਅੱਜ ਥਾਪਰ ਕਲੋਨੀ ਵਿਖੇ ਤੂਫ਼ਾਨੀ ਮੀਟਿੰਗ ਹੋਈ | ਇਸ ਦੌਰਾਨ ਹਾਜ਼ਰ ਵਰਕਰਾਂ ਦੇ ਸਮੂਹ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਆਪਣੇ ਹੱਕਾਂ ਦੀ ਲੜਾਈ ਲੜਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਕਿਉਂਕਿ ਫਗਵਾੜਾ ਪ੍ਰਧਾਨ ਅਤੇ ਇੰਟਕ ਦੀ ਸੂਬਾਈ ਸੰਸਥਾ ਵੱਲੋਂ ਨਿਯੁਕਤ ਅਧਿਕਾਰੀ ਮਿੱਲ ਮਾਲਕਾਂ ਦੀ ਮਿਲੀਭੁਗਤ ਨਾਲ ਕੁਝ ਕੁ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਭੱਤੇ ਲੈ ਕੇ ਮਾਮਲੇ ਨੂੰ ਲਟਕਾਉਣਾ ਚਾਹੁੰਦੇ ਹਨ। ਜਦੋਂਕਿ ਮਿੱਲ ਦੇ ਤਿੰਨ ਹਜ਼ਾਰ ਦੇ ਕਰੀਬ ਮਜ਼ਦੂਰ ਰਵੀ ਸਿੱਧੂ ਦੀ ਅਗਵਾਈ ਹੇਠ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਮਿੱਲ ਕਾਮਿਆਂ ਨੇ ਰੋਹ ਭਰੀ ਆਵਾਜ਼ ਵਿੱਚ ਕਿਹਾ ਕਿ 12 ਨਵੰਬਰ ਨੂੰ ਜਦੋਂ ਮਿੱਲ ਮਾਲਕਾਂ ਖ਼ਿਲਾਫ਼ ਐਫ.ਆਈ.ਆਰ. ਰਜਿਸਟ੍ਰੇਸ਼ਨ ਕਰਵਾਉਣ ਲਈ ਮਿੱਲ ਦੇ ਗੇਟ ‘ਤੇ ਹਜ਼ਾਰਾਂ ਮਜ਼ਦੂਰ ਇਕੱਠੇ ਹੋਏ ਸਨ ਅਤੇ ਫਗਵਾੜਾ ਪ੍ਰਧਾਨ ਦਾ ਮੌਕੇ ਤੋਂ ਨਾ ਹੋਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਇੰਟਕ ਦੇ ਅਧਿਕਾਰੀਆਂ ਦੀ ਮਿੱਲ ਮਾਲਕਾਂ ਨਾਲ ਅੰਦਰੂਨੀ ਸਾਂਝ ਹੈ। ਇਸ ਦੌਰਾਨ ਸਮੂਹ ਵਰਕਰਾਂ ਨੇ ਆਪਸੀ ਸਹਿਮਤੀ ਨਾਲ ਇੰਟਕ ਯੂਨੀਅਨ ਛੱਡ ਕੇ ਜੇ.ਸੀ.ਟੀ ਮਿੱਲ ਮਜ਼ਦੂਰ ਯੂਨੀਅਨ ਬਣਾਉਣ ਦਾ ਐਲਾਨ ਕੀਤਾ। ਜਿਸ ਤਹਿਤ ਪੰਦਰਾਂ ਸੌ ਦੇ ਕਰੀਬ ਵਰਕਰਾਂ ਨੇ ਲਿਖਤੀ ਰੂਪ ਵਿੱਚ ਆਪਣਾ ਸਮਰਥਨ ਦਿੱਤਾ ਅਤੇ ਰਵੀ ਸਿੱਧੂ ਨੂੰ ਪ੍ਰਧਾਨ ਨਾਮਜ਼ਦ ਕੀਤਾ।

NO COMMENTS