*ਜੇ ਭਾਰਤੀ ਜਨਤਾ ਪਾਰਟੀ ਮੁੜ ਸੱਤਾ ਵਿਚ ਆਉਦੀ ਹੈ ਤਾਂ ਸੰਵਿਧਾਨ ਖਤਮ ਕਰ ਦਿੱਤਾ ਜਾਵੇਗਾ-ਜੀਤ ਮਹਿੰਦਰ ਸਿੱਧੂ*

0
147

ਮਾਨਸਾ 11 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਜੇਕਰ ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਦੁਬਾਰਾ ਸਰਕਾਰ ਬਣਦੀ ਹੈ ਤਾਂ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖਤਮ ਕਰਕੇ ਦੇਸ਼ ਵਿਚ ਮੋਦੀ ਦਾ ਤਾਨਾਸ਼ਾਹੀ ਰਾਜ ਲਾਗੂ ਕੀਤਾ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਆਪਣੇ ਚੋਣ ਦਫਤਰ ਦੇ ਉਦਘਾਟਨ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਅਰਵਿੰਦ ਨਗਰ ਤੋਂ ਮਾਨਸਾ ਬੱਸ ਸਟੈਂਡ ਤੱਕ ਮੋਟਰਸਾਇਕਲ ਮਾਰਚ ਕੀਤਾ ਅਤੇ ਬੱਸ ਸਟੈਂਡ ਮਾਨਸਾ ਤੇ ਪਿਛਲੇ ਦਸ ਦਿਨ ਤੋਂ ਸ਼ਹਿਰ ਦੀ ਸੀਵਰੇਜ਼ ਦੀ ਸਮੱਸਿਆ ਨੂੰ ਲੈਕੇ ਲਗਾਏ ਧਰਨੇ ਵਿਚ ਵੀ ਸਮੂਲੀਅਤ ਕੀਤੀ ਅਤੇ ਚੋਣ ਜਿੱਤਣ ਤੋਂ ਬਾਅਦ ਮਾਨਸਾ ਦੀ ਸੀਵਰੇਜ਼ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਆਪਣੇ ਹਜਾਰਾਂ ਵਰਕਰਾਂ ਦੇ ਕਾਫਲੇ ਨਾਲ ਬੱਸ ਸਟੈਂਡ ਤੋਂ ਲੈਕੇ ਆਪਣੇ ਚੋਣ ਦਫਤਰ ਤੱਕ ਪੈਦਲ ਰੋਡ ਸ਼ੌ ਕੀਤਾ ਅਤੇ ਦੁਕਾਨਦਾਰਾਂ ਨੂੰ ਮਿਲਕੇ ਵੋਟ ਪਾਉਣ ਦੀ ਅਪੀਲ ਕੀਤੀ ।

ਸ਼ਹਿਰ ਵਿਚ ਬਹੁਤ ਸਾਰੀਆਂ ਵੱਖ ਵੱਖ ਥਾਵਾਂ ਤੇ ਉਹਨਾਂ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਦੁਕਾਨਦਾਰਾਂ ਵੱਲੋਂ ਵੱਖ ਵੱਖ ਥਾਵਾਂ ਤੇ ਹਾਰ ਪਹਿਨਾਕੇ ਸ਼ਹਿਰ ਵਾਸੀਆਂ ਨੇ ਉਹਨਾਂ ਨੂੰ ਵੋਟਾਂ ਪਾਕੇ ਜਿਤਾਉਣ ਦਾ ਵਿਸ਼ਵਾਸ਼ ਦਿਵਾਇਆ। ਉਹਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਉਹ ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਕਾਤਲਾਂ ਖਿਲਾਫ ਕਾਰਵਾਈ ਲਈ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲੋਕ ਸਭਾ ਵਿਚ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਕੇ ਪਰਿਵਾਰ ਨੂੰ ਇਨਸਾਫ ਦਿਵਾਉਣਗੇ। ਉਹਨਾਂ ਕਿਹਾ ਕਿ ਮਾਨਸਾ ਜਿਲੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਜਿਲੇ ਦੇ ਵਿਕਾਸ ਲਈ ਜਿਲੇ ਵਿਚ ਮੈਡੀਕਲ ਕਾਲਜ਼ ਅਤੇ ਵੱਡੀ ਇੰਡਸਟਰੀ ਲਿਆਂਦੀ ਜਾਵੇਗੀ। ਇਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਨੂੰਨ ਦਾ ਰਾਜ ਅਤੇ ਇਨਸਾਨੀਅਤ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣੀ ਜਰੂਰੀ ਹੈ ਤਾਂ ਜ਼ੋ ਦੇਸ਼ ਚੋਂ ਮੋਦੀ ਦੇ ਤਾਨਾਸ਼ਾਹੀ ਅਤੇ ਗੈਂਗਸਟਰਾਂ ਪਨਾਹ ਦੇਣ ਵਾਲੀ ਸਰਕਾਰ ਨੂੰ ਚਲਦਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਮਾਨਸਾ ਜਿਲੇ ਚੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੱਡੀ ਲੀਡ ਨਾਲ ਜਿਤਾਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਉਹਨਾਂ ਨੂੰ ਮਾਨਸਾ ਜਿਲੇ ਦੀ ਬਾਂਹ ਫੜਨ ਵਾਲਾ ਇਮਾਨਦਾਰ ਅਤੇ ਨਿਧੜਕ ਲੋਕਾਂ ਨਾਲ ਖੜਨ ਵਾਲਾ ਉਮੀਦਵਾਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਹ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਜਿਤਾ ਕੇ ਲੋਕ ਸਭਾ ਵਿਚ ਭੇਜਣਗੇ।ਕੇਂਦਰ ‘ਚ ਕਾਂਗਰਸ ਦੀ ਸਰਕਾਰ ਆਉਣ ਤੇ ਮਾਨਸਾ ਜਿਲੇ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ।

ਇਸ ਮੌਕੇ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਬਲਜੀਤ ਸਰਮਾਂ, ਚਮਕੌਰ ਸਿੰਘ ਮੂਸਾ, ਸਿਮਰਜੀਤ ਸਿੰਘ ਮਾਨਸ਼ਾਹੀਆ, ਨਰੋਤਮ ਸਿੰਘ ਚਹਿਲ, ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮ੍ਰਿਤਪਾਲ ਗੋਗਾ, ਸੁਖਦਰਸ਼ਨ ਸਿੰਘ ਖਾਰਾ, ਬਲਦੇਵ ਸਿੰਘ ਰੜ, ਨੇਮਚੰਦ ਚੌਧਰੀ, ਪ੍ਰਿਤਪਾਲ ਮੋਂਟੀ , ਚੰਦਰ ਸ਼ੇਖਰ ਨੰਦੀ, ਸਤੀਸ਼ ਮਹਿਤਾ, ਭੂਸ਼ਨ ਕੁਮਾਰ ਮੱਤੀ, ਸੰਦੀਪ ਮਹਿਤਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਹਰਭਜਨ ਸਿੰਘ ਰੱਲਾ, ਹੰਸਾ ਸਿੰਘ ਐਮ. ਸੀ. , ਸੰਦੀਪ ਮਹੰਤ ਐਮ.ਸੀ., ਸੰਦੀਪ ਸ਼ਰਮਾ, ਜਿਲਾ ਪ੍ਰਧਾਨ ਮਹਿਲਾ ਵਿੰਗ ਮਨਦੀਪ ਕੌਰ, ਮਨਜੀਤ ਕੌਰ, ਧੰਨਜੀਤ ਸਿੰਘ ਭੀਖੀ, ਐਡਵੋਕੇਟ ਸਰਬਜੀਤ ਵਾਲੀਆ, ਐਡਵੋਕੇਟ ਪ੍ਰੇਮ ਨਾਥ ਸਿੰਗਲਾ, ਡਾ. ਮਨਜੀਤ ਸਿੰਘ ਰਾਣਾ, ਇਕਬਾਲ ਸਿੰਘ ਫਫੜੇ, ਕਮਲ ਚੂਨੀਆਂ ਅਤੇ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।

NO COMMENTS