ਜੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਇੰਝ ਹੀ ਵਧਦੀਆਂ ਰਹੀਆਂ ਤਾਂ ਲਾਉਣਾ ਪਊ ਇਹ ਦੇਸੀ ਜੁਗਾੜ, ਵੀਡੀਓ ਵਾਇਰਲ ਵੇਖ ਹਰ ਕੋਈ ਹੈਰਾਨ

0
117

2009 ਬੈਚ ਦੇ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦੇਸੀ ਜੁਗਾੜ ਨਾਲ ਟ੍ਰਾਂਸਪੋਰਟ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਦਿਲਚਸਪ ਵੀਡੀਓ ਉੱਤੇ ਸ਼ਾਨਦਾਰ ਰੀਐਕਸ਼ਨ ਵੀ ਵੇਖਣ ਨੂੰ ਮਿਲ ਰਹੇ ਹਨ। ਕੁਝ ਕਮੈਂਟਸ ਤਾਂ ਸਰਕਾਰ ਦੀਆਂ ਮੌਜੂਦਾ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨਿਆਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਲੋਕਾਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਯੂਜ਼ਰ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਟਵਿਟਰ ਉੱਤੇ ਸ਼ੇਅਰ ਕੀਤਾ ਗਿਆ ਵੀਡੀਓ ਦੱਖਣੀ ਭਾਰਤ ਦਾ ਲੱਗ ਰਿਹਾ ਹੈ।

ਸ਼ੁਰੂ ’ਚ ਵੇਖਣ ’ਤੇ ਲੱਗਦਾ ਹੈ ਕਿ ਜਿਵੇਂ ਕੋਈ ਕਾਰ ਦੀ ਤਸਵੀਰ ਹੈ; ਉਸ ਵਿੱਚ ਪਿਛਲੀ ਸੀਟ ਉੱਤੇ ਇੱਕ ਵਿਅਕਤੀ ਸ਼ਾਂਤੀ ਨਾਲ ਬੈਠਾ ਹੈ ਤੇ ਦੂਜਾ ਵਿਅਕਤੀ ਗੇਟ ਖੋਲ੍ਹ ਕੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੀਟ ਉੱਤੇ ਬੈਠਣ ਤੋਂ ਬਾਅਦ ਦੂਜਾ ਵਿਅਕਤੀ ਗੇਟ ਨੂੰ ਬੰਦ ਕਰ ਦਿੰਦਾ ਹੈ। ਫਿਰ ਬਾਹਰ ਖੜ੍ਹੇ ਲੋਕਾਂ ਦਾ ਹੱਥ ਹਿਲਾ ਕੇ ਅਭਿਵਾਦਨ ਕਰਦਾ ਹੈ। ਵਿਡੀਓ ਅੱਗੇ ਵਧਣ ਨਾਲ ਖੁਲਾਸਾ ਹੁੰਦਾ ਹੈ ਕਿ ਇਹ ਕਾਰ ਨਹੀਂ, ਸਗੋਂ ਬੈਲ ਗੱਡੀ ਹੈ।

ਗੱਡੀ ਵਿੱਚ ਕਾਰ ਦਾ ਅਗਲਾ ਹਿੱਸਾ ਨਹੀਂ ਵਰਤਿਆ ਗਿਆ ਹੈ। ਉਸ ਦੀ ਥਾਂ ਦੋ ਬਲਦਾਂ ਨੂੰ ਜੁਗਾੜ ਲਾ ਕੇ ਈਂਧਨ ਬਣਾਇਆ ਗਿਆ ਹੈ। ਅੱਗੇ ਬੈਠਾ ਡਰਾਈਵਰ ਬਲਦਾਂ ਨੂੰ ਹੱਕ ਕੇ ਗੱਡੀ ਚਲਾਉਂਦਾ ਹੈ।

ਕੁਝ ਲੋਕ ਇਸ ਨੂੰ ਪਸ਼ੂਆਂ ਉੱਤੇ ਅੱਤਿਆਚਾਰ ਵੀ ਦੱਸ ਰਹੇ ਹਨ। ਸੁਨੀਲ ਕੇ. ਚਤੁਰਵੇਦੀ ਨੇ ਵਿਅੰਗ ਕੱਸਦਿਆਂ ਟਵੀਟ ਕੀਤਾ ਹੈ – ਜੇ ਅੱਜ ਡਾ. ਮਨਮੋਹਨ ਸਿੰਘ ਦੀ ਸਰਕਾਰ ਹੁੰਦੀ, ਤਾਂ ਪੈਟਰੋਲ ਦੀ ਕੀਮਤ 44 ਰੁਪਏ ਹੁੰਦੀ ਪਰ ਜਿਸ ਰਫ਼ਤਾਰ ਨਾਲ ਈਂਧਨ ਦੀ ਕੀਮਤ ਬੇਕਾਬੂ ਹੋ ਰਹੀ ਹੈ। ਉਸ ਤੋਂ ਜਾਪਦਾ ਹੈ ਕਿ ਅਜਿਹਾ ਨਜ਼ਾਰਾ ਦਿਹਾਤੀ ਖੇਤਰਾਂ ਵਿੱਚ ਆਮ ਹੋ ਜਾਵੇਗਾ।

NO COMMENTS