*ਜੇ ਕੋਈ ਨਾ ਆਇਆ ਤਾਂ ਰਾਖ ਵਾਲਾ ਘੋੜਾ ਵੇਚ ਦੇਵਾਂਗੇ*

0
248

oplus_0

ਮਾਨਸਾ 14 ਜੁਲਾਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਜ਼ਿਲ੍ਹੇ ਦਾ ਪਿੰਡ ਤਲਵੰਡੀ ਅਕਲੀਆ 8 ਦਿਨ ਪਹਿਲਾਂ ਇੱਕ ਰਾਖ ਦਾ ਭਰਿਆ ਹੋਇਆ ਟਰਾਲਾ ਰਾਤ ਸਮੇਂ ਕੰਧਾਂ ਦਰਖਤ ਤੋੜਦਾ ਹੋਇਆ ਘਰ ਵਿੱਚ ਦਾਖਲ ਹੋ ਗਿਆ ਸੀ ।ਜਿਸਨੇ ਭਾਰੀ ਤਬਾਹੀ ਮਚਾਈ ਲੱਖਾਂ ਰੁਪਏ ਦਾ ਨੁਕਸਾਨ ਕੀਤਾ ਫਲੱਸ਼ ਬਾਥਰੂਮ ਬਿਜਲੀ ਦੇ ਮੀਟਰ ਤੇ ਹੋਰ ਬਹੁਤ ਸਾਰਾ ਸਮਾਨ ਤੋੜ ਦਿੱਤਾ ਅੱਠ ਦਿਨਾਂ ਤੋਂ ਇਹ ਪਰਿਵਾਰ ਕਦੇ ਚੌਕੀ ਅਤੇ ਕਦੇ ਥਰਮਲ ਦੇ ਗੇੜੇ ਕੱਢ ਰਿਹਾ ਹੈ ।ਪਰ ਕਿਸੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਘਰ ਦੇ ਪੂਰਾ ਗੇਟ ਹੈ ਜੋ ਇਸ ਟਰਾਲੇ ਨੇ ਰੋਕਿਆ ਹੋਇਆ ਹੈ ਜਿਸ ਕਾਰਨ ਪਰਿਵਾਰ ਦਾ ਬਾਹਰ ਅੰਦਰ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਮੌਕੇ ਪਰਿਵਾਰ ਦੇ ਮੁਖੀ ਭੁੱਲਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਮਲਕੀਤ ਸਿੰਘ ,ਗੁਰਸੇਵਕ ਸਿੰਘ ,ਜਗਤਾਰ ਸਿੰਘ, ਪਲਵਿੰਦਰ ਸਿੰਘ, ਕਾਕਾ ਪ੍ਰਧਾਨ ਕਿਸਾਨ ਯੂਨੀਅਨ, ਰਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਦਾ ਘੋੜਾ ਘਰ ਦੇ ਗੇਟ ਤੇ ਅੰਦਰ ਖੜਾ ਹੈ ਪੂਰਾ ਗੇਟ ਬੰਦ ਕਰ ਦਿੱਤਾ ਹੈ ਝੋਨੇ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਅਸੀਂ ਖੇਤਾਂ ਵਿੱਚ ਕੰਮ ਨਹੀਂ ਕਰਨ ਜਾ ਸਕਦੇ ਅਤੇ ਪਰਿਵਾਰ ਦਾ ਬੁਰਾ ਹਾਲ ਹੋਇਆ ਪਿਆ ਹੈ। ਅਸੀਂ ਕਦੇ ਚੌਕੀ ਅਤੇ ਕਦੇ ਥਰਮਲ ਦੇ ਗੇੜੇ ਕੱਢ ਰਹੇ ਹਾਂ ਅੱਠ ਦਿਨਾਂ ਤੋਂ ਇਸ ਘੋੜੇ ਦਾ ਕੋਈ ਬਾਲੀ ਵਰਸ ਨਹੀਂ ਜੇਕਰ ਅਗਲੇ ਦਿਨਾਂ ਵਿੱਚ ਇਸ ਨੂੰ ਇਥੋਂ ਨਾ ਲਿਜਾਇਆ ਗਿਆ ਤਾਂ ਅਸੀਂ ਇਹਦੇ ਟਾਇਰ ਅਤੇ ਹੋਰ ਕੀਮਤੀ ਸਮਾਨ ਲਾ ਕੇ ਵੇਚਾਂਗੇ ਤਾਂ ਜੋ ਆਪਦੇ ਨੁਕਸਾਨ ਦੀ ਪੂਰਤੀ ਵੀ ਕਰ ਸਕੀਏ ਅਤੇ ਅਸੀਂ ਸਾਡਾ ਬਾਹਰ ਜਾਣ ਦਾ ਲਾਂਘਾ ਵੀ ਨਹੀਂ ਹੈ।

NO COMMENTS