*ਜੇ.ਈ.ਈ. ਅਡਵਾਂਸ ਦੇ ਨਤੀਜੇ ‘ਚੋਂ ਮਾਨਸਾ ਦੀ ਇਸ਼ੀਤਾ ਨੇ ਦੇਸ਼ ਭਰ ‘ਚੋਂ 206ਵਾਂ ਰੈਂਕ ਹਾਸਲ ਕੀਤਾ*

0
421

ਮਾਨਸਾ, 20 ਜੂਨ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):

ਜੇ.ਈ.ਈ. ਅਡਵਾਂਸ ਦੇ ਨਤੀਜੇ ‘ਚੋਂ ਮਾਨਸਾ ਦੀ ਇਸ਼ੀਤਾ ਨੇ ਦੇਸ਼ ਭਰ ‘ਚੋਂ 206ਵਾਂ ਰੈਂਕ ਹਾਸਲ ਕੀਤਾ | 7 ਜ਼ੋਨ ਬਣਾ ਕੇ ਜੇ.ਈ.ਈ. ਅਡਵਾਂਸ ਦੀ ਦਾਖਲਾ ਪ੍ਰੀਖਿਆ ਲਈ ਗਈ | ਉਸ ਦਾ ਜ਼ੋਨ ਆਈ.ਆਈ.ਟੀ. ਰੁੜਕੀ ਸੀ, ਜਿਸ ਵਿਚ 6 ਰਾਜਾਂ ਦੇ ਪ੍ਰੀਖਿਆਰਥੀ ਪ੍ਰੀਖਿਆ ‘ਚ ਬੈਠੇ | ਇਸ ਜ਼ੋਨ ‘ਚ ਕੁੜੀਆਂ ਦੀ ਮੈਰਿਟ ‘ਚ ਉਸ ਨੇ ਪਹਿਲਾ ਸਥਾਨ ਮੱਲਿ੍ਹਆ ਹੈ | ਉਸ ਨੇ ਦੱਸਿਆ ਕਿ ਪ੍ਰੀਖਿਆ ਪਾਸ ਕਰਨ ਲਈ ਉਸ ਨੇ ਚੰਡੀਗੜ੍ਹ ਵਿਖੇ ਕੋਚਿੰਗ ਲਈ ਸੀ ਅਤੇ ਉਹ ਹਰ ਰੋਜ 9-10 ਘੰਟੇ ਪੜ੍ਹਾਈ ਕਰਦੀ ਸੀ | ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਸੁਪਨਾ ਸਾਫਟਵੇਅਰ ਇੰਜੀਨੀਅਰ ਬਣਨ ਦਾ ਹੈ | ਉਸ ਦੇ ਪਿਤਾ ਪ੍ਰਵੀਨ ਕੁਮਾਰ ਭਾਰਤ ਸੰਚਾਰ ਨਿਗਮ ਲਿਮਟਿਡ ‘ਚ ਸੇਵਾਵਾਂ ਨਿਭਾਅ ਰਹੇ ਹਨ ਜਦਕਿ ਮਾਤਾ ਸਰਕਾਰੀ ਪ੍ਰਾਇਮਰੀ ਸਕੂਲ ਉੱਭਾ ਵਿਖੇ ਮੁੱਖ ਅਧਿਆਪਕ ਹਨ | ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ,ਸੰਵਿਧਾਨ ਬਚਾਓ ਮੋਰਚਾ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਡਾ. ਰਾਵਿੰਦਰ ਸਿੰਘ ਵਿਦਿਆਰਥਣ ਨੂੰ ਅਸ਼ੀਰਵਾਦ ਦੇਣ ਲਈ ਉਸ ਦੇ ਘਰ ਪੁੱਜੇ |

NO COMMENTS