*ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਔਰਤ ਵਰਗ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ -ਡਾ ਵਿਜੇ ਸਿੰਗਲਾ*

0
26

ਮਾਨਸਾ21 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )  ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੋਗਾ ਵਿਖੇ ਤੀਜੀ ਗਰੰਟੀ ਪ੍ਰੋਗਰਾਮ ਤਹਿਤ ਕਰਵਾਏ ਸਮਾਗਮ ਦੌਰਾਨ ਲਾਈਵ ਕਵਰੇਜ ਵਿਖਾਉਣ ਲਈ  ਮਾਨਸਾ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਔਰਤਾਂ ਦਾ ਇਕ ਵੱਡਾ ਇਕੱਠ ਕੀਤਾ ਗਿਆ। ਜਿਨ੍ਹਾਂ ਨੂੰ ਇਹ ਸਾਰਾ ਸਮਾਗਮ ਮਾਨਸਾ ਦਫਤਰ ਵਿੱਚ  ਵਿਖਾਇਆ ਗਿਆ ਇਸ ਮੌਕੇ ਸੰਬੋਧਨ ਕਰਦਿਆਂ  ਡਾ ਵਿਜੇ ਸਿੰਗਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਜੋ ਐਲਾਨ ਕੀਤਾ ਗਿਆ ਹੈ । 18 ਸਾਲ ਤੋਂ ਉਪਰ ਦੀਆਂ ਸਾਰੀਆਂ ਔਰਤਾਂ ਦੇ ਖਾਤੇ ਵਿਚ ਹਰ ਮਹੀਨੇ ਇੱਕ ਹਜਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਆਉਣਗੇ ।ਬੇਸ਼ੱਕ ਉਨ੍ਹਾਂ ਦੀ ਪਹਿਲਾਂ ਵੀ ਪੈਨਸ਼ਨ ਆ ਰਹੀ ਹੈ ਇਹ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਹੈ ।ਇਸ ਮੌਕੇ ਔਰਤਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਔਰਤਾਂ ਦੀ ਚੋਣਾਂ ਵਿੱਚ ਵੱਡੀ ਭਾਈਵਾਲ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਚੋਣਾਂ ਵਿੱਚ  ਸਹਿਯੋਗ ਕਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਆਮ ਆਦਮੀ ਪਾਰਟੀ ਨਾਲ ਜੋੜਨ। ਲਈ ਉਪਰਾਲੇ ਕਰ ਰਹੀ ਹੈ ਜੇ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣ ਸਕੇ।ਇਸ ਮੌਕੇ ਸੰਬੋਧਨ ਕਰਦੇ ਹੋਏ ਪਰਮਿੰਦਰ ਸਮਾਧ ‘ਪਰਮਜੀਤ ਕੌਰ, ਮੰਜੂ ਰਾਣੀ, ਸ਼ਰਨਜੀਤ ਕੌਰ ,ਸੁਨੀਤਾ ਸਿੰਗਲਾ, ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਪ ਦੀ ਸਰਕਾਰ  ਸਰਕਾਰ ਆ ਰਹੀ ਹੈ ।ਜਿਸ ਵਿਚ ਔਰਤ ਵਰਗ ਦੀ ਵੱਡੀ ਸ਼ਮੂਲੀਅਤ ਹੋਵੇਗੀ ਇਸ ਲਈ ਸਾਰੀਆਂ ਔਰਤਾਂ ਨੂੰ ਚਾਹੀਦਾ ਹੈ  ਕਿ ਉਹ ਪੰਜਾਬ ਭਰ ਵਿਚ ਸਰਗਰਮ ਹੋ ਜਾਣ। ਅਤੇ ਰਾਜਨੀਤੀ ਵਿੱਚ ਦਾਖ਼ਲਾ ਲੈਂਦੇ ਹੋਏ ਆਮ ਆਦਮੀ ਪਾਰਟੀ ਬਣਾਉਣ ਵਿੱਚ ਸਹਿਯੋਗ ਕਰਨ ਜਿਸ ਦੇ ਆਉਣ ਨਾਲ ਪੰਜਾਬ ਵਿਚ ਇਕ ਨਵਾਂ ਪੰਜਾਬ ਵੇਖਣ ਲਈ ਮਿਲੇਗਾ ।ਕਿਉਂਕਿ ਜਿੰਨੀਆਂ ਦੀਆਂ ਪਾਰਟੀਆਂ ਦੀਆਂ ਸਰਕਾਰਾਂ ਇਨ੍ਹਾਂ ਸਭ ਆਪਣੀਆਂ ਆਪਣੀਆਂ ਤਿਜੌਰੀਆਂ ਭਰਨ ਵਿੱਚ ਲੱਗੀਆਂ ਰਹੀਆਂ ।ਪੰਜਾਬ ਦੇ ਲੋਕਾਂ ਦੀ ਫ਼ਿਕਰ ਕਿਸੇ ਨੇ ਨਹੀਂ ਕੀਤੀ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ। ਤਾਂ ਜਿਸ ਤਰ੍ਹਾਂ ਦਿੱਲੀ ਵਿਚ ਔਰਤ ਵਰਗ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਉਸੇ ਹੀ ਤਰ੍ਹਾਂ ਪੰਜਾਬ ਚ ਹਰ ਵਰਗ ਅੰਦਰ ਇੱਕ ਖੁਸ਼ਹਾਲੀ ਆਵੇਗੀ। ਇਸ ਮੌਕੇ ਗੁਰਪ੍ਰੀਤ ਭੁੱਚਰ, ਦਵਿੰਦਰ ਸੋਨੀ, ਜਗਸੀਰ ਹਰੀਵਾਲਾ, ਰੋਹੀ ਖਾਨ ,ਕਮਲ ਗੋਇਲ, ਦਵਿੰਦਰ ਐੱਮ ਸੀ, ਜਸਵੀਰ ਨੰਗਲ, ਸੰਜੀਵ ਕਾਲਾ, ਗੁਰਲਾਲ ਬੁਰਜ ਹਰੀ,  ਬਚਿੱਤਰ ਰਾਏਪੁਰ, ਬਲਵੀਰ ਭਾਈ ਦੇਸ ‘ਰਾਜ ਕੁਮਾਰ ਪਾਸਟਰ, ਜਸਪਾਲ ਸਿੰਘ ਜੱਸੀ, ਕੁਲਵਿੰਦਰ ਸਿੰਘ’ ਪਵਨ ਕੁਮਾਰ ਤੋਂ ਇਲਾਵਾ ਸੈਂਕੜੇ ਔਰਤਾਂ ਹਾਜ਼ਰ ਸਨ।  

NO COMMENTS