ਜੇਕਰ ਪੰਜਾਬ ਨੂੰ ਬਚਾਉਂਣਾ ਏ ਹੈ ਤਾਂ ਰੰਗ ਬਦਲੂ ਲੀਡਰਾਂ ਦਾ ਖਹਿੜਾ ਛੱਡੋਂ –ਭਗਵੰਤ ਮਾਨ

0
65

ਬੁਢਲਾਡਾ 16 ਮਾਰਚ  (ਸਾਰਾ ਯਹਾਂ /ਅਮਨ ਮਹਿਤਾ)–ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਬੁਢਲਾਡਾ ਦੀ ਸੀਹਾ ਪੱਤੀ ਵਿੱਚ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਕੀਤੇ ਜਾ ਰਹੇ ਕਿਸਾਨ ਸੰਮੇਲਨ ਸਬੰਧੀ ਕੀਤੀਆਂ ਜਨ ਸਭਾਵਾਂ ਵਿੱਚ ਪੁਰਾਣਾ ਜਲੋਅ ਦਿਖਾਈ ਦਿੱਤਾ। ਮਾਨ ਦੀ ਰਵਾਇਤੀ ਸੂਰ ਅੱਜ ਨਰਿੰਦਰ ਮੋਦੀ ਖਿਲਾਫ਼ ਤਿੱਖੀ ਰਹੀ। ਉਨ੍ਹਾਂ ਖੇਤੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾਇਆ। ਮਾਨ ਨੇ ਲੋਕਾਂ ਨੂੰ 21 ਮਾਰਚ ਨੂੰ ਬਾਘਾ ਪੁਰਾਣਾ ਵਿੱਚ ਕਰਵਾਏ ਜਾਣ ਵਾਲੇ ਆਪ ਕਿਸਾਨ ਮਹਾਂ ਸੰਮੇਲਨ ਵਿੱਚ ਸਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਮਹਾਂ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਕਿਸਾਨਾਂ ਦੀ ਅਵਾਜ਼ ਨੂੰ ਬੁਲੰਦ ਕਰਨਗੇ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਮੋਦੀ ਦੀਆਂ ਜੜ੍ਹਾਂ ਪੁੱਟਣ ਦੀ ਸਮਰੱਥਾ ਹੈ। ਉਨ੍ਹਾਂ ਕਾਂਗਰਸ ਅਤੇ ਅਕਾਲੀ ਦਲ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਦੋਵੇ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਹਰਸਿਮਰਤ ਕੌਰ ਤੇ ਵਰਦਿਆਂ ਕਿਹਾ ਕਿ ਜਿਨ੍ਹਾਂ ਬੀਬਾ ਹਰਸਿਮਰਤ ਕੌਰ ਕਿਸਾਨਾਂ ਦੇ ਹੱਕ ਵਿੱਚ ਬੋਲਦੀ ਹੈ, ਜੇਕਰ ਬਿੱਲ ਲਿਆਉਂਣ ਵੇਲੇ ਅੱਧਾ ਵੀ ਬੋਲ ਪੈਂਦੀ ਤਾਂ ਇਹ ਨੋਬਤ ਨਹੀਂ ਆਉਂਣੀ ਸੀ। ਭਗਵੰਤ ਮਾਨ ਨੇ ਕਿਹਾ ਕਿ ਜਿਸ ਦੇਸ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਇਨ੍ਹਾਂ ਲੁਟੇਰਿਆਂ ਨੇ ਉਸ ਚਿੜੀ ਦਾ ਇੱਕਲਾ ਇੱਕਲਾ ਖੰਭ ਪੁੱਟ ਲਿਆ ਹੈ ਅਤੇ ਬਰਬਾਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ ਤੇਲ, ਫਿਰ ਰੇਲ, ਬੈਂਕ ਵੇਚ ਦਿੱਤੇ ਅਤੇ ਹੁਣ ਕਿਸਾਨਾਂ ਦੀ ਜਮੀਨ ਹੜ੍ਹਪ ਕੇ ਅੰਬਾਨੀ ਅਤੇ ਅਡਾਨੀ ਨੂੰ ਇਸ ਦੀ ਮਾਲਕੀਅਤ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਸਰਕਾਰ ਇੱਕੋ ਤੱਕੜੀ ਦੇ ਵੱਟੇ ਹਨ, ਇਨ੍ਹਾਂ ਨੂੰ ਆਮ ਲੋਕਾਂ ਦੀ ਕੋਈ ਸਾਰ ਨਹੀਂ ਅਤੇ ਇਹ ਬਦਲ ਬਦਲ ਕੇ ਰਾਜ ਕਰਦੇ ਹਨ। ਉਨ੍ਹਾਂ ਨੇ ਕਲਾਕਾਰੀ ਅੰਦਾਜ ਵਿੱਚ ਇੱਕਲੀ ਇੱਕਲੀ ਗੱਲ ਸਮਝਾਈ। ਮੁੱਖ ਮੰਤਰੀ ਕੈਪਟਨ ਤੇ ਵਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਨੇ ਹੁਣ ਤੱਕ ਝੂਠ ਮਾਰਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬੁੱਧ ਰਾਮ, ਸੁੰਦਰ ਗਿੱਲ, ਸ਼ਿਵਚਰਨ ਸਿੰਘ ਕਾਲਾ, , ਰਮਨ ਕੁਮਾਰ ਤੋਂ ਇਲਾਵਾ ਹੋਰ ਆਪ ਦੇ ਵਰਕਰ ਹਾਜ਼ਰ ਸਨ।

NO COMMENTS