*ਜੇਕਰ ਪ੍ਰਸ਼ਾਸਨ ਨੇ ਕੋਈ ਹੱਲ ਨਾ ਕੀਤਾ ਤਾਂ ਬਜਾਰ ਬੰਦ ਕਰਕੇ ਕੀਤਾ ਜਾਵੇਗਾ ਪ੍ਰਦਰਸ਼ਨ*

0
210

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ} ਮਾਨਸਾ ਸਹਿਰ ਦੀ ਬੁਰੀ ਤਰਾ ਵਿਗੜੀ ਹੋਈ ਸੀਵਰੇਜ ਵਿਵਸਥਾ ਪ੍ਰਤੀ ਦਿਨ ਕਿਤੇ ਨਾ ਕਿਤੇ ਆਪਣੇ ਰੰਗ ਦਿਖਾਉਦੀ ਹੈ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਹਰ ਰੋਜ ਸੀਵਰੇਜ ੳਵਰਫਲੋ ਹੋਣ ਨਾਲ ਪਾਣੀ ਸੜਕਾ ਅਤੇ ਗਲੀਆ ਵਿਚ ਨਿਕਲਦਾ ਰਹਿੰਦਾ ਹੈ ਜਿਸ ਦੇ ਚਲਦਿਆ ਲੋਕਾ ਨੂੰ ਕਾਫੀ ਦਿਕਤਾ ਦਾ ਸਾਹਮਣਾ ਕਰਨਾ ਪੈਦਾ ਹੈ ਅਜਿਹੀ ਸਥਿਤੀ ਪਿਛਲੇ ਤਿੰਨ ਦਿਨਾ ਤੋ ਗਊਸਾਲਾ ਰੋੜ ਨੇੜੇ ਗੁਰਦੁਆਰਾ ਚੋਕ ਵਿਖੇ ਸੀਵਰੇਜ ੳਵਰਫੇਲ ਹੋਣ ਕਾਰਨ ਦੁਕਾਨਾ ਅੱਗੇ ਗੰਦਾ ਪਾਣੀ ਖੜਨ ਦਾ ਨਜਾਰਾ ਦੇਖਣ ਨੂੰ ਮਿਲਿਆ ।ਇਸ ਮੋਕੇ ਦੁਕਾਨਦਾਰ ਸੱਤਪਾਲ , ਰਮੇਸ ਜਿੰਦਲ , ਸੰਜੇ ਸਿੰਗਲਾ , ਦਵਿੰਦਰ ਕੁਮਾਰ ਸਿੰਗਲਾ , ਸੁਰਿੰਦਰ ਕੁਮਾਰ , ਰੋਹਿਤ , ਮਹਿਤਾ ਪਾਨ , ਜਗਦੀਸ ਮਾਸਟਰ , ਸੰਜੀਵ ਸੰਜੂ , ਭਲਵਾਨ ਬਿਸਕੁਟ , ਦਰਸਨ , ਲਾਲ ਚੰਦ , ਦੀਪਕ ਨੇ ਭਾਰੀ ਰੋਸ ਪ੍ਰਗਟ ਕਰਦਿਆ ਕਿਹਾ ਕਿ ਸੀਵਰੇਜ ਵਿਵਸਥਾ ਕਾਰਨ ਉਨਾ ਦਾ ਜਿਉਣਾ ਦੁਭਰ ਹੋ ਰਿਹਾ ਹੈ ਤੇ ਲਗਾਤਾਰ ਗੰਦਾ ਪਾਣੀ ਨਿਕਲਣ ਕਾਰਨ ਉਨਾ ਨੂੰ ਭਾਰੀ ਮੁਸਕਲਾ ਦਾ ਸਾਹਮਣਾ ਕਰਨਾ ਪੇੈ ਰਿਹਾ ਹੈ ।ਸਮਾਕ ਸੇਵੀ ਰਮੇਸ ਜਿੰਦਲ ਨੇ ਦੱਸਿਆ ਕਿ ਇਸ ਸੰਬੰਧੀ ਸ਼ੀਵਰੇਜ ਅਧਿਕਾਰੀਆ ਨੂੰ ਜਾਣੂ ਕਰਵਾ ਦਿੱਤਾ ਪਰ ਉਹ ਸਿਰਫ ਖਾਣਾਪੂਰਤੀ ਕਰਕੇ ਚਲੇ ਗਏ । ਦੁਕਾਨਦਾਰਾ ਨੇ ਕਿਹਾ ਕਈ ਕਈ ਦਿਨਾ ਤਕ ਗੰਦਾ ਪਾਣੀ ਖੜਾ ਰਹਿਣ ਕਾਰਣ ਸੜਕਾ ਨੂੰ ਵੀ ਜਿੱਥੇ ਨੁਕਸਾਨ ਪਹੁੰਚਦਾ ਹੈ ਉਥੇ ਵੱਖ ਵੱਖ ਬੀਮਾਰੀਆ ਲੱਗਣ ਦਾ ਵੀ ਡਰ ਰਹਿੰਦਾ ਹੈ ਜਦੋ ਕਿ ਗੰਦੇ ਪਾਣੀ ਖੜਾ ਰਹਿਣ ਕਾਰਨ ਡੈਗੂ , ਬੁਖਾਰ ਤੇ ਮਲੇਰੀਆ ਦਾ ਸੀਜਨ ਸੁਰੂ ਹੋ ਚੁੱਕਾ ਹੈ ।ਸੋ ਸਮੂਹ ਦੁਕਾਨਦਾਰ ਨੇ ਜਿਲਾ ਪ੍ਰਸ਼ਾਸਨ ਤੇ ਸੰਬੰਧਤ ਵਿਭਾਗ ਦੇ ਅਧਿਕਾਰੀਆ ਤੋ ਮੰਗ ਕੀਤੀ ਹੈ ਕਿ ਇਸ ਸੀਵਰੇਜ ਵਿਵਸਥਾ ਨੂੰ ਸੁਚਾਰੂ ਢੰਗ ਬਣਾਕੇ ਉਨਾ ਨੂੰ ਇਸ ਸਮੱਸਿਆਵਾ ਤੋ ਨਿਜਾਤ ਦਵਾਈ ਜਾ ਸਕੇ।

NO COMMENTS