*ਜੂਨ ਦੀ ਗਰਮੀ ਤੋਂ ਰਾਹਤ, ਪੰਜਾਬ-ਚੰਡੀਗੜ੍ਹ ਸਣੇ ਇਨ੍ਹਾਂ ਇਲਾਕਿਆਂ ‘ਚ ਮੀਂਹ, ਅਗਲੇ 48 ਘੰਟੇ ਐਸਾ ਰਹੇਗਾ ਮੌਸਮ*

0
120

ਚੰਡੀਗੜ੍ਹ 05,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਵਿੱਚ ਮੌਸਮ ਨੇ ਇੱਕ ਵਾਰ ਫੇਰ ਮਿਜਾਜ਼ ਬਦਲੇ ਹਨ।ਜੇਠ ਦੇ ਮਹੀਨੇ ਗਰਮੀ ਦੀ ਬਜਾਏ ਕਾਲੇ ਬੱਦਲ ਵਰ੍ਹ ਰਹੇ ਹਨ।ਹਨੇਰੀ ਬਿਜਲੀ ਦੀਆਂ ਲਿਸ਼ਕਾਂ ਨਾਲ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਾਰਸ਼ ਹੋ ਰਹੀ ਹੈ।ਪੰਜਾਬ ਦੇ ਨਾਲ ਨਾਲ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੌਸਮ ਵਿੱਚ ਬਦਲਾਅ ਆਇਆ ਹੈ।ਮੌਸਮ ਵਿਭਾਗ ਨੇ ਪੇਸ਼ਨਗੋਈ ਕੀਤੀ ਹੈ ਕਿ ਅਗਲੇ 48 ਘੰਟੇ ਹਨੇਰੀ ਅਤੇ ਹਲਕਾ ਮੀਂਹ ਪੈ ਸਕਦਾ ਹੈ।

ਜੂਨ ਦੇ ਪਹਿਲੇ ਹਫ਼ਤੇ ਆਮ ਤੌਰ ਤੇ ਬਾਰਸ਼ 0.3 ਮਿਲੀਮੀਟਰ ਹੁੰਦੀ ਸੀ।ਜਲੰਧਰ, ਅੰਮ੍ਰਿਤਸਰ, ਪਟਿਆਲਾ, ਨਵਾਂ ਸ਼ਹਿਰ, ਲੁਧਿਆਣਾ, ਮੁਹਾਲੀ ਅਤੇ ਚੰਡੀਗੜ੍ਹ ਸਣੇ ਸ਼ੁਕਰਵਾਰ ਨੂੰ ਕਈ ਇਲਾਕਿਆਂ ਵਿੱਚ ਦੁਪਹਿਰ 3 ਵਜੇ ਤੱਕ ਬਾਰਸ਼ ਪਈ।ਇਸ ਦੌਰਾਨ ਕਪੂਰਥਲਾ 48 ਘੰਟੇ ਮੀਂਹ ਨਾਲ ਭਿੱਜਿਆ ਰਿਹਾ।


ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ 5-6 ਜੂਨ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਅਤੇ ਹਨੇਰੀ ਦੇ ਅਸਾਰ ਹਨ।ਇਸ ਤੋਂ ਬਾਅਦ ਧੁੱਪ ਚਮਕੇਗੀ ਪਰ ਬੱਦਲਵਾਈ ਵੀ ਜਾਰੀ ਰਹੇਗੀ।ਫਿਲਹਾਲ ਇਸ ਹਫ਼ਤੇ ਗਰਮੀ ਤੋਂ ਰਾਹਤ ਰਹੇਗੀ।ਔਸਤਨ ਤਾਪਮਾਨ 28 ਡਿਗਰੀ ਤੇ ਆ ਗਿਆ ਹੈ।ਮੌਸਮ ਵਿੱਚ 7 ਜੂਨ ਤੱਕ ਹਲਚਲ ਰਹੇਗੀ।

ਮੌਸਮ ਵਿਭਾਗ ਦੇ ਅਨੁਸਾਰ ਉੱਤਰ ਅਤੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਗਲੇ 2-3 ਦਿਨਾਂ ਦੌਰਾਨ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਦੀ ਸੰਭਾਵਨਾ ਹੈ।ਨਵੀਂ ਦਿੱਲੀ ਵਿਚ ਆਈਐਮਡੀ ਦੇ ਖੇਤਰੀ ਕੇਂਦਰ ਨੇ ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ‘ਤੇ ਯੈਲੋ ਵਾਚ ਓਵਰ ਦਾ ਐਲਾਨ ਕੀਤਾ ਹੈ।ਸਲਾਹਕਾਰ ਨਾਗਰਿਕਾਂ ਨੂੰ ਮੌਸਮ ਦੀ ਸਥਿਤੀ ਬਾਰੇ ‘ਸੁਚੇਤ ਰਹਿਣ’ ਦੀ ਤਾਕੀਦ ਕਰਦਾ ਹੈ।

ਮਾਨਸੂਨ ਕਦੋਂ ਪਹੁੰਚੇਗਾ ਤੁਹਾਡੇ ਸੂਬੇ ‘ਚ


ਉੱਤਰ ਪ੍ਰਦੇਸ਼: 22 ਜੂਨ

ਹਿਮਾਚਲ ਪ੍ਰਦੇਸ਼: 24 ਜੂਨ

ਦਿੱਲੀ ਅਤੇ ਹਰਿਆਣਾ: 27 ਜੂਨ

ਪੰਜਾਬ: 28 ਜੂਨ

NO COMMENTS