*ਜੂਆ ਖੇਡਦੇ ਚਾਰ ਕਾਬੂ, ਹਜ਼ਾਰਾਂ ਦੀ ਨਕਦੀ ਬਰਾਮਦ*

0
242

ਬੁਢਲਾਡਾ 15 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ)– -ਸਥਾਨਕ ਸਿਟੀ ਪੁਲਸ ਵੱਲੋਂ ਸਹਿਰ ਦੇ ਨਗਰ ਕੋਸਲ ਦੇ ਪੁਰਾਣੇ ਦਫਤਰ ਦੇ ਨਜ਼ਦੀਕ ਤਾਸ ਦੇ ਪੱਤਿਆਂ ਨਾਲ ਸਰੇਆਮ ਜੂਆ ਖੇਡਦੇ 4 ਵਿਅਕਤੀਆਂ ਨੂੰ ਕਾਬੂ ਕਰਕੇ ਹਜਾਰਾਂ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਐਸ ਐਚ ਓ ਸਿਟੀ ਤਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਕੁਝ ਵਿਅਕਤੀ ਸਰੇਆਮ ਜੂਆ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਅੱਗੇ ਰੁਪਏ ਰੱਖੇ ਹੋਏ ਹਨ। ਹੋਲਦਾਰ ਅਵਤਾਰ ਸਿੰਘ ਪੁਲਸ ਪਾਰਟੀ ਨੇ ਮੋਕੇ ਤੇ ਜਾ ਕੇ ਰੇਡ ਕੀਤਾ ਤਾਂ ਗੋਲੂ ਕੁਮਾਰ, ਨਰਿੰਦਰ ਕੁਮਾਰ, ਸੰਜੇ ਕੁਮਾਰ, ਰਣਧੀਰ ਕੁਮਾਰ ਨੂੰ ਤਾਸ ਦੇ ਪੱਤਿਆ ਤੋਂ ਇਲਾਵਾ 10 ਹਜ਼ਾਰ 400 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੇ ਖਿਲਾਫ ਗੈਬਲਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਐਸ ਐਚ ਓ ਨੇ ਦੱਸਿਆ ਕਿ ਸਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਐਤਵਾਰ ਦੇ ਦਿਨ ਮਨੋਰੰਜਨ ਦੇ ਰੂਪ ਵਿੱਚ ਤਾਸ ਦੀ ਆੜ ਹੇਠ ਜੁਆ ਖੇਡਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। ਉਨ੍ਹਾ ਸਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣਾ ਆਲਾ ਦੁਆਲਾ ਸੁਰੱਖਿਅਤ ਕਰਦਿਆਂ ਸੱਕੀ ਵਿਅਕਤੀ ਅਤੇ ਵਸਤੂਆਂ ਦੀ ਇੰਤਲਾਹ ਤੁਰੰਤ ਪੁਲਸ ਨੂੰ ਦੇਣ।

NO COMMENTS