*ਜੁਨੀਅਰ ਇੰਜੀਨੀਅਰ ਰੇਲਵੇ ਗੁਰਦੀਪ ਸਿੰਘ ਨੂੰ ਕੀਤਾ ਸਨਮਾਨਿਤ*

0
47

ਮਾਨਸਾ 2 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)

ਗੁਰਦੀਪ ਸਿੰਘ ਜੁਨੀਅਰ ਇੰਜੀਨੀਅਰ ਰੇਲਵੇ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਅਪਣੀ ਡਿਊਟੀ ਸਮੇਂ ਵਿਭਾਗ ਲਈ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਉਹ ਅਪਣੀ ਡਿਊਟੀ ਸਮੇਂ ਦੇ ਨਾਲ ਨਾਲ ਸਮਾਜਸੇਵੀ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਅਤੇ ਹਰੇਕ ਕਰਮਚਾਰੀ ਦੇ ਨਾਲ ਇਹਨਾਂ ਦਾ ਰਿਸ਼ਤਾ ਪਰਿਵਾਰਕ ਰਿਹਾ। ਅੱਜ ਇਹਨਾਂ ਦੀ ਸੇਵਾ ਮੁਕਤੀ ਸਮੇਂ ਰੇਲਵੇ ਵਿਭਾਗ ਮਾਨਸਾ ਇਹਨਾਂ ਨੂੰ ਵਧਾਈ ਦਿੰਦਿਆਂ ਮਾਣ ਮਹਿਸੂਸ ਕਰਦਾ ਹੈ ਅਤੇ ਇਹਨਾਂ ਦੀ ਵਿਭਾਗ ਪ੍ਰਤੀ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ।ਇਸ ਮੌਕੇ ਰੇਲਵੇ ਪਾਣੀ ਸੇਵਾ ਦਲ ਦੇ ਗੋਰਾ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਯਾਤਰੀਆਂ ਲਈ ਠੰਢੇ ਪਾਣੀ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਇਸ ਸੇਵਾ ਨੂੰ ਨਿਭਾਉਣ ਵਿੱਚ ਵੀ ਗੁਰਦੀਪ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਵਿਭਾਗ ਸੰਬੰਧੀ ਦਿੱਕਤ ਪੇਸ਼ ਆਉਂਦੀ ਤਾਂ ਗੁਰਦੀਪ ਸਿੰਘ ਹਮੇਸ਼ਾ ਉਸ ਸਮਸਿਆ ਦੇ ਹੱਲ ਲਈ ਮੋਹਰੀ ਰੋਲ ਅਦਾ ਕਰਦੇ ਰਹੇ ਹਨ। ਅੱਜ ਰੇਲਵੇ ਪਾਣੀ ਸੇਵਾ ਦਲ ਵੱਲੋਂ ਵੀ ਗੁਰਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕਾਮਰੇਡ ਜੋਗਿੰਦਰ ਅੱਗਰਵਾਲ, ਮੋਹਨ ਲਾਲ, ਸੁਰਿੰਦਰ ਲਾਲੀ,ਪੂਰਨ ਸਿੰਘ, ਮੋਹਨ ਲਾਲ, ਜਗਨਨਾਥ ਕੋਕਲਾ,ਮਾਸਟਰ ਸੁਖਪਾਲ ਸਿੰਘ, ਹੁਕਮ ਚੰਦ, ਪੱਪੂ ਕੁਮਾਰ ਆਦਿ ਹਾਜ਼ਰ ਸਨ।

NO COMMENTS