*ਜੁਆਇੰਟ ਐਕਸ਼ਨ ਕਮੇਟੀ ਸਿਹਤ ਦੇ ਸੱਦੇ ਤੇ ਗੇਟ ਰੈਲੀਆਂ ਆਯੋਜਿਤ*

0
15

ਮਾਨਸਾ 22 ਦਸੰਬਰ  (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਸਿਹਤ ਮੁਲਾਜ਼ਮਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਗੇਟ ਰੋਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਸਿਹਤ ਬਲਾਕ ਖਿਆਲਾ ਕਲਾਂ ਦੇ ਵਿੱਚ ਤਾਇਨਾਤ ਕਰਮਚਾਰੀਆਂ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ਵਿੱਚ ਪੀ ਸੀ ਐਮ ਐਸ ਐਸੋਸੀਏਸ਼ਨ ,ਮੈਡੀਕਲ ਲੈਬਰੋਟਰੀ ਟੈਕਨੀਸ਼ੀਅਨ, ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ,ਪੰਜਾਬ ਰਾਜ ਫਾਰਮੇਸੀ ਅਫਸਰ ਐਸ਼ੌਸ਼ੀਏਸ਼ਨ , ਸਟੇਟ ਮਾਸ ਮੀਡੀਆ ਐਸ਼ੌਸ਼ੀਏਸ਼ਨ ,ਐਨ ਐਚ ਐਮ ਦੇ  ਵੱਖ-ਵੱਖ ਅਹੁਦੇਦਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੀ ਤਾਂ ਕੋਈ ਮੰਗ ਨਹੀਂ ਪੂਰੀ ਕੀਤੀ ਉਲਟਾ ਸਿਹਤ ਵਿਭਾਗ ਦੀਆਂ ਬਹੁਤੀਆਂ ਕੈਟਾਗਰੀਆਂ ਦੇ ਭੱਤਿਆਂ ਅਤੇ ਏ ਸੀ ਪੀ ਲਾਭਾਂ ਤੇ ਲਕੀਰ ਫੇਰ ਦਿੱਤੀ ਗਈ ਅਤੇ ਨਵੇਂ ਭਰਤੀ ਮੁਲਾਜ਼ਮਾਂ ਦੇ ਏਰੀਅਰ, ਬਕਾਏ ਆਦਿ ਰੋਕ ਦਿੱਤੇ ਗਏ ਹਨ ਜਿਸ ਦੇ ਰੋਸ ਵਜੋਂ ਸਿਹਤ ਸੰਸਥਾਵਾਂ ਵਿੱਚ ਦੋ ਘੰਟੇ ਕੰਮ ਠੱਪ ਕਰਕੇ ਗੇਟ ਰੈਲੀਆਂ ਕੀਤੀਆਂ ਗਈਆਂ। ਬੁਲਾਰਿਆਂ ਨੇ ਮਿਤੀ 23 ਦਸੰਬਰ ਨੂੰ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ। 24 ਦਸੰਬਰ ਨੂੰ ਜਿਲ੍ਹਾ ਪੱਧਰੀ ਇਕੱਠ ਕਰਕੇ ਮੰਗ ਪੱਤਰ ਸਿਵਲ ਸਰਜਨਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ।ਇਸ ਮੌਕੇ ਡਾਕਟਰ ਬਲਜਿੰਦਰ ਕੌਰ, ਕੇਵਲ ਸਿੰਘ, ਪ੍ਰੇਮ ਸਿੰਘ, ਮਨਦੀਪ ਕੌਰ, ਚੰਦਰਕਾਂਤ, ਬਰਜਿੰਦਰ ਸਿੰਘ , ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਤਰਸੇਮ ਖਾਨ ਸਮੇਤ ਸਿਹਤ ਕਰਮਚਾਰੀ ਹਾਜ਼ਰ ਸਨ।ਕੈਪਸਨ :ਸਿਹਤ ਕੇਂਦਰ ਖਿਆਲਾਂ ਕਲਾਂ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਗੇਟ ਰੈਲੀ ਦਾ ਦ੍ਰਿਸ਼।

NO COMMENTS