*ਜੀ.ਡੀ.ਆਰ ਸਕੂਲ ਵਿੱਚ ਮਨਾਇਆ ਗਿਆ ਜੀ ਡੀ ਆਰ ਦਿਵਸ *

0
15

 ਫਗਵਾੜਾ  15 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਜੀ. ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਜੀ.ਡੀ.ਆਰ ਦਿਵਸ ਮਨਾਇਆ ਗਿਆ |  ਇਸ ਦਿਨ ਲੋਟਸ ਹਾਊਸ ਦੇ ਇੰਚਾਰਜ ਮੈਡਮ ਨਵਜੋਤ ਕੌਰ ਦੀ ਦੇਖ-ਰੇਖ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।  ਉਨ੍ਹਾਂ ਬੱਚਿਆਂ ਨੂੰ ਜੀ.ਡੀ.ਆਰ ਡੇ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਵਸ ਹਰ ਸਾਲ 15 ਸਤੰਬਰ ਨੂੰ ਜੀ.ਡੀ.ਆਰ ਦਿਵਸ ਦੇ ਨਾਂ ਨਾਲ ਮਨਾਇਆ ਜਾਂਦਾ ਹੈ।  ਇਸ ਦਿਨ ਜੀ. ਡੀ.ਆਰ ਸਕੂਲ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਕਿਉਂਕਿ ਅੱਜ ਦੇ ਦਿਨ ਨੰਦਾਚੌਰ ਧਾਮ ਦੇ ਬਾਪੂ  ਗੁਰਦਾਸ ਰਾਮ ਜੀ ਦਾ ਜਨਮ ਹੋਇਆ ਸੀ।  ਉਨ੍ਹਾਂ ਦੇ ਨਾਂ ‘ਤੇ ਜੀ.  ਡੀ.ਆਰ ਸਕੂਲ ਦਾ ਨਾਂ ਦਿੱਤਾ ਗਿਆ।  ਉਨ੍ਹਾਂ ਦੇ ਅਸ਼ੀਰਵਾਦ ਨਾਲ ਸਕੂਲ ਬਿਨਾਂ ਕਿਸੇ ਰੁਕਾਵਟ ਦੇ ਤਰੱਕੀ ਦੇ ਰਾਹ ‘ਤੇ ਦਿਨ ਰਾਤ ਚੱਲ ਰਿਹਾ ਹੈ।  ਇਸ ਦਿਨ ਸਕੂਲ ਵਿੱਚ ਵਿਸ਼ੇਸ਼ ਪੂਜਾ ਆਰਤੀ ਕੀਤੀ ਗਈ।  ਸਕੂਲ ਦੀ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਪੂ ਗੁਰਦਾਸ ਰਾਮ ਜੀ ਦੇ ਅਸ਼ੀਰਵਾਦ ਸਦਕਾ ਅੱਜ ਸਕੂਲ ਪੂਰੇ ਇਲਾਕੇ ਵਿੱਚ ਤਰੱਕੀ ਕਰ ਰਿਹਾ ਹੈ ਅਤੇ ਬੱਚਿਆਂ ਨੂੰ ਸਹੀ ਸੇਧ ਦੇ ਰਿਹਾ ਹੈ।  ਉਨ੍ਹਾਂ ਕਿਹਾ ਕਿ ਜੀ. ਡੀ. ਆਰ. ਸੰਸਥਾਨ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਹਿਣਗੇ।

NO COMMENTS