*ਜੀ.ਆਰ.ਡੀ. ਕਾਲਜ ਫਗਵਾੜਾ ‘ਚ ਕਰਵਾਇਆ ਅੰਗਰੇਜ਼ੀ ਭਾਸ਼ਾ ਮੁਹਾਰਤ ਮੁਕਾਬਲਾ*

0
2

ਫਗਵਾੜਾ 18 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਜੀ.ਆਰ.ਡੀ ਕੋ-ਐਜੂਕੇਸ਼ਨਲ ਕਾਲਜ ਫਗਵਾੜਾ ਵਿਖੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੇ 13 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਜੀ.ਆਰ.ਡੀ. ਐਜੂਕੇਸ਼ਨਲ ਟਰੱਸਟ ਦੇ ਸਕੱਤਰ ਤਾਰਾ ਚੰਦ ਚੁੰਬਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਸਮੂਹ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਅੰਗਰੇਜ਼ੀ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਸ ਕਰਕੇ ਇਸ ਨੂੰ ਅੰਤਰਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ। ਅੰਗਰੇਜ਼ੀ ਭਾਸ਼ਾ ਦਾ ਗਿਆਨ ਭਾਰਤ ਦੇ ਹੋਰ ਰਾਜਾਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਕਰੀਅਰ ਬਣਾਉਣ ਦਾ ਰਾਹ ਖੋਲ੍ਹਦਾ ਹੈ। ਕਾਲਜ ਦੀ ਡਾਇਰੈਕਟਰ ਐਜੂਕੇਸ਼ਨ ਡਾ: ਨੀਲਮ ਸੇਠੀ ਨੇ ਦੱਸਿਆ ਕਿ ਇਹ ਮੁਕਾਬਲੇ ਅੰਗਰੇਜ਼ੀ ਭਾਸ਼ਾ ਦੇ ਲਿਖਣ, ਪੜ੍ਹਨ, ਸੁਣਨ ਅਤੇ ਬੋਲਣ ਸਮੇਤ ਚਾਰ ਭਾਗਾਂ ਵਿੱਚ ਕਰਵਾਏ ਗਏ ਸਨ। ਉਹਨਾਂ ਦੱਸਿਆ ਕਿ ਪਹਿਲਾ ਇਨਾਮ ਜੀ.ਆਰ.ਡੀ. ਪਬਲਿਕ ਸਕੂਲ ਦੀ ਵਿਦਿਆਰਥਣ ਅਮਾਨਤ ਨੂੰ ਦਿੱਤਾ ਗਿਆ। ਦੂਜਾ ਇਨਾਮ ਜੀ.ਆਰ.ਡੀ. ਕਾਲਜ ਦੀ ਪੂਨਮ ਅਤੇ ਤੀਜਾ ਇਨਾਮ 10+2 ਦੀ ਵਿਦਿਆਰਥਣ ਤਨਵੀ ਨੇ ਜਿੱਤਿਆ। ਗੁਰਜੋਤ ਅਤੇ ਜਸ਼ਨ ਨੂੰ ਵੀ ਵਿਸ਼ੇਸ਼ ਸਨਮਾਨਾਂ ਨਾਲ ਨਵਾਜਿਆ ਗਿਆ। ਜੇਤੂਆਂ ਦੀ ਚੋਣ ਲਈ ਮੁੱਖ ਬੁਲਾਰੇ ਮੈਡਮ ਅੰਜਲੀ ਮੌਜੂਦ ਸਨ। ਜੋ ਕਾਲਜ ਦੇ ਅੰਗਰੇਜ਼ੀ ਵਿਸ਼ੇ ਦੇ ਸਾਬਕਾ ਪ੍ਰੋਫੈਸਰ ਹਨ ਅਤੇ ਰੋਜ਼ਾਨਾ ਟ੍ਰਿਬਿਊਨ ਵਿੱਚ ਕਾਲਮਨਵੀਸ ਵੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਆਕਰਨ ਦੇ ਬੁਨਿਆਦੀ ਨਿਯਮਾਂ ਬਾਰੇ ਅਹਿਮ ਜਾਣਕਾਰੀ ਦਿੱਤੀ। ਅੰਤ ਵਿੱਚ ਕਾਲਜ ਪ੍ਰਿੰਸੀਪਲ ਗੁਰਜੀਤ ਕੌਰ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

NO COMMENTS