*ਜਿੱਤ ਨੂੰ ਅਹੰਕਾਰ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ: ਜਸਵੀਰ ਸਿੰਘ ਗਿੱਲ*

0
16

ਬਠਿੰਡਾ 5 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

68 ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਗੱਤਕਾ ਅੰਡਰ 14 ਮੁੰਡੇ ਕੁੜੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ।

   ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਹੈੱਡ  ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਜਗਤਾਰ ਸਿੰਘ ਵਲੋਂ ਕੀਤੀ ਗਈ।

      ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਪਹੁੰਚੀਆਂ ਟੀਮਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

      ਇਸ ਮੌਕੇ ਜਸਵੀਰ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਜਿੱਤ ਨੂੰ ਸਫਲਤਾ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ, ਪਰ ਇਸਨੂੰ ਅਹੰਕਾਰ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ। ਜਿੱਤ ਤੋਂ ਬਾਅਦ ਅਹੰਕਾਰ ਕਰਨ ਦੀ ਬਜਾਏ, ਇਸਨੂੰ ਇੱਕ ਸਿੱਖਣ ਦੇ ਤਜਰਬੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ।

      ਅੱਜ ਹੋਏ ਮੁਕਾਬਲਿਆਂ ਵਿੱਚ ਅੰਡਰ 14 ਕੁੜੀਆਂ ਸਿੰਗਲ ਸੋਟੀ ਟੀਮ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ,ਸਿੰਗਲ ਸੋਟੀ ਵਿਅਕਤੀਗਤ ਵਿੱਚ ਜਸਪ੍ਰੀਤ ਕੌਰ ਪਟਿਆਲਾ ਨੇ ਪਹਿਲਾ, ਗਗਨਪ੍ਰੀਤ ਕੌਰ ਹੁਸ਼ਿਆਰਪੁਰ ਨੇ ਦੂਜਾ,ਫਰੀ ਸੋਟੀ ਟੀਮ ਵਿੱਚ ਬਠਿੰਡਾ ਨੇ ਪਹਿਲਾ, ਫਾਜ਼ਿਲਕਾ ਨੇ ਦੂਜਾ, ਫਰੀ ਸੋਟੀ ਵਿਅਕਤੀਗਤ ਵਿੱਚ ਕੀਰਤ ਕੌਰ ਬਠਿੰਡਾ ਨੇ ਪਹਿਲਾ, ਸੁਖਵੀਰ ਕੌਰ ਫਾਜ਼ਿਲਕਾ ਨੇ ਦੂਜਾ,ਟੀਮ ਡੋਮੋ ਵਿੱਚ ਲੁਧਿਆਣਾ ਨੇ ਪਹਿਲਾ, ਮਲੇਰਕੋਟਲਾ ਨੇ ਦੂਜਾ, ਵਿਅਕਤੀਗਤ ਪ੍ਰਦਰਸ਼ਨ ਵਿੱਚ ਨਿਰਮਤਪ੍ਰੀਤ ਕੌਰ ਗੁਰਦਾਸਪੁਰ ਨੇ ਪਹਿਲਾ, ਗੂਰਨੂਰ ਕੌਰ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਵਰ ਆਲ ਟਰਾਫ਼ੀ ਉੱਪਰ ਲੁਧਿਆਣਾ ਨੇ ਬਾਜ਼ੀ ਮਾਰੀ।

      ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ,ਮੁੱਖ ਅਧਿਆਪਕ ਰਮੇਸ ਕੁਮਾਰ, ਸੁਖਮੰਦਰ ਸਿੰਘ, ਰਾਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ ਝੱਬਰ, ਇਸ਼ਟਪਾਲ ਸਿੰਘ ਕੰਗ, ਭੁਪਿੰਦਰ ਸਿੰਘ ਤੱਗੜ, ਗੁਰਜੰਟ ਸਿੰਘ ਚੱਠੇਵਾਲਾ, ਜਗਤਾਰ ਸਿੰਘ, ਅਮਨਦੀਪ ਸਿੰਘ

NO COMMENTS