“ਜਿੰਦਗੀ ਚੁਣੋਂ ਤੰਬਾਕੂ ਨਹੀਂ”: ਡਾ. ਗੁਰਚੇਤਨ ਪ੍ਰਕਾਸ਼

0
13

ਬੁਢਲਾਡਾ 9 ਜੂਨ  (ਸਾਰਾ ਯਹਾ/ ਅਮਨ ਮਹਿਤਾ) ਪੰਜਾਬ ਸਰਕਾਰ ਵਲੋਂ ਕੋਵਿਡ – ੧੯ ਮਹਾਮਾਰੀ ਦੇ ਮੰਦੇਨਜ਼ਰ ਸੂਬੇ
ਦੇ ਲੋਕਾਂ ਲਈ ਨਿਰਵਿਘਨਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਲੋਕਾਂ ਨੂੰ ਜਾਗਰੁਕ
ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ
ਮੈਡੀਕਲ ਅਫਸਰ ਬੁਢਲਾਡਾ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਡਾ ਲਾਲ
ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਤੰਬਾਕੂ ਛੱਡਣ
ਬਾਰੇ ਜਾਗਰੁਕ ਕੀਤਾ ਜਾ ਰਿਹਾ ਹੈ।ਉਨਾ ਕਿਹਾ ਕਿ ਤੰਬਾਕੂ ਛੱਡਣ ਨਾਲ ਤੁਸੀਂ ਚੁਸਤ
ਮਹਿਸੂਸ ਕੋਰੋਗੇ ਅਤੇ ਤੁਹਾਨੂੰ ਭੋਜਣ ਸੁਆਦ ਲੱਗੇਗਾ।੨੦ ਮਿੰਟ ਬਾਅਦ ਖੂਨ ਦਾ
ਦਬਾਅ ਅਤੇ ਨਬਜ਼ ਨਾਰਮਲ ਸਥਿਤੀ ਵਿੱਚ ਆ ਜਾਵੇਗੀ।੧੨ ਘੰਟੇ ਬਾਅਦ ਫੇਫੜੇ
ਨੁਕਸਾਨਦਾਇਕ ਗੈਸਾਂ ਸ਼ਰੀਰ ਵਿੱਚੋਂ ਬਾਹਰ ਕੱਢਣੀਆਂ ਸ਼ੁਰੂ ਕਰ ਦੇਣਗੇ।੪੮ ਘੰਟੇ
ਸੁੰਘਣ ਸ਼ਕਤੀ ਵਿੱਚ ਸੁਧਾਰ, ਸ਼ਰੀਰਕ ਗਤੀਵਿਧੀਆਂ ਕਰਨੀਆਂ ਆਸਾਨ ਹੋ ਜਾਣਗੀਆਂ।੨
ਮਹੀਨੇ ਬਾਅਦ ਫੇਫੜੇ ਹੋਰ ਵਧੀਆਂ ਕੰਮ ਕਰਨਗੇ ਅਤੇ ਉਹ ਬਲਗਮ ਬਾਹਰ ਕੱਢਣਗੇ ਅਤੇ
ਲੱਤਾ ਵਿੱਚ ਖੂਨ ਦੇ ਸੰਚਾਰ ਵਿੱਚ ਸੁਧਾਰ ਹੋਵੇਗਾ।੧੨ ਮਹੀਨੇ ਬਾਅਦ ਤੰਬਾਕੂ ਪੀਣ
ਵਾਲਿਆਂ ਦੇ ਮੁਕਾਬਲੇ ਦਿਲ ਦੇ ਦੌਰੇ ਦਾ ਖਤਰਾ ਅੱਧਾ ਰਹਿ ਜਾਵੇਗਾ।੧੦ ਸਾਲ ਬਾਅਦ
ਤੰਬਾਕੂ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੇ ਕੈਂਸਰ ਦਾ ਖਤਰਾ ਅੱਧੇ ਤੋਂ
ਵੀ ਘੱਟ ਰਹਿ ਜਾਵੇਗਾ।ਉਨ੍ਹਾਂ ਦੱਸਿਆ ਕਿ ਤੰਬਾਕੂ ਛੁਡਾਉ ਮੋਬਾਇਲ ਸੇਵਾਵਾਂ ਲਈ
ਮੁਫਤ ਰਜਿਸਟਰੇਸ਼ਨ ਕਰਨ ਲਈ ੦੧੧-੨੨੯੦੧੭੦੧ ‘ਤੇ ਮਿਸ ਕਾਲ ਜਾ ਵਿਭਾਗ ਦੀ ਵੈਬਸਾਇਟ ‘ਤੇ
ਜਾ ਕੇ ਆਨਲਾਈਨ ਰਜਿਸਟਰ ਕਰਨ ਵਾਲੇ ਵਿਅਕਤੀ ਦੀ ਵਿਭਾਗ ਵੱਲੋਂ ਸਹਾਇਤਾ ਲਈ
ਕਾਊਂਸਲਿੰਗ ਰਾਹੀਂ ਮਦਦ ਕੀਤੀ ਜਾਵੇਗੀ ਅਤੇ ਲੋੜੀਂਦੀ ਦਵਾਈ ਪ੍ਰਦਾਨ ਕੀਤੀ ਜਾਵੇਗੀ।

NO COMMENTS