ਮਾਨਸਾ, 24 ਜੂਨ (ਸਾਰਾ ਯਹਾ/ਜੋਨੀ ਜਿੰਦਲ) : ਅੱਜ ਦੁਪਹਿਰ ਬਾਅਦ ਮਾਨਸਾ ਦੇ ਨਵ—ਨਿਯੁਕਤ ਜਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਜਗਤਾਰ ਸਿੰਘ ਬਰਨਾਲਾ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਨੂੰ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਅਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕੁਰਸੀ ਤੇ ਬਿਠਾਉਣ ਦੀ ਰਸਮ ਅਦਾ ਕੀਤੀ ਅਤੇ ਬੁੱਕਾ ਦੇ ਕੇ ਉਨ੍ਹਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਅਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਸਰਕਾਰ ਪੰਚਾਇਤੀ ਵਿਭਾਗ ਨੂੰ ਤਕੜਾ ਕਰਕੇ ਪਿੰਡਾਂ ਦੀ ਵਿਕਾਸ ਗਤੀ ਨੂੰ ਤੇਜ ਕਰ ਰਹੀ ਹੈ, ਜਿਸ ਦੀ ਕਮਾਂਡ ਯੋਗ ਅਧਿਕਾਰੀਆਂ ਦੇ ਹੱਥ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਜਗਤਾਰ ਸਿੰਘ ਨੂੰ ਮਾਨਸਾ ਵਿਖੇ ਜਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਲਗਾਉਣ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਸੁਚੱਜੀ ਅਗਵਾਈ ਵਿੱਚ ਪੰਜਾਬ ਵਿਕਾਸ ਦੀ ਲੀਹ ਤੇ ਤੁਰਿਆ ਹੈ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਵਿਕਾਸ ਦੀਆਂ ਤਰੱਕੀਆਂ ਨੂੰ ਛੂਹੇਗਾ।
ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ, ਜਾਟ ਮਹਾਂ ਸਭਾ ਦੇ ਆਗੂ ਸਰਪੰਚ ਗੁਰਸੰਗਤ ਸਿੰਘ ਗੁਰਨੇ ਖੁਰਦ, ਯੂਥ ਆਗੂ ਲਖਵਿੰਦਰ ਸਿੰਘ ਛੀਨੇ, ਕਾਂਗਰਸੀ ਆਗੂ ਗੁਰਵਿੰਦਰ ਸਿੰਘ ਕਾਲਾ ਭੰਮੇ, ਜਗਸੀਰ ਸਿੰਘ ਭੁੱਲਰ ਬਰਨਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ ਲਖਮੀਰਵਾਲਾ, ਪਚਾਇਤ ਯੂਨੀਅਨ ਦੇ ਆਗੂ ਸਰਪੰਚ ਜਗਦੇਵ ਸਿੰਘ ਘੋਗਾ ਜੋਈਆਂ, ਜਗਮੇਲ ਸਿੰਘ ਕੁਲਰੀਆਂ, ਬਲਾਕ ਸੰਮਤੀ ਬੁਢਲਾਡਾ ਦੀ ਚੇਅਰਮੈਨ ਕਰਮਜੀਤ ਕੌਰ ਕੁਲਰੀਆਂ, ਦਰਸ਼ਨ ਸਿੰਘ ਟਾਹਲੀਆਂ, ਬਹਾਦਰ ਸਿੰਘ ਹਸਨਪੁਰ, ਬਿੱਟੂ ਭੱਠਲ, ਮੈਂਬਰ ਜਿਲ੍ਹਾ ਪ੍ਰੀਸ਼ਦ ਛਿੰਦਰਪਾਲ ਸਿੰਘ ਚਕੇਰੀਆਂ, ਕਾਂਗਰਸੀ ਆਗੂ ਗੁਰਪਿਆਰ ਸਿੰਘ ਜੋੜਾ, ਨਾਇਬ ਸਿੰਘ ਮੰਡੇਰ ਤੋਂ ਇਲਾਵਾ ਜਿਲ੍ਹੇ ਦੇ ਹੋਰ ਵੀ ਸਰਪੰਚਾਂ—ਪੰਚਾਂ ਨੇ ਬੁੱਕੇ ਦੇ ਕੇ ਸਰਕਾਰ ਦਾ ਧੰਨਵਾਦ ਕੀਤਾ।