*ਜਿਹੜਾ ਮੁੱਖ ਮੰਤਰੀ ਆਪਣੇ ਸੂਬੇ ਦੀ ਥਾਂ ਦੂਜੇ ਸੂਬਿਆਂ ਵਿੱਚ ਘੁੰਮਦੈ, ਉਹ ਪੰਜਾਬ ਦਾ ਕੀ ਭਲਾ ਕਰੇਗਾ-ਢੀਂਡਸਾ*

0
17

(ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਕਰੜੀ ਸ਼ਬਦੀ ਵਾਰ ਕੀਤੇ ਹਨ। ਢੀਂਡਸਾ ਨੇ ਕਿਹਾ ਕਿ  ਜਿਹੜਾ ਮੰਤਰੀ ਮੁੱਖ ਮੰਤਰੀ ਅੱਧੇ ਤੋਂ ਵੱਧ ਸਮਾਂ ਬਾਹਰਲੇ ਸੂਬਿਆਂ ‘ਚ ਬਤੀਤ ਕਰੇ, ਉਹ ਪੰਜਾਬ ਦਾ ਕੀ ਭਲਾ ਕਰੇਗਾ। ਇਸ ਤੋਂ ਇਲਾਵਾ ਜਿਹੜੇ ਸੂਬੇ ਵਿੱਚ ਅਮਨ ਸ਼ਾਂਤੀ ਨਹੀਂ ਉਸ ਸੂਬੇ ਦੀ ਤਰੱਕੀ ਕਿਸੇ ਤਰ੍ਹਾਂ ਵੀ ਸੰਭਵ ਨਹੀਂ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ – ਦਿਨ ਖ਼ਰਾਬ ਹੋ ਰਿਹਾ ਹੈ, ਪਰ ਮਾਨ ਸਰਕਾਰ ਸੁੱਤੀ ਪਈ ਹੈ। ਵਪਾਰੀ ਆਪਣਾ ਕਾਰੋਬਾਰ ਸਮੇਟ ਕੇ ਬਾਹਰ ਜਾਣ ਦੀ ਤਿਆਰੀ ਕਰਨ ਵਿਚ ਜੁੱਟ ਗਏ ਹਨ। ਕਾਰਖਾਨੇ, ਇੰਡਸਟ੍ਰੀਲਿਸਟ ਪੰਜਾਬ ਵਿੱਚ ਪੈਸਾ ਲਾਉਣ ਤੋਂ ਹੱਥ ਘੁੱਟਣ ਲੱਗ ਪਏ ਹਨ।ਜਿਸ ਦੇ ਚਲਦਿਆਂ ਮਾਨ ਸਰਕਾਰ ਨੂੰ ਬਾਹਰਲੇ ਸੂਬਿਆਂ ਤੋਂ ਧਿਆਨ ਹਟਾ ਕੇ ਪੰਜਾਬ ਵਿਚ ਬਦਮਾਸ਼ੀ, ਗੁੰਡਾਗਰਦੀ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।

ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਦੇ ਮੈਡੀਕਲ ਕਾਲਜ ਸਬੰਧੀ ਰੱਖੇ ਨੀਂਹ ਪੱਥਰ ਬਾਰੇ ਕਿਹਾ, ਕਿ ਇਕੱਲਾ ਕਾਲਜ ਹੀ ਨਹੀਂ ਸਰਕਾਰ ਹੋਰ ਵੀ ਵਾਅਦੇ ਪੂਰੇ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। 

ਸਰਕਾਰ ਨੇ ਮੂੰਗੀ ਅਤੇ ਹੋਰ ਫ਼ਸਲਾਂ ਸਮਰਥਨ ਮੁੱਲ ਤੇ ਖ਼ਰੀਦਣ ਦਾ ਵਾਅਦਾ ਕੀਤਾ ਸੀ,ਜਦੋਂ ਕਿ ਕਿਸਾਨਾਂ ਦੀ 10 ਫ਼ੀਸਦੀ ਹੀ ਮੂੰਗੀ ਸਮਰਥਨ ਭਾਅ ਤੇ ਵਿਕੀ ਹੈ। ਬਾਕੀ ਘੱਟ ਰੇਟ ਤੇ ਵਿਕ ਚੁੱਕੀ ਹੈ,ਜਿਸ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

NO COMMENTS