ਬੁਢਲਾਡਾ 28, ਜਨਵਰੀ (ਸਾਰਾ ਯਹਾ /ਅਮਨ ਮਹਿਤਾ)– ਮਾਨਸਾ ਜ਼ਿਲ੍ਹੇ ਦੇ ਨਾਮਵਰ ਐਡਵੋਕੇਟ ਵਿਜੇ ਕੁਮਾਰ ਗੋਇਲ (ਬੀਰੋਕੇ ਵਾਲੇ ) ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਮਾਨਸਾ ਵਿਖੇ ਗਣਤੰਤਰ ਦਿਵਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਕਰਕੇ ਸਨਮਾਨਿਤ ਕੀਤਾ ਗਿਆ। ਅੱਜ ਇੱਥੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕੋਰਟ ਕੰਪਲੈਕਸ ਵਿੱਚ ਐਡਵੋਕੇਟ ਗੋਇਲ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਜਸਵਿੰਦਰ ਸਿੰਘ ਧਾਲੀਵਾਲ , ਸਾਬਕਾ ਪ੍ਰਧਾਨ ਬਲਕਰਨ ਸਿੰਘ ਧਾਲੀਵਾਲ ਅਤੇ ਸਾਬਕਾ ਸਕੱਤਰ ਹਰਬੰਸ ਸਿੰਘ ਚੌਹਾਨ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਵਿਜੇ ਕੁਮਾਰ ਗੋਇਲ ਕੲੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਹਮੇਸ਼ਾ ਲੋੜਵੰਦਾਂ ਅਤੇ ਗਰੀਬਾਂ ਦੀ ਮੱਦਦ ਕਰਦੇ ਰਹਿੰਦੇ ਹਨ। ਉਨ੍ਹਾਂ ਅਨੇਕਾਂ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੇ ਕੇਸਾਂ ਦੀ ਮੁਫ਼ਤ ਪੈਰਵਾਈ ਕਰਕੇ ਇੰਨਸਾਫ ਦਿਵਾਇਆ ਹੈ ਅਤੇ ਸ਼ਾਨਦਾਰ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਧਾਰਮਿਕ ਪ੍ਰਵਿਰਤੀ ਵਾਲੇ ਗੋਇਲ ਬੇਬਾਕ , ਇਮਾਨਦਾਰ , ਹੱਕ-ਸੱਚ ਲਈ ਡੱਟਕੇ ਖੜਨ ਵਾਲੇ ਵਕੀਲ ਵਜੋਂ ਜਾਣੇ ਜਾਂਦੇ ਹਨ ।